Indian Oil ਨੇ ਲੋਕਾਂ ਨੂੰ ਕੀਤਾ Alert,ਡੀਲਰਸ਼ਿਪ ਲਈ ਆ ਰਹੇ ਆਫ਼ਰ ਬਾਰੇ ਦੱਸੀ ਸੱਚਾਈ

Saturday, Jul 17, 2021 - 06:09 PM (IST)

Indian Oil ਨੇ ਲੋਕਾਂ ਨੂੰ ਕੀਤਾ Alert,ਡੀਲਰਸ਼ਿਪ ਲਈ ਆ ਰਹੇ ਆਫ਼ਰ ਬਾਰੇ ਦੱਸੀ ਸੱਚਾਈ

ਨਵੀਂ ਦਿੱਲੀ - ਇੰਡੀਅਨ ਆਇਲ ਦੇ ਪੈਟੋਰਲ ਪੰਪ ਦੀ ਡੀਲਰਸ਼ਿਪ ਨੂੰ ਲੈ ਕੇ ਆ ਰਹੇ ਆਫ਼ਰ ਬਾਰੇ ਸੁਚੇਤ ਰਹਿਣ ਲਈ ਕਿਹਾ ਹੈ। ਇਹ ਆਫ਼ਰ ਫਰਜ਼ੀ ਹੋ ਸਕਦਾ ਹੈ। ਇਸ ਬਾਰੇ ਇੰਡੀਅਨ ਆਇਲ ਨੇ ਲੋਕਾਂ ਸਾਵਧਾਨ ਰਹਿਣ ਲਈ ਕਿਹਾ ਹੈ। ਇੰਡੀਅਨ ਆਇਲ ਨੇ ਟਵੀਟ ਕਰਕੇ ਇਸ ਬਾਰੇ ਦੱਸਿਆ ਹੈ।

 

ਇੰਡੀਅਨ ਆਇਲ ਨੇ ਟਵੀਟ ਵਿੱਚ ਕਿਹਾ ਹੈ ਕਿ ਇਹ ਪਤਾ ਲੱਗਿਆ ਹੈ ਕਿ ਅਣਅਧਿਕਾਰਤ ਵਿਅਕਤੀ / ਏਜੰਸੀਆਂ ਇੰਡੀਅਨ ਆਇਲ ਦੇ ਪ੍ਰਚੂਨ ਦੁਕਾਨਾਂ ਯਾਨੀ ਪੈਟਰੋਲ ਪੰਪ ਡੀਲਰਸ਼ਿਪ ਲਈ ਜਾਅਲੀ ਪੇਸ਼ਕਸ਼ਾਂ ਕਰ ਰਹੀਆਂ ਹਨ। ਇਨ੍ਹਾਂ ਨਕਲੀ ਪੇਸ਼ਕਸ਼ਾਂ ਤੋਂ ਸੁਚੇਤ ਰਹੋ, ਨਹੀਂ ਤਾਂ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇੰਡੀਅਨ ਆਇਲ ਨੇ ਅੱਗੇ ਇੱਕ ਟਵੀਟ ਵਿੱਚ ਕਿਹਾ ਕਿ ਲੋਕ ਪ੍ਰਚੂਨ ਦੀ ਦੁਕਾਨ ਨਾਲ ਸਬੰਧਤ ਪੇਸ਼ਕਸ਼ ਦੀ ਸਚਾਈ ਨੂੰ ਜਾਣਨ ਲਈ ਕੰਪਨੀ ਦੇ ਨੇੜਲੇ ਦਫਤਰ ਜਾਂ ਪੈਟਰੋਲਪੰਪ ਦਫ਼ਤਰ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

petrolpumpdealerchayan.in. ਪੋਰਟਲ ਸਿਰਫ਼ ਇੰਡੀਅਨ ਆਇਲ ਲਈ ਹੀ ਨਹੀਂ ਹੈ ਇਹ ਬਾਕੀ ਪੈਟਰੋਲੀਆਂ ਲਈ ਵੀ ਹੈ। ਹਿੰਦੁਸਤਾਨ ਪੈਟਰੋਲੀਅਮ , ਭਾਰਤ ਪੈਟਰੋਲੀਅਮ ਅਤੇ ਇੰਡੀਅਨ ਆਇਲ ਜੇਕਰ ਰਿਟੇਲ ਆਊਟਲੈੱਟ ਲਈ ਡਿਸਟ੍ਰਿਬਿਊਟਰਸ਼ਿਪ ਲਈ ਅਰਜ਼ੀਆਂ ਮੰਗਦੀ ਹੈ ਤਾਂ ਇਸ ਦੀ ਜਾਣਕਾਰੀ petrolpumpdealerchayan.in. ਉੱਤੇ ਅਪਡੇਟ ਕੀਤੀ ਜਾਂਦੀ ਹੈ । ਡਿਸਟ੍ਰੀਬਿਊਟਰ ਦੀ ਚੋਣ, ਸ਼ਰਤਾਂ ਅਤੇ ਡਿਟੇਲ ਵੀ ਇਸ ਪੋਰਟਲ ਉੱਤੇ ਉਪਲੱਬਧ ਹੁੰਦੀ ਹੈ।

ਇਹ ਵੀ ਪੜ੍ਹੋ : ਵੱਡਾ ਝਟਕਾ! AC, Fridge ਸਮੇਤ ਮਹਿੰਗੀਆਂ ਹੋਣਗੀਆਂ ਇਹ ਵਸਤੂਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News