ਭਾਰਤੀਆਂ ਕੋਲ ਲੋੜੀਂਦੇ ਹੁਨਰ  ਦੀ ਘਾਟ : IBM

Thursday, Mar 14, 2019 - 11:59 AM (IST)

ਭਾਰਤੀਆਂ ਕੋਲ ਲੋੜੀਂਦੇ ਹੁਨਰ  ਦੀ ਘਾਟ : IBM

ਮੁੰਬਈ - ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਆਈ. ਬੀ. ਐੱਮ.  ਦੀ ਚੇਅਰਮੈਨ,  ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਗਿੰਨੀ ਰੋਮੇਟੀ ਨੇ ਕਿਹਾ ਹੈ ਕਿ ਭਾਰਤੀਆਂ   ਕੋਲ ਲੋੜੀਂਦੇ ਹੁਨਰ  ਦੀ ਘਾਟ ਹੈ,  ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ,  ਜਦੋਂਕਿ ਦੂਜੇ ਪਾਸੇ ਨਵੇਂ ਜ਼ਮਾਨੇ  ਦੇ ਰੋਜ਼ਗਾਰ ਜ਼ਿਆਦਾ ਮਾਤਰਾ ’ਚ ਪੈਦਾ ਹੋ ਰਹੇ ਹਨ।  ਕੁਲ 180 ਅਰਬ ਡਾਲਰ  ਦੇ ਘਰੇਲੂ ਸਾਫਟਵੇਅਰ ਉਦਯੋਗ ’ਚ ਪ੍ਰਤੱਖ ਰੂਪ ਨਾਲ 40 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।  ਰੋਮੇਟੀ ਨੇ ਕਿਹਾ ਕਿ ਇਹ ਕੌਮਾਂਤਰੀ ਸਮੱਸਿਆ ਹੈ ਅਤੇ ਸਿਰਫ ਭਾਰਤ ਤੱਕ ਸੀਮਤ ਨਹੀਂ ਹੈ।  ਉਨ੍ਹਾਂ ਇਹ ਗੱਲ ਅਜਿਹੇ ਸਮੇਂ ਕਹੀ ਹੈ, ਜਦੋਂ ਕਿ ਦੱਸਿਆ ਜਾਂਦਾ ਹੈ ਕਿ ਇੰਜੀਨੀਅਰਿੰਗ ਦੀ ਡਿਗਰੀ ਵਾਲੇ ਲੱਖਾਂ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ।  ਉਨ੍ਹਾਂ ਨੂੰ ਜੇਕਰ ਸ਼ੁਰੂਆਤੀ ਪੱਧਰ ’ਤੇ ਨੌਕਰੀ ਮਿਲਦੀ ਵੀ ਹੈ ਤਾਂ ਤਜਰਬਾ ਰੱਖਣ ਵਾਲੇ ਸੈਮੀ-ਸਕਿੱਲ ਕਾਮਿਅਾਂ ਤੋਂ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ।  ਅਜਿਹੀਅਾਂ ਖਬਰਾਂ ਹਨ ਕਿ ਲੱਖਾਂ ਇੰਜੀਨੀਅਰਾਂ ਅਤੇ ਬਿਜ਼ਨੈੱਸ ਸਕੂਲ ਤੋਂ ਡਿਗਰੀ ਲੈਣ ਵਾਲੇ ਨੌਜਵਾਨਾਂ ’ਚ ਕਰੀਬ ਤਿੰਨ ਚੌਥਾਈ ਰੋਜ਼ਗਾਰ  ਦੇ ਕਾਬਲ ਨਹੀਂ ਹਨ।  ਇਹ ਦੇਸ਼ ਦੀ ਸਿੱਖਿਆ ਵਿਵਸਥਾ  ਦੇ ਨਾਲ ਦਾਖਲਾ ਪ੍ਰਕਿਰਿਅਾ ਦੀ ਗੁਣਵੱਤਾ ’ਤੇ ਸਵਾਲ ਚੁੱਕਦਾ ਹੈ। 


Related News