ਭਾਰਤੀ ਮੋਟਰ ਵਾਹਨ ਉਦਯੋਗ ਅਗਲੇ 5 ਸਾਲਾਂ ’ਚ ਦੁਨੀਆ ’ਚ ਸਭ ਤੋਂ ਅੱਗੇ ਹੋਵੇਗਾ : ਗਡਕਰੀ

Wednesday, Dec 11, 2024 - 05:58 AM (IST)

ਭਾਰਤੀ ਮੋਟਰ ਵਾਹਨ ਉਦਯੋਗ ਅਗਲੇ 5 ਸਾਲਾਂ ’ਚ ਦੁਨੀਆ ’ਚ ਸਭ ਤੋਂ ਅੱਗੇ ਹੋਵੇਗਾ : ਗਡਕਰੀ

ਨਵੀਂ ਦਿੱਲੀ (ਵਿਸ਼ੇਸ਼) – ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਰੋਸਾ ਜਤਾਇਆ ਕਿ ਭਾਰਤ ਦਾ ਮੋਟਰ ਵਾਹਨ ਉਦਯੋਗ ਅਗਲੇ 5 ਸਾਲਾਂ ’ਚ ਵਿਸ਼ਵ ਪੱਧਰ ’ਤੇ ਨੰਬਰ ਇਕ ਬਣ ਜਾਵੇਗਾ। ਉਨ੍ਹਾਂ ਆਪਣੇ ਮੰਤਰਾਲਾ ਦੇ 2 ਸਾਲਾਂ ’ਚ ਭਾਰਤ ’ਚ ਲਾਜਿਸਟਿਕਸ ਲਾਗਤ ਨੂੰ ਘਟਾ ਕੇ 9 ਫੀਸਦੀ ਕਰਨ ਦੇ ਮਹੱਤਵਪੂਰਨ ਟੀਚੇ ਨੂੰ ਵੀ ਦਰਸਾਇਆ।

‘ਐਮਾਜ਼ੋਨ ਸੰਭਵ ਸਿਖਰ ਸੰਮੇਲਨ’ ’ਚ ਸੜਕ ਟ੍ਰਾਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਭਾਰਤ ਦੇ ਮੋਟਰ ਵਾਹਨ ਉਦਯੋਗ ਦੇ ਜ਼ਿਕਰਯੋਗ ਵਾਧੇ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੇ ਅਹੁਦਾ ਸੰਭਾਲਣ ਦੇ ਬਾਅਦ ਤੋਂ 7 ਲੱਖ ਕਰੋੜ ਤੋਂ ਵਧ ਕੇ 22 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ  ਕਿਹਾ,‘78  ਲੱਖ  ਕਰੋੜ ਰੁਪਏ ਦੇ ਨਾਲ ਪਹਿਲਾ ਸਥਾਨ ਅਮਰੀਕਾ ਦਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ 47 ਲੱਖ ਕਰੋੜ ਰੁਪਏ ਦੇ ਨਾਲ ਚੀਨ ਦਾ ਮੋਟਰ ਵਾਹਨ ਉਦਯੋਗ ਹੈ। ਹੁਣ ਭਾਰਤ ਦਾ ਆਕਾਰ ਵਧ ਕੇ 22 ਲੱਖ ਕਰੋੜ ਰੁਪਏ ਹੋ ਗਿਆ ਹੈ। ਅਸੀਂ 5 ਸਾਲਾਂ ਦੇ ਅੰਦਰ ਭਾਰਤੀ ਮੋਟਰ ਵਾਹਨ ਉਦਯੋਗ ਨੂੰ ਦੁਨੀਆ ’ਚ ਨੰਬਰ ਇਕ ਬਣਾਉਣਾ ਚਾਹੁੰਦੇ ਹਾਂ।’

ਮੰਤਰੀ ਨੇ ਕਿਹਾ ਕਿ ਭਾਰਤ ’ਚ ਵੱਕਾਰੀ ਗਲੋਬਲ ਮੋਟਰ ਵਾਹਨ ਬ੍ਰਾਂਡਜ਼ ਦੀ ਮੌਜੂਦਗੀ ਦੇਸ਼ ਦੀ ਸਮਰੱਥਾ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਦਾ ਟੀਚਾ 2 ਸਾਲਾਂ ਦੇ ਅੰਦਰ ਭਾਰਤ ’ਚ ਲਾਜਿਸਟਿਕਸ ਲਾਗਤ  ਨੂੰ ਘਟਾ ਕੇ ਇਕ ਅੰਕ ਤੱਕ ਲਿਆਉਣਾ ਹੈ। ਉਨ੍ਹਾਂ ਨੇ ਬਦਲਵੇਂ ਈਂਧਣ ਤੇ ਜੈਵ ਈਂਧਣ ਨੂੰ ਅਪਨਾਉਣ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਵਾਹਨਾਂ ’ਚ ਬਾਇਓ-ਈਥਾਨੋਲ ਦੀ ਵਰਤੋਂ ਕਰਨ ਨਾਲ ਈਂਧਣ ਦੀ ਲਾਗਤ ’ਚ ਮਹੱਤਵਪੂਰਨ ਬਚਤ ਹੋ ਸਕਦੀ ਹੈ, ਨਾਲ ਹੀ ਇਸ ਨਾਲ ਪ੍ਰਦੂਸ਼ਣ ’ਚ ਵੀ ਕਮੀ ਆਏਗੀ।


author

Inder Prajapati

Content Editor

Related News