ਭਾਰਤੀ ਮੂਲ ਦੇ ਅਮਰੀਕੀ CEO 'ਤੇ ਜ਼ਮਾਨਤ ਬਜ਼ਾਰ ਨਾਲ ਧੋਖਾਧੜੀ ਦਾ ਦੋਸ਼ ਲੱਗਾ

Thursday, Jun 06, 2019 - 05:50 PM (IST)

ਵਾਸ਼ਿੰਗਟਨ — ਅਮਰੀਕਾ ਦੀ ਇਕ ਵਿੱਤੀ ਤਰਨਾਲੋਜੀ ਕੰਪਨੀ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਦੇ ਖਿਲਾਫ ਕੰਪਨੀ ਨੂੰ ਅਮਰੀਕੀ ਸ਼ੇਅਰ ਬਜ਼ਾਰ ਨੈਸਡੈਕ 'ਚ ਸੂਚੀਬੱਧ ਕਰਵਾਉਣ ਲਈ ਉਸਦੀ ਆਮਦਨ ਨੂੰ ਵਧਾ-ਚੜ੍ਹਾਅ ਕੇ ਦਿਖਾਉਣ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ। ਇਸ ਕੰਪਨੀ ਦਾ ਕਾਰੋਬਾਰ ਬੰਦ ਹੋ ਚੁੱਕਾ ਹੈ। ਲਾਂਗਫਿਨ ਕਾਰਪ ਨਾਲ ਜੁੜੇ ਵੈਂਕਟ ਮੀਨਾਵੱਲੀ ਅਤੇ ਹੋਰ ਨੇ 2017 ਅਤੇ 2018 ਵਿਚ ਇਹ ਧੋਖਾਧੜੀ ਕੀਤੀ ਸੀ। ਇਹ ਸੂਚੀਬੱਧ ਕੰਪਨੀ ਕਥਿਤ ਰੂਪ ਨਾਲ ਰਿਫਾਇਨਡ ਜਿੰਸਾ ਦੇ ਕਾਰੋਬਾਰ ਅਤੇ ਤਥਾ-ਕਥਿਤ 'ਕ੍ਰਿਪਟੋਕਰੰਸੀ' ਦੇ ਲੈਣ-ਦੇਣ ਸਮੇਤ ਬਲਾਕਚੇਨ ਅਧਾਰਿਤ ਹੱਲ ਦੇ ਕਾਰੋਬਾਰ 'ਚ ਸ਼ਾਮਲ ਸੀ। ਸਰਕਾਰੀ ਵਕੀਲ ਕ੍ਰੇਗ ਕਾਪਿੰਟੋ ਨੇ ਬੁੱਧਵਾਰ ਨੂੰ ਕਿਹਾ ਕਿ ਵੇਂਕਟ ਨੇ ਨਿਵੇਸ਼ਕਾਂ ਅਤੇ ਹੋਰਾਂ ਨਾਲ ਧੋਖਾਧੜੀ ਕਰਨ ਲਈ ਯੋਜਨਾ ਪੇਸ਼ ਕੀਤੀ ਅਤੇ ਨੈੱਸਡੈਕ 'ਤੇ ਸੂਚੀਬੱਧ ਕਰਨ ਲਈ 6.6 ਕਰੋੜ ਡਾਲਰ ਤੋਂ ਜ਼ਿਆਦਾ ਦੀ ਫਰਜ਼ੀ ਆਮਦਨੀ ਦਿਖਾਈ। ਦੋਸ਼ ਸਾਬਤ ਹੋ ਜਾਣ 'ਤੇ ਵੈਂਕਟ ਨੂੰ 20 ਸਾਲ ਦੀ ਕੈਦ ਅਤੇ 50 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।


Related News