ਭਾਰਤੀ ਸ਼ੇਅਰ ਬਾਜ਼ਾਰ ਅਗਲੇ 4 ਸਾਲਾਂ ''ਚ ਕਰ ਸਕਦੈ ਸਭ ਤੋਂ ਚੰਗਾ ਪ੍ਰਦਰਸ਼ਨ!
Monday, Jun 05, 2023 - 05:01 PM (IST)
ਨਵੀਂ ਦਿੱਲੀ - ਜੇਕਰ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਕੇ ਚੰਗੀ ਕਮਾਈ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਪਹਿਲਾਂ ਇੱਕ ਲੰਬੀ ਮਿਆਦ ਦੀ ਰਣਨੀਤੀ ਬਣਾਉਣੀ ਪਵੇਗੀ। ਸ਼ੇਅਰ ਬਾਜ਼ਾਰ ਵਿੱਚ ਤੁਹਾਡਾ ਲੰਬੇ ਸਮੇਂ ਵਿੱਚ ਚੰਗਾ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਦੁਨੀਆ ਦੇ ਜਿੰਨੇ ਵੀ ਦੇਸ਼ ਅੱਜ ਪੰਜ ਖਰਬ ਡਾਲਰ ਦੀ ਅਰਥਵਿਵਸਥਾ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ, ਉਨ੍ਹਾਂ ਸਾਰਿਆਂ ਦੇ ਸ਼ੇਅਰ ਬਾਜ਼ਾਰ ਵਿੱਚ ਦੋ ਲੱਖ ਕਰੋੜ ਡਾਲਰ ਤੋਂ ਪੰਜ ਲੱਖ ਕਰੋੜ ਡਾਲਰ ਤੱਕ ਦਾ ਸਫ਼ਰ ਪੂਰਾ ਕਰਨ ਦਾ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਦੱਸ ਦੇਈਏ ਕਿ ਸੂਤਰਾਂ ਤੋਂ ਮਿਲੇ ਅੰਕੜਿਆਂ ਅਨੁਸਾਰ ਅਮਰੀਕਾ, ਚੀਨ ਅਤੇ ਜਾਪਾਨ ਖ਼ਾਸ ਉਦਾਹਰਣਾਂ ਹਨ। 2004 ਤੋਂ 2009 ਦਰਮਿਆਨ ਚੀਨ ਦੀ ਅਰਥਵਿਵਸਥਾ 2 ਲੱਖ ਕਰੋੜ ਡਾਲਰ ਤੋਂ 5 ਲੱਖ ਕਰੋੜ ਡਾਲਰ ਹੋ ਗਈ ਸੀ। ਇਸ ਦੌਰਾਨ ਇਸ ਦਾ ਸ਼ੇਅਰ ਬਾਜ਼ਾਰ ਹੈਂਗਸੇਂਗ 8,500 ਤੋਂ 32,000 ਤੱਕ ਪਹੁੰਚ ਗਿਆ। ਦੂਜੇ ਪਾਸੇ ਜਾਪਾਨ ਦੀ ਆਰਥਿਕਤਾ 1978 ਵਿੱਚ ਦੋ ਲੱਖ ਕਰੋੜ ਡਾਲਰ ਦੀ ਸੀ ਅਤੇ 8.5 ਸਾਲਾਂ ਬਾਅਦ 1986 ਵਿੱਚ ਇਹ ਪੰਜ ਲੱਖ ਕਰੋੜ ਡਾਲਰ ਹੋ ਗਈ। 1978 ਤੋਂ 1991 ਦੇ ਦੌਰਾਨ, ਇਸਦੇ ਸ਼ੇਅਰ ਬਾਜ਼ਾਰ ਵਿੱਚ 14 ਗੁਣਾ ਦਾ ਵਾਧਾ ਹੋਇਆ ਹੈ।
ਸੂਤਰਾਂ ਅਨੁਸਾਰ 1977 ਵਿੱਚ ਅਮਰੀਕਾ ਦੀ ਅਰਥਵਿਵਸਥਾ ਦੋ ਲੱਖ ਕਰੋੜ ਡਾਲਰ ਸੀ। 1988 ਵਿੱਚ 5 ਲੱਖ ਕਰੋੜ ਡਾਲਰ ਹੋ ਗਈ। ਇਸ ਦੌਰਾਨ ਸ਼ੇਅਰ ਬਾਜ਼ਾਰ ਡਾਓ ਜੋਨਸ 1977 ਅਤੇ 2000 ਵਿੱਚ 17 ਗੁਣਾ ਵਾਧਾ ਹੋਇਆ ਸੀ, ਜੋ 700 ਤੋਂ ਵੱਧ ਕੇ 12,000 ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ ਦਾ ਰੁਝਾਨ ਵੀ ਕੁਝ ਅਜਿਹਾ ਹੀ ਹੈ।ਅਕਤੂਬਰ 2021 ਵਿੱਚ, ਸੈਂਸੈਕਸ ਪਹਿਲੀ ਵਾਰ 62,000 ਅਤੇ ਫਿਰ 63 ਹਜ਼ਾਰ ਨੂੰ ਪਾਰ ਕਰ ਗਿਆ। ਭਾਰਤ ਦੀ ਅਰਥਵਿਵਸਥਾ ਇਸ ਸਮੇਂ ਲਗਭਗ 3.5 ਲੱਖ ਕਰੋੜ ਡਾਲਰ ਦੀ ਹੈ, ਜੋ 2026-27 ਤੱਕ 5 ਲੱਖ ਕਰੋੜ ਡਾਲਰ ਹੋ ਜਾਵੇਗੀ।
ਦੱਸ ਦੇਈਏ ਕਿ ਜੇਕਰ ਅਸੀਂ ਦੁਨੀਆ ਦੇ ਕਈ ਦੇਸ਼ਾਂ ਦੇ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਅਤੇ ਸ਼ੇਅਰ ਬਾਜ਼ਾਰਾਂ 'ਤੇ ਨਜ਼ਰ ਮਾਰ ਕੇ ਵੇਖਦੇ ਹਾਂ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਅਗਲੇ 4 ਸਾਲਾਂ ਵਿੱਚ ਹੋਰ ਸਭ ਤੋਂ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ। ਇਸ ਦੌਰਾਨ ਜੇਕਰ ਕੋਰੋਨਾ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਪੂਰੀ ਦੁਨੀਆ ਦੇ ਬਾਜ਼ਾਰ ਟੁੱਟ ਗਏ ਸਨ। ਫਿਰ ਵੀ ਉਸ ਸਮੇਂ ਭਾਰਤੀ ਬਾਜ਼ਾਰ ਨੇ ਲਗਭਗ ਢਾਈ ਗੁਣਾ ਵਾਧਾ ਹਾਸਲ ਕੀਤਾ ਹੈ।