ਰੇਲ ਮੁਸਾਫ਼ਰਾਂ ਨੂੰ ਜ਼ੋਰਦਾਰ ਝਟਕਾ, ਡੀ. ਐੱਮ. ਯੂ. ਦਾ ਸਫ਼ਰ ਹੋਇਆ ਮਹਿੰਗਾ

Thursday, Feb 25, 2021 - 04:53 PM (IST)

ਰੇਲ ਮੁਸਾਫ਼ਰਾਂ ਨੂੰ ਜ਼ੋਰਦਾਰ ਝਟਕਾ, ਡੀ. ਐੱਮ. ਯੂ. ਦਾ ਸਫ਼ਰ ਹੋਇਆ ਮਹਿੰਗਾ

ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਡੀ. ਐੱਮ. ਯੂ. ਯਾਤਰੀ ਰੇਲਗੱਡੀਆਂ ਦੇ ਕਿਰਾਏ ਵਧਾ ਦਿੱਤੇ ਹਨ। ਇਸ ਪਿੱਛੇ ਰੇਲਵੇ ਨੇ ਤਰਕ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਛੋਟੀ ਦੂਰੀ ਦੀਆਂ ਰੇਲਗੱਡੀਆਂ ਦੇ ਕਿਰਾਏ ਵਧਾਏ ਗਏ ਹਨ, ਤਾਂ ਕਿ ਲੋਕ ਸਿਰਫ਼ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ।

ਰੇਲਵੇ ਨੇ ਮੇਲ/ਐਕਸਪ੍ਰੈਸ ਰੇਲਗੱਡੀਆਂ ਦੇ ਕਿਰਾਏ ਦੇ ਆਧਾਰ 'ਤੇ ਡੀ. ਐੱਮ. ਯੂ. ਦੇ ਕਿਰਾਏ ਕਰ ਦਿੱਤੇ ਹਨ। ਉਦਾਹਰਣ ਦੇ ਤੌਰ 'ਤੇ ਅੰਮ੍ਰਿਤਸਰ ਤੋਂ ਪਠਾਨਕੋਟ ਦਾ ਕਿਰਾਇਆ ਹੁਣ 55 ਰੁਪਏ ਹੈ, ਜੋ ਪਹਿਲਾਂ 25 ਰੁਪਏ ਸੀ। ਇਸੇ ਤਰ੍ਹਾਂ ਜਲੰਧਰ ਤੋਂ ਫਿਰੋਜ਼ਪੁਰ ਤੱਕ ਡੀ. ਐੱਮ. ਯੂ. ਦਾ ਕਿਰਾਇਆ 30 ਰੁਪਏ ਤੋਂ ਵੱਧ ਕੇ 60 ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ- ਡੀਜ਼ਲ 7.45 ਰੁ: ਮਹਿੰਗਾ, ਟ੍ਰਾਂਸਪੋਰਟਰਾਂ ਨੇ ਵਧਾ ਦਿੱਤੇ ਕਿਰਾਏ

ਰੇਲਵੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਵਿਡ-19 ਅਜੇ ਵੀ ਹੈ ਅਤੇ ਕੁਝ ਸੂਬਿਆਂ ਵਿਚ ਸਥਿਤੀ ਵਿਗੜ ਰਹੀ ਹੈ। ਕਈ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕਣ ਦੇ ਉਪਾਅ ਕੀਤੇ ਜਾ ਰਹੇ ਹਨ। ਕਿਰਾਇਆਂ ਵਿਚ ਮਾਮੂਲੀ ਵਾਧੇ ਨੂੰ ਰੇਲਗੱਡੀਆਂ ਵਿਚ ਭੀੜ ਹੋਣ ਤੋਂ ਅਤੇ ਕੋਵਿਡ-18 ਨੂੰ ਫ਼ੈਲਣ ਤੋਂ ਰੋਕਣ ਦੇ ਰੇਲਵੇ ਦੇ ਯਤਨਾਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਗੌਰਤਲਬ ਹੈ ਕਿ ਕੋਵਿਡ-19 ਕਾਰਨ ਭਾਰਤੀ ਰੇਲਵੇ ਨੇ 22 ਮਾਰਚ 2020 ਨੂੰ ਰੇਲਗੱਡੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਸਨ ਅਤੇ ਹੌਲੀ-ਹੌਲੀ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ ਅਤੇ ਹੁਣ ਲੋਕਲ ਰੇਲਗੱਡੀਆਂ ਵੀ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਜੁਲਾਈ ਤੱਕ 20 ਰੁ: ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ ਵੀ ਹੋਵੇਗਾ 100 ਰੁ:!

ਡੀ. ਐੱਮ. ਯੂ. ਦੇ ਕਿਰਾਏ ਵਧਣ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News