ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸਪਾਟ ਖੁੱਲ੍ਹੇ ਭਾਰਤੀ ਬਾਜ਼ਾਰ
Wednesday, Aug 24, 2022 - 01:49 PM (IST)
ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਸਪਾਟ ਖੁੱਲ੍ਹੇ। ਸੈਂਸਕਸ ਫਿਲਹਾਲ 25.31 ਅੰਕਾਂ ਦੀ ਗਿਰਾਵਟ ਦੇ ਨਾਲ 59,005.99 ਅੰਕਾਂ ਦਾ ਕਾਰੋਬਾਰ ਕਰ ਰਿਹਾ ਹੈ ਉਧਰ ਨਿਫਟੀ ਚਾਰ ਅੰਕਾਂ ਦੇ ਵਾਧੇ ਦੇ ਨਾਲ 17,581.55 ਅੰਕਾਂ 'ਤੇ ਟ੍ਰੇਂਡ ਕਰ ਰਿਹਾ ਹੈ।
ਬਾਜ਼ਾਰ 'ਚ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਰਿਕਵਰੀ ਦੇਖਣ ਨੂੰ ਮਿਲੀ। ਇਸ ਦੌਰਾਨ ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ 'ਤੇ ਪਰਤਣ 'ਚ ਸਫ਼ਲ ਰਹੇ। ਬਾਜ਼ਾਰ 'ਚ ਐੱਫ.ਐੱਮ.ਸੀ.ਜੀ, ਫਾਰਮਾ, ਰਿਐਲਿਟੀ ਅਤੇ ਆਈ.ਟੀ. ਸੈਕਟਰ ਦੇ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਉਧਰ ਆਟੋ, ਆਇਲ ਅਤੇ ਗੈਸ ਕੰਪਨੀਆਂ ਦੇ ਸ਼ੇਅਰਾਂ 'ਚ ਕਮਜ਼ੋਰੀ ਨਜ਼ਰ ਆ ਰਹੀ ਹੈ।
ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਓ.ਐੱਨ.ਜੀ.ਸੀ. ਫਿਲਹਾਲ ਟਾਪ ਗੇਨਰ ਹਨ ਜਦਕਿ ਭਾਰਤੀ ਏਅਰਟੈੱਲ ਟਾਪ ਲੂਜ਼ਰ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ 'ਚ ਨਕਦ 'ਚ 563 ਕਰੋੜ ਰੁਪਏ ਦੀ ਖਰੀਦਾਰੀ ਕੀਤੀ ਉਧਰ ਘਰੇਲੂ ਨਿਵੇਸ਼ਕਾਂ ਨੇ ਨਕਦ 'ਚ 2015 ਕਰੋੜ ਰੁਪਏ ਦੀ ਬਿਕਵਾਲੀ ਕੀਤੀ।