PNB ਦੀ 1205 ਦਿਨਾਂ ਵਾਲੀ ਧਾਕੜ FD ਸਕੀਮ ! 1.25 ਲੱਖ ਦੇ ਨਿਵੇਸ਼ ''ਤੇ ਮਿਲੇਗਾ ਜ਼ਬਰਦਸਤ ਰਿਟਰਨ

Thursday, Apr 23, 2026 - 09:11 PM (IST)

PNB ਦੀ 1205 ਦਿਨਾਂ ਵਾਲੀ ਧਾਕੜ FD ਸਕੀਮ ! 1.25 ਲੱਖ ਦੇ ਨਿਵੇਸ਼ ''ਤੇ ਮਿਲੇਗਾ ਜ਼ਬਰਦਸਤ ਰਿਟਰਨ

ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਤੇ ਵਧੀਆ ਮੁਨਾਫ਼ੇ ਵਾਲੀ ਥਾਂ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਪੰਜਾਬ ਨੈਸ਼ਨਲ ਬੈਂਕ (PNB) ਦੀ ਇੱਕ ਖਾਸ ਸਕੀਮ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਬੈਂਕ ਆਪਣੀ 1205 ਦਿਨਾਂ ਦੀ ਫਿਕਸਡ ਡਿਪਾਜ਼ਿਟ (FD) ਸਕੀਮ 'ਤੇ ਆਮ ਗਾਹਕਾਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਸ਼ਾਨਦਾਰ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।

ਕਿੰਨਾ ਮਿਲੇਗਾ ਵਿਆਜ?
 ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਇਸ ਖਾਸ ਮਿਆਦ ਲਈ ਵਿਆਜ ਦਰਾਂ ਨੂੰ 3 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ:
ਆਮ ਗਾਹਕ: 6.10 ਫੀਸਦੀ ਵਿਆਜ।
•ਸੀਨੀਅਰ ਸਿਟੀਜ਼ਨ: 6.60 ਫੀਸਦੀ ਵਿਆਜ।
•ਸੁਪਰ ਸੀਨੀਅਰ ਸਿਟੀਜ਼ਨ: 6.90 ਫੀਸਦੀ ਵਿਆਜ।

1,25,000 ਰੁਪਏ ਦੇ ਨਿਵੇਸ਼ 'ਤੇ ਕਿੰਨਾ ਹੋਵੇਗਾ ਫਾਇਦਾ? 
ਜੇਕਰ ਤੁਸੀਂ ਅੱਜ ਇਸ ਸਕੀਮ 'ਚ 1,25,000 ਰੁਪਏ ਜਮ੍ਹਾਂ ਕਰਦੇ ਹੋ, ਤਾਂ 1205 ਦਿਨਾਂ ਬਾਅਦ ਤੁਹਾਨੂੰ ਮਿਲਣ ਵਾਲਾ ਰਿਟਰਨ ਕੁਝ ਇਸ ਤਰ੍ਹਾਂ ਹੋਵੇਗਾ:

•ਆਮ ਗਾਹਕ: ਮੈਚਿਓਰਿਟੀ 'ਤੇ ਕੁੱਲ 1,52,654 ਰੁਪਏ ਮਿਲਣਗੇ, ਜਿਸ 'ਚ 27,654 ਰੁਪਏ ਸਿਰਫ਼ ਵਿਆਜ ਦੇ ਹੋਣਗੇ।

•ਸੀਨੀਅਰ ਸਿਟੀਜ਼ਨ: 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੈਚਿਓਰਿਟੀ 'ਤੇ ਕੁੱਲ 1,55,155 ਰੁਪਏ ਮਿਲਣਗੇ।

•ਸੁਪਰ ਸੀਨੀਅਰ ਸਿਟੀਜ਼ਨ: ਬਹੁਤ ਜ਼ਿਆਦਾ ਬਜ਼ੁਰਗ ਨਿਵੇਸ਼ਕਾਂ ਨੂੰ ਇਸ ਜਮ੍ਹਾਂ ਰਾਸ਼ੀ 'ਤੇ ਕੁੱਲ 1,56,674 ਰੁਪਏ ਪ੍ਰਾਪਤ ਹੋਣਗੇ।

ਨਿਵੇਸ਼ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਵੇਂ ਐਫ.ਡੀ. ਵਿੱਚੋਂ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਸਹੂਲਤ ਮਿਲਦੀ ਹੈ, ਪਰ ਅਜਿਹਾ ਕਰਨ 'ਤੇ ਪੈਨਲਟੀ (ਜੁਰਮਾਨਾ) ਲੱਗ ਸਕਦੀ ਹੈ, ਜਿਸ ਨਾਲ ਤੁਹਾਡਾ ਕੁੱਲ ਵਿਆਜ ਘਟ ਸਕਦਾ ਹੈ। ਇਸ ਤੋਂ ਇਲਾਵਾ, ਐਫ.ਡੀ. 'ਤੇ ਮਿਲਣ ਵਾਲਾ ਵਿਆਜ ਪੂਰੀ ਤਰ੍ਹਾਂ ਟੈਕਸ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਜੇਕਰ ਵਿਆਜ ਦੀ ਆਮਦਨ ਇੱਕ ਤੈਅ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਬੈਂਕ ਵੱਲੋਂ ਟੀ.ਡੀ.ਐੱਸ. (TDS) ਵੀ ਕੱਟਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News