ਭਾਰਤੀ ਸਟਾਰਟਅਪ ਰੋਡਜ਼ੈੱਨ ਅਮਰੀਕੀ ਸ਼ੇਅਰ ਬਾਜ਼ਾਰ ਨੈੱਸਡੈਕ ’ਤੇ ਸੂਚੀਬੱਧ

Saturday, Sep 23, 2023 - 03:08 PM (IST)

ਵਾਸ਼ਿੰਗਟਨ (ਭਾਸ਼ਾ) – ਭਾਰਤੀ ਸਟਾਰਟਅਪ ਰੋਡਜ਼ੈੱਨ ਅਮਰੀਕੀ ਸ਼ੇਅਰ ਬਾਜ਼ਾਰ ਨੈੱਸਡੈਕ ’ਤੇ ਸੂਚੀਬੱਧ ਕੀਤਾ ਗਿਆ ਹੈ। ਰੋਡਜ਼ੈੱਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਵਲੋਂ ਸੰਚਾਲਿਤ ਇਕ ਪ੍ਰਮੁੱਖ ਗਲੋਬਲ ਵਾਹਨ ਬੀਮਾ ਤਕਨਾਲੋਜੀ ਬੀਮਾ ਕੰਪਨੀ ਵਜੋਂ ਉੱਭਰਿਆ ਹੈ। ਕੰਪਨੀ ਨੇ ਵੀਰਵਾਰ ਨੂੰ ਨੈੱਸਡੈਕ ’ਤੇ ਕਾਰੋਬਾਰ ਸ਼ੁਰੂ ਕੀਤੀ। ਇਸ ਦੇ ਆਮ ਸ਼ੇਅਰ ਨੈੱਸਡੈਕ ਗਲੋਬਲ ਮਾਰਕੀਟ ’ਚ ‘ਆਰ. ਡੀ. ਜ਼ੈੱਡ. ਐੱਨ.’ ਨਾਂ ਦੇ ਤਹਿਤ ਅਤੇ ਇਸ ਦੇ ਸ਼ੇਅਰ ਵਾਰੰਟ ਨੈੱਸਡੈਕ ਕੈਪੀਟਲ ਮਾਰਕੀਟ ’ਚ ‘ਆਰ. ਡੀ. ਜ਼ੈੱਡ. ਐੱਨ. ਡਬਲਯੂ.’ ਨਾਂ ਦੇ ਤਹਿਤ ਕਾਰੋਬਾਰ ਕਰ ਰਹੇ ਸਨ।

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਕੰਪਨੀ 22 ਸਤੰਬਰ 2023 ਨੂੰ ਨਿਊਯਾਰਕ ਸ਼ਹਿਰ ਦੇ ਨੈੱਸਡੈਕਸ ’ਚ ਦਿਨ ਦਾ ਕਾਰੋਬਾਰ ਖਤਮ ਹੋਣ ਵਜੋਂ ਘੰਟੀ ਵਜਾਏਗੀ। ਰੋਡਜ਼ੈੱਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰੋਹਨ ਮਲਹੋਤਰਾ ਦੇ ਹਵਾਲੇ ਤੋਂ ਇਕ ਹੋਰ ਪ੍ਰੈੱਸ ਨੋਟ ’ਚ ਕਿਹਾ ਗਿਆ ਕਿ ਅਸੀਂ 800 ਅਰਬ ਅਮਰੀਕੀ ਡਾਲਰ ਦੇ ਵਾਹਨ ਬੀਮਾ ਬਾਜ਼ਾਰ ਨੂੰ ਨਵਾਂ ਆਕਾਰ ਦੇਣ ’ਚ ਏ. ਆਈ. ਦੀ ਪਰਿਵਰਤਨਕਾਰੀ ਸਮਰੱਥਾ ਦੀ ਵਰਤੋਂ ਨੂੰ ਲੈ ਕੇ ਉਤਸ਼ਾਹਿਤ ਹਾਂ।

ਇਹ ਵੀ ਪੜ੍ਹੋ : Whatsapp ਚੈਨਲ 'ਤੇ ਆਉਂਦੇ ਹੀ PM ਮੋਦੀ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਜੁੜੇ ਫਾਲੋਅਰਸ

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News