ਭਾਰਤੀ ਅਰਥਵਿਵਸਥਾ 2029 ਤੱਕ ਦੁਨੀਆ ''ਚ ਤੀਜੇ ਨੰਬਰ ''ਤੇ ਹੋਵੇਗੀ, SBI ਦੀ ਰਿਪੋਰਟ ''ਚ ਦਾਅਵਾ
Sunday, Sep 04, 2022 - 09:35 AM (IST)
ਬਿਜਨੈੱਸ ਡੈਸਕ- ਭਾਰਤ 2029 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ 'ਚ ਉਭਰ ਸਕਦਾ ਹੈ। ਭਾਰਤੀ ਸਟੇਟ ਬੈਂਕ ਦੇ ਆਰਥਿਕ ਖੋਜ ਵਿਭਾਗ ਦੀ ਇਕ ਰਿਸਰਚ ਰਿਪੋਰਟ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 2014 'ਚ ਭਾਰਤ ਆਰਥਿਕ ਰੂਪ ਨਾਲ ਦੱਸਵੇਂ ਸਥਾਨ 'ਤੇ ਸੀ, 2029 ਤੱਕ ਭਾਰਤ ਸੱਤ ਸਥਾਨਾਂ ਦੀ ਛਲਾਂਗ ਲਗਾ ਕੇ ਤੀਜੇ ਸਥਾਨ 'ਤੇ ਪਹੁੰਚ ਸਕਦਾ ਹੈ।
ਐੱਸ.ਬੀ.ਆਈ. ਦੀ ਆਰਥਿਕ ਖੋਜ ਵਿਭਾਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 13.5 ਫੀਸਦੀ ਰਹੀ। ਭਾਰਤੀ ਅਰਥਵਿਵਸਥਾ ਦੇ ਲਈ ਚਾਲੂ ਵਿੱਤੀ ਸਾਲ ਦੌਰਾਨ 6.7 ਫੀਸਦੀ 7.7 ਤੱਕ ਦੀ ਵਾਧਾ ਦਰਦ ਦੇ ਅਨੁਮਾਨਾਂ 'ਤੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਵਧੀਆ ਹੈ। ਜਿਥੇ ਪੂਰੀ ਦੁਨੀਆ 'ਚ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ ਅਜਿਹੇ 'ਚ 6 ਫੀਸਦੀ ਤੋਂ 6.5 ਫੀਸਦੀ ਦੀ ਵਿਕਾਸ ਦਰ 'ਨਿਊ ਨਾਰਮਲ' ਹੈ।
ਹਾਲਾਂਕਿ ਐੱਸ.ਬੀ.ਆਈ 'ਚ ਬਾਸਕੇਟ ਨੂੰ ਅਪਡੇਟ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਗਈ ਹੈ। ਰਿਪੋਰਟ ਅਨੁਸਾਰ ਇਹ 2012 ਦੇ ਉਤਪਾਦਾਂ ਦੇ ਆਧਾਰ 'ਤੇ ਬਣਿਆ ਹੈ ਤਾਂ ਨਿਰਾਸ਼ਾਜਨਕ ਰੂਪ ਨਾਲ ਪੁਰਾਣਾ ਹੈ।