ਮੋਬਾਇਲ ਇਸਤੇਮਾਲ ਦਾ 70 ਫੀਸਦੀ ਸਮਾਂ ਸੋਸ਼ਲ ਮੀਡੀਆ ''ਤੇ ਬਤਾਉਂਦੇ ਹਨ ਭਾਰਤੀ

02/22/2019 9:51:25 PM

ਨਵੀਂ ਦਿੱਲੀ—ਇੰਟਰਨੈੱਟ ਦੇ ਜਮਾਨੇ 'ਚ ਅੱਜ ਹਰ ਕੋਈ ਸੋਸ਼ਲ ਮੀਡੀਆ 'ਤੇ ਸਮਾਂ ਬਤਾਉਂਦਾ ਹੈ। ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤੀ ਸੋਸ਼ਲ ਮੀਡੀਆ 'ਤੋ ਸਭ ਤੋਂ ਜ਼ਿਆਦਾ ਸਮਾਂ ਬਤਾਉਂਦੇ ਹਨ ਪਰ ਇਸ ਨਾਲ ਹੋਣ ਵਾਲੀ ਕਮਾਈ ਦੇ ਮਾਮਲੇ 'ਚ ਭਾਰਤੀ ਕਾਫੀ ਪਿੱਛੇ ਹੈ। ਰਿਪੋਰਟ ਮੁਤਾਬਕ ਭਾਰਤ 'ਚ ਮੋਬਾਇਲ ਯੂਜ਼ਰਸ ਆਪਣੇ ਮੋਬਾਇਲ ਯੂਜ਼ ਦਾ 70 ਫੀਸਦੀ ਸਮਾਂ ਫੇਸਬੁੱਕ, ਵਟਸਐਪ, ਮਿਊਜ਼ਿਕ ਅਤੇ ਐਂਟਰਟੇਨਮੈਂਟ ਐਪਸ ਦੇ ਇਸਤੇਮਾਲ 'ਚ ਬਤਾਉਂਦਾ ਹੈ। ਜਦਕਿ ਅਮਰੀਕੀ ਮੋਬਾਇਲ ਯੂਜ਼ਰਸ ਇਨ੍ਹਾਂ ਐਪਸ ਸਿਰਫ 50 ਫੀਸਦੀ ਸਮਾਂ ਹੀ ਦਿੰਦੇ ਹਨ ਪਰ ਕਮਾਈ ਦੇ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਅਮਰੀਕਾ ਸਭ ਤੋਂ ਅੱਗੇ ਹੈ।

ਅਮਰੀਕੀ ਭਾਰਤ ਤੋਂ ਕਮਾਉਂਦਾ ਹੈ 10 ਗੁਣਾ ਜ਼ਿਆਦਾ
ਅਮਰੀਕੀ ਲੋਕਾਂ ਨੇ ਸੋਸ਼ਲ ਮੀਡੀਆ ਤੋਂ ਸਾਲ 2018 'ਚ 35,789 ਮਿਲੀਅਨ ਡਾਲਰ (2.4 ਲੱਖ ਕਰੋੜ ਰੁਪਏ) ਦੀ ਕਮਾਈ ਕੀਤੀ ਹੈ, ਜਦਕਿ ਭਾਰਤ ਦੀ ਕੁਲ ਕਮਾਈ ਅਮਰੀਕਾ ਤੋਂ 10 ਗੁਣਾ ਘਟ ਹੈ। Statista ਦੀ ਰਿਪੋਰਟ ਮੁਤਾਬਕ ਭਾਰਤ ਤੋਂ ਇਸ ਸਾਲ ਸੋਸ਼ਲ ਮੀਡੀਆ ਤੋਂ ਸਿਰਫ 3671 ਮਿਲੀਅਨ ਡਾਲਰ (24 ਹਜ਼ਾਰ ਕਰੋੜ ਰੁਪਏ) ਐਡ ਰੈਵਿਨਿਊ ਇਕੱਠਾ ਕੀਤਾ ਹੈ।

ਭਾਰਤੀ ਜ਼ਿਆਦਾ ਸਮਾਂ ਬਤਾਉਂਦੇ ਹਨ ਗਾਣੇ ਸੁਣਨ ਜਾਂ ਫਿਲਮਾਂ ਦੇਖਣ 'ਚ
ਓਮੀਡਆਰ ਨੈੱਟਵਰਕ ਦੀ ਰਿਪੋਰਟ ਮੁਤਾਬਕ ਅਮਰੀਕੀ ਮੋਬਾਇਲ ਯੂਜ਼ਰਸ ਆਪਣਾ ਜ਼ਿਆਦਾਤਰ ਸਮਾਂ ਨਿਊਜ਼, ਕਾਮਰਸ ਅਤੇ ਗੇਮਿੰਗ ਨੂੰ ਦਿੰਦੇ ਹਨ, ਜਦਕਿ ਭਾਰਤੀ ਯੂਜ਼ਰਸ ਇਕ ਦਿਨ 'ਚ ਔਸਤਨ 200 ਮਿੰਟ ਅਤੇ ਅਮਰੀਕੀ ਯੂਜ਼ਰਸ 300 ਮਿੰਟ ਪ੍ਰਤੀਦਿਨ ਮੋਬਾਇਲ ਐਪਸ ਨੂੰ ਦਿੰਦੇ ਹਨ। ਇਸ 'ਚੋਂ ਭਾਰਤੀ ਯੂਜ਼ਰਸ ਸੋਸ਼ਲ ਮੀਡੀਆ ਅਤੇ ਐਂਟਰਟੇਨਮੈਂਟ ਐਪਸ ਨੂੰ 70 ਫੀਸਦੀ ਸਮਾਂ ਅਤੇ ਅਮਰੀਕੀ ਯੂਜ਼ਰਸ ਇਨ੍ਹਾਂ ਐਪਸ ਨੂੰ ਇਸ ਦਾ 50 ਫੀਸਦੀ ਸਮਾਂ ਦਿੰਦੇ ਹਨ।


Karan Kumar

Content Editor

Related News