ਭਾਰਤੀ ਬ੍ਰਾਂਡ Karbonn ਬੰਦ ਕਰਨ ਜਾ ਰਿਹਾ ਹੈ ਆਪਣਾ ਕਾਰੋਬਾਰ

Wednesday, May 01, 2019 - 02:17 PM (IST)

ਨਵੀਂ ਦਿੱਲੀ — ਸਾਲ 2010 ਦੇ ਸ਼ੁਰੂਆਤੀ ਦੌਰ 'ਚ ਐਂਟੀ ਲੈਵਲ  ਸਮਾਰਟਫੋਨ ਸੈਕਟਰ 'ਚ ਗੇਮ ਚੇਂਜਰ ਬਣਨ ਵਾਲੀ Karbonn Mobiles ਆਪਣਾ ਫੋਨ ਕਾਰੋਬਾਰ ਬੰਦ ਕਰ ਰਹੀ ਹੈ। ਕੰਪਨੀ ਨੇ ਮਨਿਸਟਰੀ ਆਫ ਕਾਰਪੋਰੇਟ ਅਫੇਅਰਸ(MCA) 'ਚ ਕੰਪਨੀ ਬੰਦ ਕਰਨ ਲਈ ਅਰਜ਼ੀ ਦਿੱਤੀ ਹੈ ਅਤੇ ਇਸ ਲਈ ਜ਼ਰੂਰੀ ਦਸਤਾਵੇਜ਼ ਜਮ੍ਹਾ ਕੀਤੇ ਹਨ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੋਬਾਇਲ ਫੋਨ ਦੇ ਕਾਰੋਬਾਰ 'ਚ ਅਯੋਗਤਾ ਦੇ ਬਾਅਦ ਕਾਰਬਨ ਕੰਪਨੀ ਬੰਦ ਹੋ ਰਹੀ ਹੈ। ਕਾਰਬਨ ਮੋਬਾਇਲ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ MCA ਦੇ ਨਾਲ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਨੂੰ ਵੈਰੀਫਾਈ ਕਰਦੇ ਹੋਏ ਦ ਮੋਬਾਇਲ ਇੰਡੀਅਨ ਇਸ ਗੱਲ ਦੀ ਪੁਸ਼ਟੀ ਵੀ ਕਰ ਸਕਦਾ ਹੈ ਕਿ ਕਾਰਬਨ ਕੰਪਨੀ ਮੋਬਾਇਲ ਫੋਨ ਬਜ਼ਾਰ ਨੂੰ ਛੱਡ ਰਹੀ ਹੈ।

ਕੰਪਨੀ ਨੇ ਬੰਦ ਕਰਨ ਲਈ ਅਰਜ਼ੀ ਦਿੱਤੀ ਹੈ। ਦਸਤਾਵੇਜ਼ਾਂ ਵਿਚ ਕਾਰਬਨ ਮੋਬਾਇਲਜ਼ ਦੇ ਬੋਰਡ ਆਫ ਡਾਇਰੈਕਟਰਸ ਦਾ ਵੇਰਵਾ ਵੀ ਹੈ ਜਿਸ ਵਿਚ ਸੁਧੀਰ ਕੁਮਾਰ ਹਸੀਜਾ, ਪੇਟਲੂਰੀ ਰਾਜਮੋਹਨ ਰਾਵ ਅਤੇ ਪੰਕਜ ਜੈਨ ਆਦਿ ਦੇ ਨਾਮ ਸ਼ਾਮਲ ਹਨ। ਕਾਰਬਨ ਮੋਬਾਇਲਜ਼, ਮੋਬਾਇਲ ਫੋਨ ਕਾਰੋਬਾਰ 'ਚ ਆਪਣੇ 10 ਸਾਲ ਪੂਰੇ ਕਰ ਚੁੱਕੀ ਹੈ। ਕੰਪਨੀ ਦੀ ਸਥਾਪਨਾ ਮਾਰਚ 2009 'ਚ ਹੋਈ ਸੀ ਅਤੇ ਉਸਨੇ ਫੀਚਰ ਫੋਨ, ਸਮਾਰਟ ਫੋਨ, ਟੈਬਲੇਟ ਅਤੇ ਮੋਬਾਇਲ ਫੋਨ ਅਸੈਸਰੀਜ਼ 'ਚ ਡੀਲ ਕੀਤੀ ਸੀ। ਕਾਰਬਨ ਦੇ ਕੋਲ ਲਗਭਗ 85,000 ਰਿਟੇਲਰਜ਼ ਅਤੇ 1000 ਤੋਂ ਜ਼ਿਆਦਾ ਸਰਵਿਸ ਸੈਂਟਰ ਸਨ ਜਿਨ੍ਹਾਂ ਵਿਚੋਂ 150 ਤੋਂ ਜ਼ਿਆਦਾ ਕੰਪਨੀ ਦੇ ਐਕਸਕਲੂਸਿਵ ਸੈਂਟਰ ਸਨ। ਕੰਪਨੀ ਨੂੰ ਭਾਰਤ 'ਚ 77ਵੇਂ ਸਭ ਤੋਂ ਭਰੋਸੇਮੰਦ ਬ੍ਰਾਂਡ ਦਾ ਦਰਜਾ ਦਿੱਤੀ ਗਿਆ ਸੀ ਅਤੇ ਇਹ ਬ੍ਰਿਟੇਨ 'ਚ Android One ਸਮਾਰਟ ਫੋਨ ਵੇਚਣ ਵਾਲੀ ਪਹਿਲੀ ਫੋਨ ਨਿਰਮਾਤਾ ਕੰਪਨੀ ਸੀ।


Related News