ਪੁਰਸ਼ਾਂ ਦੇ ਮੁਕਾਬਲੇ 20 ਫੀਸਦੀ ਘੱਟ ਹੈ ਭਾਰਤੀ ਔਰਤਾਂ ਦੀ ਤਨਖਾਹ
Thursday, Mar 08, 2018 - 09:01 AM (IST)

ਨਵੀਂ ਦਿੱਲੀ—ਭਾਰਤ 'ਚ ਔਰਤਾਂ ਦੀ ਤਨਖਾਹ ਪੁਰਸ਼ਾਂ ਦੇ ਮੁਕਾਬਲੇ 20 ਫੀਸਦੀ ਘੱਟ ਹੈ, ਇਹ ਹਾਲ ਹੀ 'ਚ ਆਈ ਇਕ ਰਿਪੋਰਟ 'ਚ ਕਿਹਾ ਗਿਆ ਹੈ। ਰਿਪੋਰਟ 'ਚ ਇਹ ਵੀ ਆਇਆ ਹੈ ਕਿ ਤਨਖਾਹ ਨਿਰਧਾਰਣ 'ਚ ਕਰਮਚਾਰੀ ਦਾ ਪੁਰਸ਼ ਜਾਂ ਮਹਿਲਾ ਹੋਣਾ ਬਹੁਤ ਮਾਇਨੇ ਰੱਖਦਾ ਹੈ। ਇਹ ਰਿਪੋਰਟ 'ਮਾਨਸਟਰ ਸੈਲਰੀ ਇੰਡੈਕਸ' (ਐੱਮ.ਐੱਸ.ਆਈ.) ਦੇ ਨਾਂ ਨਾਲ ਆਈ ਹੈ। ਇਸ ਦੇ ਮੁਤਾਬਕ ਇਕ ਅਨੁਮਾਨ ਨਾਲ ਪੁਰਸ਼ ਹਰ ਘੰਟੇ 231 ਰੁਪਏ ਅਤੇ ਮਹਿਲਾ 184.8 ਰੁਪਏ ਕਮਾਉਂਦੀ ਹੈ।
ਮਾਨਟਰ ਡਾਟ ਕਾਮ ਦੇ ਸੀ.ਈ.ਓ. ਅਭਿਜੀਤ ਮੁਖਰਜੀ ਨੇ ਕਿਹਾ ਕਿ ਵੀਹ ਫੀਸਦੀ ਦਾ ਗੈਪ ਸੱਚ 'ਚ ਕਾਫੀ ਵੱਡਾ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਹੌਲੀ-ਹੌਲੀ ਇਹ ਅੰਤਰ ਘੱਟ ਹੁੰਦਾ ਜਾ ਰਿਹਾ ਹੈ। 2016 'ਚ ਇਹ ਅੰਤਰ 24.8 ਫੀਸਦੀ ਸੀ। ਇਸ ਦੇ ਮੁਤਾਬਕ 2017 'ਚ ਇਸ 'ਚ ਪੰਜ ਫੀਸਦੀ ਦੀ ਕਮੀ ਆਈ ਹੈ।
ਮਾਨਟਰ ਡਾਟ ਕਾਮ ਨੇ ਇਸ ਸਰਵੇ 'ਚ 5,550 ਔਰਤਾਂ ਅਤੇ ਪੁਰਸ਼ਾਂ ਨੂੰ ਸ਼ਾਮਲ ਕੀਤਾ ਸੀ। ਇਸ ਸਰਵੇ 'ਚ ਸ਼ਾਮਲ 36 ਫੀਸਦੀ ਲੋਕਾਂ ਨੇ ਭੇਦਭਾਵ ਦੀ ਗੱਲ ਮੰਨੀ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਸਰਵੇ ਲਈ ਮਾਨਸਟਰ ਡਾਟ ਕਾਮ ਨੇ ਪੇਚੈਕ.ਇਨ ਅਤੇ ਆਈ.ਆਈ.ਐੱਮ, ਅਹਿਮਦਾਬਾਦ ਦੀ ਮਦਦ ਲਈ ਸੀ।