ਭਾਰਤੀ ਅਰਥਵਿਵਸਥਾ ਨੂੰ ਲੈ ਕੇ RBI ਡਿਪਟੀ ਗਵਰਨਰ ਨੇ ਦਿੱਤਾ ਇਹ ਬਿਆਨ

Wednesday, Oct 23, 2024 - 03:13 PM (IST)

ਨਿਊਯਾਰਕ- ਭਾਰਤੀ ਰਿਜ਼ਰਵ ਬੈਂਕ (ਆਰ.ਬੀ. ਆਈ.) ਦੇ ਡਿਪਟੀ ਗਵਰਨਰ ਮਾਈਕਲ ਦੇਬਬ੍ਰਤ ਪਾਤਰਾ ਨੇ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਾਧਾ ਦਰ 2024-25 ’ਚ 7.2 ਫ਼ੀਸਦੀ ਅਤੇ ਅਗਲੇ ਵਿੱਤੀ ਸਾਲ ’ਚ ਲੱਗਭਗ 7 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਉਸ ਤੋਂ ਬਾਅਦ, ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਵਾਧਾ ਦਰ 8 ਫ਼ੀਸਦੀ ਦੇ ਰੁਖ਼ ’ਤੇ ਵਾਪਸ ਆ ਜਾਵੇਗੀ। ਉਨ੍ਹਾਂ ਨੇ ਸੋਮਵਾਰ ਨੂੰ ਇੱਥੇ ਫੈਡਰਲ ਰਿਜ਼ਰਵ ਵੱਲੋਂ ਆਯੋਜਿਤ ਨਿਊਯਾਰਕ ਫੈਡ ਸੈਂਟਰਲ ਬੈਂਕਿੰਗ ਸੈਮੀਨਾਰ ’ਚ ਕਿਹਾ, ‘‘ਮੈਂ ਪੂਰੇ ਵਿਸ਼ਵਾਸ ਨਾਲ ਇਹ ਮੰਨਦਾ ਹਾਂ ਕਿ ਭਾਰਤ ਦਾ ਸਮਾਂ ਆ ਗਿਆ ਹੈ। ਦੇਸ਼ 28 ਸਾਲ ਦੀ ਔਸਤ ਉਮਰ ਵਾਲੀ ਦੁਨੀਆ ਦੀ ਸਭ ਤੋਂ ਨੌਜਵਾਨ ਆਬਾਦੀ ਨਾਲ ਆਪਣੇ ਭਵਿੱਖ ਵੱਲ ਵਧ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਉਲਟ, ਕਾਮਕਾਜੀ ਉਮਰ ਦੇ ਲੋਕਾਂ ਦੀ ਆਬਾਦੀ ਵਧ ਰਹੀ ਹੈ। ਕਾਮਕਾਜੀ ਉਮਰ ਦੀ ਸ਼੍ਰੇਣੀ ’ਚ ਹਰ ਛੇਵਾਂ ਵਿਅਕਤੀ ਭਾਰਤੀ ਹੈ।’’

ਪਾਤਰਾ ਨੇ ਕਿਹਾ ਕਿ 1947 ’ਚ ਆਜ਼ਾਦੀ ਦੇ ਬਾਅਦ ਤੋਂ ਆਰਥਿਕ ਵਾਧੇ ਦੇ ਰੁਖ਼ ਨੂੰ ਲੈ ਕੇ ਭਾਰਤ ’ਚ 3 ਬੁਨਿਆਦੀ ਬਦਲਾਅ ਹੋਏ ਹਨ। ਇਹ 2002 ਤੋਂ 2019 ਦੌਰਾਨ ਵਧ ਕੇ 7 ਫ਼ੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਆਰਥਿਕ ਵਾਧੇ ’ਚ ਭਾਰੀ ਗਿਰਾਵਟ ਆਈ। ਉੱਥੇ ਹੀ, 2021 ਤੋਂ 2024 ਦੌਰਾਨ ਵਾਧਾ ਦਰ ਔਸਤਨ 8 ਫ਼ੀਸਦੀ ਰਹੀ। ਭਾਰਤ ਨੂੰ ਹੁਣ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਮੰਨਿਆ ਜਾਂਦਾ ਹੈ। ਪਾਤਰਾ ਨੇ ਕਿਹਾ ਕਿ ਭਾਰਤ ਵਟਾਂਦਰਾ ਦਰ ਦੇ ਮਾਮਲੇ ’ਚ ਪਹਿਲਾਂ ਤੋਂ ਹੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਹ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਕਦਮ ਵਧਾ ਰਿਹਾ ਹੈ। ਉਥੇ ਹੀ, ਖਰੀਦ ਸ਼ਕਤੀ ਸਮਾਨਤਾ ਦੇ ਮਾਮਲੇ ’ਚ ਦੇਸ਼ ਪਹਿਲਾਂ ਤੋਂ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News