ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖਬਰੀ! ਇਨ੍ਹਾਂ 10 ਟ੍ਰੇਨਾਂ ਦਾ ਕਿਰਾਇਆ ਹੋਵੇਗਾ ਸਸਤਾ

Saturday, Feb 07, 2026 - 11:19 PM (IST)

ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖਬਰੀ! ਇਨ੍ਹਾਂ 10 ਟ੍ਰੇਨਾਂ ਦਾ ਕਿਰਾਇਆ ਹੋਵੇਗਾ ਸਸਤਾ

ਨਵੀਂ ਦਿੱਲੀ : ਜੇਕਰ ਤੁਸੀਂ ਅਕਸਰ ਲੰਬੀ ਦੂਰੀ ਦੀ ਰੇਲ ਯਾਤਰਾ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੀ ਜੇਬ ਨੂੰ ਵੱਡੀ ਰਾਹਤ ਦੇਣ ਵਾਲੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਦੇਸ਼ ਦੀਆਂ 10 ਪ੍ਰਮੁੱਖ ਟ੍ਰੇਨਾਂ ਤੋਂ 'ਸੁਪਰਫਾਸਟ' ਦਾ ਦਰਜਾ ਹਟਾਉਣ ਦਾ ਫੈਸਲਾ ਕੀਤਾ ਹੈ।

ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ 
ਰੇਲਵੇ ਦੀ ਇਹ ਨਵੀਂ ਵਿਵਸਥਾ 13 ਤੋਂ 16 ਅਪ੍ਰੈਲ, 2026 ਦੇ ਵਿਚਕਾਰ ਲਾਗੂ ਹੋਵੇਗੀ। ਸੁਪਰਫਾਸਟ ਦਾ ਦਰਜਾ ਹਟਣ ਦੇ ਨਾਲ ਹੀ ਇਨ੍ਹਾਂ ਟ੍ਰੇਨਾਂ ਦਾ ਕਿਰਾਇਆ ਵੀ ਘੱਟ ਹੋ ਜਾਵੇਗਾ, ਜਿਸ ਨਾਲ ਆਮ ਯਾਤਰੀਆਂ ਦੀ ਜੇਬ 'ਤੇ ਪੈਣ ਵਾਲਾ ਬੋਝ ਘਟੇਗਾ। ਇਹ ਸਾਰੀਆਂ ਟ੍ਰੇਨਾਂ ਹੁਣ ਆਮ ਐਕਸਪ੍ਰੈੱਸ ਦੀ ਸ਼੍ਰੇਣੀ ਵਿੱਚ ਚੱਲਣਗੀਆਂ ਅਤੇ ਇਨ੍ਹਾਂ ਦੇ ਨੰਬਰ ਵੀ ਬਦਲ ਦਿੱਤੇ ਜਾਣਗੇ।

ਇਨ੍ਹਾਂ ਟ੍ਰੇਨਾਂ ਦਾ ਕਿਰਾਇਆ ਹੋਵੇਗਾ ਸਸਤਾ 
ਜਿਨ੍ਹਾਂ ਮੁੱਖ ਟ੍ਰੇਨਾਂ ਦੇ ਨੰਬਰ ਅਤੇ ਦਰਜੇ ਬਦਲੇ ਜਾ ਰਹੇ ਹਨ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
• ਵਿਭੂਤੀ ਐਕਸਪ੍ਰੈੱਸ: ਪ੍ਰਯਾਗਰਾਜ ਰਾਮਬਾਗ-ਹਾਵੜਾ (ਨਵਾਂ ਨੰਬਰ: 13048/13047)
• ਨੇਤਾਜੀ ਐਕਸਪ੍ਰੈੱਸ: ਹਾਵੜਾ-ਕਾਲਕਾ (ਨਵਾਂ ਨੰਬਰ: 13051/13052)
• ਉਪਾਸਨਾ ਐਕਸਪ੍ਰੈੱਸ: ਹਾਵੜਾ-ਦੇਹਰਾਦੂਨ (ਨਵਾਂ ਨੰਬਰ: 13035/13036)
• ਕੁੰਭ ਐਕਸਪ੍ਰੈੱਸ: ਹਾਵੜਾ-ਦੇਹਰਾਦੂਨ (ਨਵਾਂ ਨੰਬਰ: 13037/13038)
• ਹਿੰਮਗਿਰੀ ਐਕਸਪ੍ਰੈੱਸ: ਹਾਵੜਾ-ਜੰਮੂਤਵੀ (ਨਵਾਂ ਨੰਬਰ: 13041/13042)

ਕਿਉਂ ਲਿਆ ਗਿਆ ਇਹ ਫੈਸਲਾ? 
ਰੇਲਵੇ ਅਨੁਸਾਰ, ਇਨ੍ਹਾਂ ਟ੍ਰੇਨਾਂ ਦੇ ਸਟੇਸ਼ਨਾਂ 'ਤੇ ਰੁਕਣ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜਿਸ ਕਾਰਨ ਇਨ੍ਹਾਂ ਦਾ ਯਾਤਰਾ ਸਮਾਂ ਆਮ ਐਕਸਪ੍ਰੈੱਸ ਟ੍ਰੇਨਾਂ ਦੇ ਬਰਾਬਰ ਹੀ ਸੀ। ਯਾਤਰੀਆਂ ਦਾ ਤਰਕ ਸੀ ਕਿ ਜਦੋਂ ਟ੍ਰੇਨਾਂ ਸੁਪਰਫਾਸਟ ਦੀ ਗਤੀ ਨਾਲ ਨਹੀਂ ਚੱਲ ਰਹੀਆਂ, ਤਾਂ ਵਾਧੂ ਸ਼ੁਲਕ (Surcharge) ਕਿਉਂ ਲਿਆ ਜਾਵੇ।

ਕਿੰਨੀ ਮਿਲੇਗੀ ਰਾਹਤ? 
ਹੁਣ ਤੱਕ ਰੇਲਵੇ ਸੁਪਰਫਾਸਟ ਟ੍ਰੇਨਾਂ ਦੇ ਨਾਂ 'ਤੇ ਜਨਰਲ, ਸਲੀਪਰ ਅਤੇ ਏਸੀ ਕੋਚਾਂ ਵਿੱਚ ਵਾਧੂ ਚਾਰਜ ਵਸੂਲਦਾ ਸੀ। ਉਦਾਹਰਨ ਵਜੋਂ, ਵਿਭੂਤੀ ਐਕਸਪ੍ਰੈੱਸ ਦੇ ਸਲੀਪਰ ਕੋਚ ਵਿੱਚ 30 ਰੁਪਏ ਅਤੇ ਏਸੀ ਕੋਚਾਂ ਵਿੱਚ 45 ਰੁਪਏ ਦਾ ਵਾਧੂ ਸ਼ੁਲਕ ਲਿਆ ਜਾਂਦਾ ਸੀ, ਜੋ ਹੁਣ ਨਹੀਂ ਦੇਣਾ ਪਵੇਗਾ। ਰੇਲਵੇ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਕਿਰਾਇਆ ਵਧੇਰੇ ਤਰਕਸੰਗਤ ਹੋਵੇਗਾ ਅਤੇ ਯਾਤਰੀਆਂ ਨੂੰ ਸਿੱਧੀ ਰਾਹਤ ਮਿਲੇਗੀ।


author

Inder Prajapati

Content Editor

Related News