ਅਗਸਤ 'ਚ FCI ਦੇ ਕੋਲ ਭਾਰਤੀ ਖੁਰਾਕ ਭੰਡਾਰ 6 ਸਾਲ ਦੇ ਹੇਠਲੇ ਪੱਧਰ 'ਤੇ

Wednesday, Aug 23, 2023 - 02:59 PM (IST)

ਬਿਜ਼ਨੈੱਸ ਡੈਸਕ: ਭਾਰਤੀ ਖੁਰਾਕ ਨਿਗਮ (FCI) ਕੋਲ ਚੌਲਾਂ ਅਤੇ ਕਣਕ ਦਾ ਸਟਾਕ ਅਗਸਤ ਮਹੀਨੇ 'ਚ 2017 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੈ। ਹਾਲਾਂਕਿ, ਸਰਕਾਰ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ 2023-24 ਲਈ 521 ਲੱਖ ਮੀਟ੍ਰਿਕ ਟਨ ਚੌਲਾਂ ਦੀ ਖਰੀਦ ਦਾ ਟੀਚਾ ਰੱਖਿਆ ਹੈ, ਜਦੋਂ ਕਿ ਪਿਛਲੇ ਸਾਲ ਇਹ 495 ਲੱਖ ਮੀਟ੍ਰਿਕ ਟਨ ਸੀ। ਘੱਟ ਸਟਾਕ ਮਹਿੰਗਾਈ ਦੇ ਨਜ਼ਰੀਏ ਤੋਂ ਚਿੰਤਾਜਨਕ ਹੈ। ਮਾਹਰਾਂ ਨੇ ਕਿਹਾ ਕਿ ਇਹ ਖੁਰਾਕ ਸੁਰੱਖਿਆ ਦੇ ਨਜ਼ਰੀਏ ਤੋਂ ਚਿੰਤਾ ਦਾ ਵਿਸ਼ਾ ਨਹੀਂ ਹੈ।

ਇਹ ਵੀ ਪੜ੍ਹੋ : ਅੰਬਾਨੀ ’ਤੇ LIC ਦਾ ਵੱਡਾ ਦਾਅ, ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

22 ਅਗਸਤ ਨੂੰ FCI ਕੋਲ ਕੁੱਲ ਅਨਾਜ ਭੰਡਾਰ 523.35 ਲੱਖ ਟਨ ਹੈ, ਜਿਸ ਵਿੱਚ 242.96 ਲੱਖ ਮੀਟ੍ਰਿਕ ਟਨ ਚੌਲ ਅਤੇ 280.39 ਲੱਖ ਮੀਟ੍ਰਿਕ ਟਨ ਕਣਕ ਹੈ। "ਹਾਲਾਂਕਿ ਇਹ ਖੁਰਾਕ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਚਿੰਤਾਜਨਕ ਨਹੀਂ ਹੈ, ਕਿਉਂਕਿ ਸਟਾਕ ਅਜੇ ਵੀ ਲੋੜੀਂਦੇ ਮਾਪਦੰਡਾਂ ਤੋਂ ਉੱਪਰ ਹਨ। ਇਸ ਸਾਲ ਕੁੱਲ ਮਿਲਾ ਕੇ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਕੀਮਤਾਂ 'ਤੇ ਦਬਾਅ ਬਣਿਆ ਰਹੇਗਾ। ਹਾਲਾਂਕਿ ਘਰੇਲੂ ਸਪਲਾਈ ਵਧਾ ਕੇ ਸਰਕਾਰੀ ਦਖਲਅੰਦਾਜ਼ੀ ਕੁਝ ਹੱਦ ਤੱਕ ਕੀਮਤ ਦੇ ਪ੍ਰਭਾਵ ਨੂੰ ਘਟ ਕਰ ਸਕਦਾ ਹੈ।" CRISIL ਦੀ ਪ੍ਰਮੁੱਖ ਅਰਥ ਸ਼ਾਸਤਰੀ ਦੀਪਤੀ ਦੇਸ਼ਪਾਂਡੇ ਨੇ ਕਿਹਾ, "ਭਾਰਤ ਨੇ ਇਤਿਹਾਸਕ ਤੌਰ 'ਤੇ ਲੋੜੀਂਦੇ ਮਾਪਦੰਡਾਂ ਤੋਂ ਵੱਧ ਭੰਡਾਰ ਕੀਤਾ ਹੈ ਅਤੇ ਇਸ ਲਈ ਮੌਜੂਦਾ ਪੱਧਰ ਚਿੰਤਾਜਨਕ ਨਹੀਂ ਹਨ।"

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਕੇਂਦਰ ਸਰਕਾਰ ਆਪਣੇ ਘੱਟੋ-ਘੱਟ ਸਮਰਥਨ ਮੁੱਲ (MSP) ਪ੍ਰੋਗਰਾਮ ਤਹਿਤ ਕਣਕ ਦੀ ਖਰੀਦ ਕਰਦੀ ਹੈ, ਜੋ ਇਸ ਦੇ ਥੋਕ ਰੇਟਾਂ ਨੂੰ ਕੰਟਰੋਲ ਵਿੱਚ ਰੱਖਣਾ ਜ਼ਰੂਰੀ ਹੈ। ਜੂਨ ਵਿੱਚ ਖੁਰਾਕ ਮੰਤਰਾਲੇ ਨੂੰ 2008 ਤੋਂ ਬਾਅਦ ਪਹਿਲੀ ਵਾਰ ਅਨਾਜ 'ਤੇ ਸਟਾਕ ਲਿਮਿਟ ਲਗਾਉਣੀ ਪਈ ਸੀ। ਭਾਰਤ ਨੇ ਮਈ 2022 ਵਿੱਚ ਅਨਾਜ ਦੇ ਨਿਰਯਾਤ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਚੌਲਾਂ ਹੇਠਲਾ ਰਕਬਾ 312.80 ਲੱਖ ਹੈਕਟੇਅਰ ਤੋਂ ਵਧ ਕੇ 328.22 ਲੱਖ ਹੈਕਟੇਅਰ ਹੋ ਗਿਆ ਹੈ। ਨਵੀਂ ਫ਼ਸਲ ਅਕਤੂਬਰ ਤੋਂ ਆਉਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


rajwinder kaur

Content Editor

Related News