ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ ''ਚ ਵਾਧਾ

01/12/2024 10:58:58 AM

ਬਿਜ਼ਨੈੱਸ ਡੈਸਕ (ਇੰਟ.)– ਦੁਨੀਆ ਭਰ ਵਿਚ ਆਰਥਿਕ ਸੁਸਤੀ ਦਰਮਿਆਨ ਭਾਰਤ ਦੀ ਅਰਥਵਿਵਸਥਾ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਲਚਕੀਲੀ ਬਣੀ ਹੋਈ ਹੈ। ਇਸ ਦਰਮਿਆਨ ਇਕ ਤਾਜ਼ਾ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਭਾਰਤੀਆਂ ਦੀ ਤਨਖ਼ਾਹ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਵੇਗਾ। ਕਾਰਨ ਫੇਰੀ ਦੇ ਤਾਜ਼ਾ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਇੰਡੀਆ ਇੰਕ ਵਿਚ ਇਸ ਸਾਲ ਤਨਖ਼ਾਹ ਵਿਚ ਔਸਤ 9.7 ਫ਼ੀਸਦੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਜੋ ਪਿਛਲੇ ਸਾਲ 9.5 ਫੀਸਦੀ ਸੀ। ਇਸ ਵਾਧੇ ਦਾ ਕਾਰਨ ਇਹ ਵੀ ਹੈ ਕਿ ਕੰਪਨੀਆਂ ਅਹਿਮ ਪ੍ਰਤਿਭਾ ਨੂੰ ਬਣਾਈ ਰੱਖਣ ’ਤੇ ਜ਼ੋਰ ਦੇਣ ਦੇ ਨਾਲ ਲਾਗਤ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰਨ ਦੀਆਂ ਕੋਸ਼ਿਸ਼ ਕਰਦੀਆਂ ਹਨ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਤਨਖਾਹ ਵਾਧੇ ਦੇ ਮਾਮਲੇ ਵਿਚ ਵੀਅਤਨਾਮ ਦੂਜੇ ਸਥਾਨ ’ਤੇ
ਰਿਪੋਰਟ ਮੁਤਾਬਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ 2023 ਵਿਚ 6.8 ਫ਼ੀਸਦੀ ਦੇ ਮੁਕਾਬਲੇ ਸਾਲ 2024 ਵਿਚ 6.7 ਫ਼ੀਸਦੀ ਔਸਤ ਤਨਖ਼ਾਹ ਵਾਧੇ ਨਾਲ ਵੀਅਤਨਾਮ ਦੂਜੇ ਸਥਾਨ ’ਤੇ ਹੈ। ਇਸ ਤੋਂ ਬਾਅਦ 2023 ਵਿਚ 6.4 ਫੀਸਦੀ ਦੇ ਮੁਕਾਬਲੇ 6.5 ਫੀਸਦੀ ਨਾਲ ਇੰਡੋਨੇਸ਼ੀਆ ਤੀਜੇ ਸਥਾਨ ’ਤੇ ਹੈ। ਜਾਪਾਨ ਵਿਚ ਕਰਮਚਾਰੀਆਂ ਨੂੰ ਸਭ ਤੋਂ ਘੱਟ 2.5 ਫ਼ੀਸਦੀ (ਪਿਛਲੇ ਸਾਲ 2.7 ਫ਼ੀਸਦੀ) ਤਨਖ਼ਾਹ ਵਧਣ ਦੀ ਸੰਭਾਵਨਾ ਹੈ। ਇਕ ਮੀਡੀਆ ਰਿਪੋਰਟ ’ਚ ਕਾਰਨ ਫੇਰੀ ਦੇ ਚੇਅਰਮੈਨ ਅਤੇ ਖੇਤਰੀ ਮੈਨੇਜਿੰਗ ਡਾਇਰੈਕਟਰ ਨਵਨੀਤ ਸਿੰਘ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਭਾਰਤ ਗਲੋਬਲ ਅਰਥਵਿਵਸਥਾ ਵਿਚ ਇਕ ਚਮਕਦਾ ਸਿਤਾਰਾ ਹੈ ਅਤੇ ਗਲੋਬਲ ਆਰਥਿਕ ਮੰਦੀ ਵਿਚ ਦੇਸ਼ ਦੀ ਘਰੇਲੂ (ਜੀ. ਡੀ. ਪੀ.) ਵਿਕਾਸ ਦਰ ਦੂਜਿਆਂ ਤੋਂ ਅੱਗੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਡਰੱਗ ਮਾਮਲੇ 'ਚ ਕਸੂਤੇ ਫਸੇ ਬਿਕਰਮ ਮਜੀਠੀਆ, SIT ਵਲੋਂ ਚੌਥੀ ਵਾਰ ਸੰਮਨ ਜਾਰੀ

ਆਈ. ਟੀ. ਸੇਵਾਵਾਂ ’ਚ ਹੋ ਸਕਦੈ 7.8 ਫ਼ੀਸਦੀ ਦਾ ਤਨਖ਼ਾਹ ਵਾਧਾ
ਨਵਨੀਤ ਦਾ ਕਹਿਣਾ ਹੈ ਕਿ ਭਾਰਤੀ ਕੰਪਨੀਆਂ ਹਾਲੇ ਵੀ ਵਿਕਾਸ ਦੇ ਰਾਹ ’ਤੇ ਹਨ ਅਤੇ ਅਹਿਮ ਪ੍ਰਤਿਭਾ ਦੀ ਕਮੀ ਬਣੀ ਹੋਈ ਹੈ। ਅਜਿਹੇ ਵਿਚ ਪ੍ਰਤਿਭਾ ਦੀ ਲੋੜ ਨੂੰ ਬਣਾਈ ਰੱਖਣ ਲਈ ਚੰਗੇ ਤਨਖ਼ਾਹ ਵਾਧੇ ਦੀ ਪੂਰੀ ਸੰਭਾਵਨਾ ਹੈ। ਸਾਲ 2024 ਵਿਚ ਵਿੱਤੀ ਸੇਵਾਵਾਂ, ਗਲੋਬਲ ਸਮਰੱਥਾ ਕੇਂਦਰਾਂ (ਜੀ. ਸੀ. ਸੀ.), ਉਤਪਾਦ ਕੰਪਨੀਆਂ, ਰਸਾਇਣ, ਉਦਯੋਗਿਕ ਸਾਮਾਨ ਅਤੇ ਪ੍ਰਚੂਨ ਉਦਯੋਗਾਂ ’ਚ 10 ਫ਼ੀਸਦੀ ਦੇ ਸਭ ਤੋਂ ਵੱਧ ਤਨਖਾਹ ਵਾਧੇ ਦੀ ਉਮੀਦ ਹੈ, ਜਦ ਕਿ ਆਈ. ਟੀ. ਸੇਵਾਵਾਂ ਵਿਚ 7.8 ਫ਼ੀਸਦੀ ਦਾ ਸਭ ਤੋਂ ਘੱਟ ਤਨਖਾਹ ਵਾਧਾ ਦੇਖਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News