ਇੰਡੀਅਨ ਬੈਂਕ ਦਾ ਤੀਜੀ ਤਿਮਾਹੀ ਦਾ ਮੁਨਾਫਾ ਵੱਧ ਕੇ 500 ਕਰੋੜ ਰੁ: ਤੋਂ ਪਾਰ

01/22/2021 5:10:29 PM

ਨਵੀਂ ਦਿੱਲੀ- ਜਨਤਕ ਖੇਤਰ ਦੇ ਇੰਡੀਅਨ ਬੈਂਕ ਦਾ ਮੁਨਾਫਾ ਦਸੰਬਰ 2020 ਵਿਚ ਸਮਾਪਤ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਪਿਛਲੇ ਸਾਲ ਦੀ ਇਸੇ ਤਿਮਾਹੀ ਨਾਲੋਂ ਦੁੱਗਣੇ ਤੋਂ ਵੱਧ ਕੇ 514.28 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 247.16 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ।

ਬੈਂਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 11,421.34 ਕਰੋੜ ਰੁਪਏ 'ਤੇ ਪਹੁੰਚ ਗਈ।

ਪਿਛਲੇ ਸਾਲ ਉਸ ਦੀ ਆਮਦਨ ਇਸੇ ਤਿਮਾਹੀ ਵਿਚ 6,505.62 ਕਰੋੜ ਰੁਪਏ ਰਹੀ ਸੀ। ਹਾਲਾਂਕਿ, ਤਿਮਾਹੀ ਦੌਰਾਨ ਬੈਂਕ ਦਾ ਐੱਨ. ਪੀ. ਏ. ਵੱਧ ਕੇ ਕੁੱਲ ਕਰਜ਼ ਦਾ 9.04 ਫ਼ੀਸਦੀ ਹੋ ਗਿਆ। ਇਕ ਸਾਲ ਪਹਿਲਾਂ ਐੱਨ. ਪੀ. ਏ. ਕੁੱਲ ਕਰਜ਼ ਦਾ 7.20 ਫ਼ੀਸਦੀ ਸੀ।

ਦਸੰਬਰ, 2020 ਵਿਚ ਖ਼ਤਮ ਹੋਈ ਤਿਮਾਹੀ ਵਿਚ ਬੈਂਕ ਦਾ ਸ਼ੁੱਧ ਐੱਨ. ਪੀ. ਏ. ਘੱਟ ਕੇ 2.35 ਫ਼ੀਸਦੀ ਰਹਿ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 3.50 ਫ਼ੀਸਦੀ ਸੀ। ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਨੇ ਡੁੱਬੇ ਕਰਜ਼ ਅਤੇ ਹੋਰ ਖ਼ਰਚ ਲਈ 2,314.35 ਕਰੋੜ ਰੁਪਏ ਦੀ ਵਿਵਸਥਾ ਕੀਤੀ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 1,529.26 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ ਸੀ।


Sanjeev

Content Editor

Related News