ਇੰਡੀਆਮਾਰਟ ਨੂੰ ਅਗਲੇ 2 ਸਾਲਾਂ ''ਚ 29 ਫ਼ੀਸਦੀ ਸਾਲਾਨਾ ਕਮਾਈ ਵਾਧੇ ਦੀ ਉਮੀਦ
Sunday, Apr 21, 2019 - 09:24 PM (IST)

ਨਵੀਂ ਦਿੱਲੀ-ਈ-ਕਾਮਰਸ ਕੰਪਨੀ ਇੰਡੀਆਮਾਰਟ ਨੂੰ ਉਮੀਦ ਹੈ ਕਿ ਅਗਲੇ ਦੋ ਸਾਲਾਂ 'ਚ ਉਸ ਦਾ ਸਾਲਾਨਾ ਕਮਾਈ ਵਾਧਾ 29 ਫ਼ੀਸਦੀ ਬਣਿਆ ਰਹੇਗਾ। ਇਸ ਦੀ ਵੱਡੀ ਵਜ੍ਹਾ ਵੱਡੇ ਬਰਾਂਡਾਂ ਦਾ ਉਸ ਦੇ ਮੰਚ 'ਤੇ ਆਉਣਾ ਹੈ। ਇੰਡੀਆਮਾਰਟ ਬਿਜ਼ਨੈੱਸ-ਟੂ-ਬਿਜ਼ਨੈੱਸ (ਬੀ2ਬੀ) ਖੇਤਰ 'ਚ ਕੰਮ ਕਰਨ ਵਾਲੀ ਈ-ਕਾਮਰਸ ਕੰਪਨੀ ਹੈ। ਕੰਪਨੀ ਖੁਦ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਵਾਉਣ ਦੀ ਪ੍ਰਕਿਰਿਆ 'ਚ ਹੈ।
ਵਿੱਤੀ ਸਾਲ 2017-18 'ਚ ਕੰਪਨੀ ਦੀ ਕਮਾਈ 429 ਕਰੋੜ ਰੁਪਏ ਰਹੀ। ਉਥੇ ਹੀ ਕੰਪਨੀ ਦਾ ਸੰਚਾਲਨ ਲਾਭ 46 ਕਰੋੜ ਰੁਪਏ ਰਿਹਾ। ਕੰਪਨੀ ਦੇ ਸਹਿ-ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਿਨੇਸ਼ ਅਗਰਵਾਲ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਬੀਤੇ ਤਿੰਨ ਸਾਲਾਂ 'ਚ ਸਾਡਾ ਸਾਲਾਨਾ ਕਮਾਈ ਵਾਧਾ 29 ਫ਼ੀਸਦੀ ਰਿਹਾ ਹੈ। ਇਸੇ ਤਰ੍ਹਾਂ ਦੀ ਵਾਧਾ ਦਰ ਸਾਨੂੰ ਇਸ ਸਾਲ ਅਤੇ ਅਗਲੇ ਸਾਲ ਵੀ ਰਹਿਣ ਦੀ ਉਮੀਦ ਹੈ।'