ਭਾਰਤੀ ਕੰਪਨੀਆਂ ਅਮਰੀਕਾ ’ਚ 1.1 ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ

Wednesday, May 06, 2026 - 04:26 AM (IST)

ਭਾਰਤੀ ਕੰਪਨੀਆਂ ਅਮਰੀਕਾ ’ਚ 1.1 ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ

ਵਾਸ਼ਿੰਗਟਨ (ਭਾਸ਼ਾ) : ਭਾਰਤੀ ਕੰਪਨੀਆਂ ਨੇ ਮੰਗਲਵਾਰ ਨੂੰ ਅਮਰੀਕਾ ਵਿਚ ‘ਏਅਰੋਸਪੇਸ’, ਰੱਖਿਆ, ਊਰਜਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਰਗੇ ਖੇਤਰਾਂ ਵਿਚ 1.1 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਹ ਐਲਾਨ ਇਥੇ ਨੇੜੇ ਮੈਰੀਲੈਂਡ ਦੇ ਨੈਸ਼ਨਲ ਹਾਰਬਰ ਵਿਚ ਆਯੋਜਿਤ ਨਿਵੇਸ਼ ਸੰਮੇਲਨ ਵਿਚ ਕੀਤਾ ਗਿਆ।

ਅੰਤਰਰਾਸ਼ਟਰੀ ਵਪਾਰ ਲਈ ਅਮਰੀਕੀ ਵਣਜ ਉਪ ਮੰਤਰੀ ਵਿਲੀਅਮ ਕਿਮਿਟ ਨੇ ਇਥੇ ਕਿਹਾ ਕਿ ਇਸ ਸੰਮੇਲਨ ਵਿਚ 12 ਭਾਰਤੀ ਕੰਪਨੀਆਂ ਨੇ 1.1 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਸੰਮੇਲਨ (ਸਿਲੈਕਟ ਯੂ. ਐੱਸ. ਏ.) ਵਿਚ ਕਿਸੇ ਇਕ ਵਫ਼ਦ ਵੱਲੋਂ ਕੀਤੀ ਗਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ ਹੈ।

ਉਨ੍ਹਾਂ ਕਿਹਾ ਕਿ ਇਹ ਨਿਵੇਸ਼ ‘ਏਅਰੋਸਪੇਸ’ ਅਤੇ ਰੱਖਿਆ, ਊਰਜਾ, ਐਡਵਾਂਸਡ ਮੈਨੂਫੈਕਚਰਿੰਗ (ਉੱਨਤ ਨਿਰਮਾਣ) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰਾਂ ਵਿਚ ਕੀਤੇ ਜਾਣਗੇ। ਇਸ ਭਾਰਤੀ ਨਿਵੇਸ਼ ਨਾਲ ਅਮਰੀਕਾ ਵਿਚ 1,500 ਨੌਕਰੀਆਂ ਪੈਦਾ ਹੋਣਗੀਆਂ।


author

Inder Prajapati

Content Editor

Related News