ਰੂਸ ''ਚ ‘ਫਸੇ’ 60 ਕਰੋੜ ਡਾਲਰ ਨਾਲ ਰੂਸੀ ਕੱਚਾ ਤੇਲ ਖਰੀਦਣ ਦਾ ਬਦਲ ਲੱਭ ਰਹੀਆਂ ਨੇ ਭਾਰਤੀ ਕੰਪਨੀਆਂ
Friday, Sep 15, 2023 - 11:01 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਪੈਟਰੋਲੀਅਮ ਕੰਪਨੀਆਂ ਰੂਸ ਵਿੱਚ ਫਸੇ 60 ਕਰੋੜ ਡਾਲਰ ਦੇ ਆਪਣੇ ਲਾਭ ਅੰਸ਼ ਨਾਲ ਉਸ ਦੇਸ਼ (ਰੂਸ) ਤੋਂ ਹੀ ਕੱਚਾ ਤੇਲ ਖਰੀਦਣ ਦੀਆਂ ਸੰਭਾਵਨਾਵਾਂ ਲੱਭ ਰਹੀਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਭਾਰਤ ਦੀਆਂ ਚੋਟੀ ਦੀਆਂ 4 ਪੈਟਰੋਲੀਅਮ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਇਕ ਇਕਾਈ, ਆਇਲ ਇੰਡੀਆ ਲਿਮਟਿਡ ਅਤੇ ਓ. ਐੱਨ. ਜੀ. ਸੀ. ਵਿਦੇਸ਼ ਲਿਮਟਿਡ (ਓ. ਵੀ. ਐੱਲ.) ਰੂਸੀ ਤੇਲ ਅਤੇ ਗੈਸ ਖੇਤਰਾਂ ਵਿੱਚ ਆਪਣੇ ਨਿਵੇਸ਼ ਨਾਲ ਕਮਾਏ ਲਾਭ ਅੰਸ਼ ਨੂੰ ਨਹੀਂ ਲਿਆ ਸਕੀਆਂ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਉਹ ਪੈਸਾ ਰੂਸ ਵਿੱਚ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਿਆ ਹੋਇਆ ਹੈ ਪਰ ਯੂਕ੍ਰੇਨ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ਵਲੋਂ ਰੂਸ ’ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਕਾਰਨ ਇਸ ਰਾਸ਼ੀ ਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ ਹੈ। ਭਾਰਤ ਲਈ ਰੂਸ ਇਸ ਸਮੇਂ ਕੱਚੇ ਤੇਲ ਦੇ ਪ੍ਰਮੁੱਖ ਸਪਲਾਈਕਰਤਾ ਵਜੋਂ ਉੱਭਰਿਆ ਹੈ। ਭਾਰਤ ਦੀ ਕੱਚੇ ਤੇਲ ਦੀ ਕੁੱਲ ਖਰੀਦ ਵਿੱਚ ਰੂਸ ਦੀ ਹਿੱਸੇਦਾਰੀ 33 ਫ਼ੀਸਦੀ ਤੋਂ ਵੱਧ ਹੈ। ਅਧਿਕਾਰੀਆਂ ਨੇ ਕਿਹਾ ਕਿ ਇਕ ਬਦਲ ਇਹ ਹੈ ਕਿ ਰੂਸੀ ਬੈਂਕਾਂ ਦੇ ਖਾਤਿਆਂ ਵਿੱਚ ਪਏ ਪੈਸਿਆਂ ਨੂੰ ਕੱਚਾ ਤੇਲ ਖਰੀਦਣ ਵਾਲੀਆਂ ਕੰਪਨੀਆਂ ਨੂੰ ਕਰਜ਼ੇ ਵਜੋਂ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ
ਇਹ ਇਕਾਈਆਂ ਭਾਰਤ ਵਿੱਚ ਕਰਜ਼ੇ ਦਾ ਭੁਗਤਾਨ ਕਰ ਸਕਦੀਆਂ ਹਨ। ਰੂਸ ਤੋਂ ਕੱਚਾ ਤੇਲ ਖਰੀਦਣ ਵਾਲੀਆਂ ਕੰਪਨੀਆਂ ਵਿੱਚ ਆਈ. ਓ. ਸੀ. ਅਤੇ ਬੀ. ਪੀ. ਸੀ. ਐੱਲ. ਵੀ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਕਦਮ ਨੂੰ ਲੈ ਕੇ ਕਾਨੂੰਨੀ ਅਤੇ ਵਿੱਤੀ ਵਿਵਸਥਾ ਦੇਖ ਰਹੇ ਹਾਂ। ਅਸੀਂ ਪਾਬੰਦੀਆਂ ਪ੍ਰਤੀ ਸੁਚੇਤ ਹਾਂ ਅਤੇ ਅਜਿਹਾ ਕੁੱਝ ਵੀ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦਾ ਮਾਮਲਾ ਬਣਦਾ ਹੋਵੇ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8