ਭਾਰਤ ਨੂੰ ਜਲਦ ਮਿਲੇਗਾ ਆਪਣਾ ‘ਡਿਜੀਟਲ ਰੁਪਇਆ’, ਮਿਲ ਸਕਦੀਆਂ ਹਨ ਇਹ ਸਹੂਲਤਾਂ

Monday, Feb 07, 2022 - 11:08 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਨੂੰ ਆਪਣੀ ਆਧਿਕਾਰਕ ਡਿਜੀਟਲ ਕਰੰਸੀ 2023 ਦੀ ਸ਼ੁਰੂਆਤ ਵਿਚ ਮਿਲ ਸਕਦੀ ਹੈ। ਇਹ ਮੌਜੂਦਾ ਸਮੇਂ ਵਿਚ ਉਪਲੱਬਧ ਕਿਸੇ ਨਿੱਜੀ ਕੰਪਨੀ ਦੇ ਸੰਚਾਲਨ ਵਾਲੇ ਇਲੈਕਟ੍ਰਾਨਿਕ ਵਾਲੇਟ ਵਰਗੀ ਹੀ ਹੋਵੇਗੀ ਪਰ ਇਸ ਦੇ ਨਾਲ ‘ਸਰਕਾਰੀ ਗਾਰੰਟੀ’ ਜੁਡ਼ੀ ਹੋਵੇਗੀ। ਇਕ ਚੋਟੀ ਦੇ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਹਫਤੇ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਜਲਦ ਕੇਂਦਰੀ ਬੈਂਕ ਦੇ ਸਮਰਥਨ ਵਾਲਾ ‘ਡਿਜੀਟਲ ਰੁਪਇਆ’ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਭਾਰਤ 'ਚ ਸਭ ਤੋਂ ਮਹਿੰਗੀ ਕਾਰ ਦੇ ਮਾਲਕ, ਕੀਮਤ ਕਰ ਦੇਵੇਗੀ ਹੈਰਾਨ

ਇਸ ਸੂਤਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਜਾਰੀ ਡਿਜੀਟਲ ਕਰੰਸੀ ਵਿਚ ਭਾਰਤੀ ਕਰੰਸੀ ਦੀ ਤਰ੍ਹਾਂ ਵਿਸ਼ੇਸ਼ ਅੰਕ ਹੋਣਗੇ। ਇਹ ‘ਫਲੈਟ ਕਰੰਸੀ’ ਤੋਂ ਵੱਖ ਨਹੀਂ ਹੋਵੇਗੀ। ਇਹ ਉਸ ਦਾ ਡਿਜੀਟਲ ਰੂਪ ਹੋਵੇਗਾ। ਇਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਇਹ ਸਰਕਾਰੀ ਗਾਰੰਟੀ ਵਾਲਾ ਡਿਜੀਟਲ ਵਾਲੇਟ ਹੋਵੇਗਾ। ਡਿਜੀਟਲ ਕਰੰਸੀ ਦੇ ਰੂਪ ਵਿਚ ਜਾਰੀ ਇਕਾਈਆਂ ਨੂੰ ਚਲਨ ਵਿਚ ਮੌਜੂਦ ਕਰੰਸੀ ਵਿਚ ਸ਼ਾਮਲ ਕੀਤਾ ਜਾਵੇਗਾ।

ਸੂਤਰ ਨੇ ਦੱਸਿਆ ਕਿ ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਹੈ ਕਿ ਡਿਜੀਟਲ ਰੁਪਇਆ ਅਗਲੇ ਵਿੱਤੀ ਸਾਲ ਦੇ ਆਖਿਰ ਤੱਕ ਤਿਆਰ ਹੋ ਜਾਵੇਗਾ। ਰਿਜ਼ਰਵ ਬੈਂਕ ਵੱਲੋਂ ਵਿਕਸਿਤ ਡਿਜੀਟਲ ਰੁਪਇਆ ਬਲਾਕਚੇਜ ਸਾਰੇ ਤਰ੍ਹਾਂ ਦੇ ਲੈਣ-ਦੇਣ ਦਾ ਪਤਾ ਲਾਉਣ ਵਿਚ ਸਮਰੱਥ ਹੋਵੇਗਾ। ਨਿੱਜੀ ਕੰਪਨੀਆਂ ਦੇ ਮੋਬਾਇਲ ਵਾਲੇਟ ਵਿਚ ਫਿਲਹਾਲ ਇਹ ਪ੍ਰਣਾਲੀ ਨਹੀਂ ਹੈ।

ਇਹ ਵੀ ਪੜ੍ਹੋ : ਵਾਹਨਾਂ ਦੀ ਫਿੱਟਨੈੱਸ ਜਾਂਚ 2023 ਤੋਂ ਲਾਜ਼ਮੀ ਬਣਾਉਣਾ ਚਾਹੁੰਦੀ ਹੈ ਸਰਕਾਰ, ਜਾਣੋ ਕੀ ਹੈ ਯੋਜਨਾ

ਸੂਤਰ ਨੇ ਇਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਨਿੱਜੀ ਕੰਪਨੀਆਂ ਦੇ ਇਲੈਕਟ੍ਰਾਨਿਕ ਵਾਲੇਟ ਦਾ ਇਸਤੇਮਾਲ ਕਰਦੇ ਹੋਏ ਲੋਕ ਅਜੇ ਪੈਸਾ ਨਿੱਜੀ ਕੰਪਨੀਆਂ ਨੂੰ ਟਰਾਂਸਫਰ ਕਰਦੇ ਹਨ। ਇਹ ਪੈਸਾ ਉਨ੍ਹਾਂ ਕੋਲ ਰਹਿੰਦਾ ਹੈ ਅਤੇ ਇਹ ਕੰਪਨੀਆਂ ਕਿਸੇ ਲੈਣ-ਦੇਣ ਉੱਤੇ ਗਾਹਕਾਂ ਤੋਂ ਮਰਚੈਂਟ ਯਾਨੀ ਦੁਕਾਨਦਾਰਾਂ ਆਦਿ ਨੂੰ ਭੁਗਤਾਨ ਕਰਦੀਆਂ ਹਨ।

ਉਥੇ ਹੀ ਡਿਜੀਟਲ ਰੁਪਏ ਦੇ ਮਾਮਲੇ ਵਿਚ ਲੋਕਾਂ ਕੋਲ ਡਿਜੀਟਲ ਕਰੰਸੀ ਫੋਨ ਵਿਚ ਰਹੇਗੀ ਅਤੇ ਇਹ ਕੇਂਦਰੀ ਬੈਂਕ ਕੋਲ ਹੋਵੇਗੀ। ਕੇਂਦਰੀ ਬੈਂਕ ਕੋਲੋਂ ਇਸ ਨੂੰ ਕਿਸੇ ਦੁਕਾਨਦਾਰ ਆਦਿ ਨੂੰ ਟਰਾਂਸਫਰ ਕੀਤਾ ਜਾਵੇਗਾ। ਇਸ ਉੱਤੇ ਪੂਰੀ ਤਰ੍ਹਾਂ ਸਰਕਾਰ ਦੀ ਗਾਰੰਟੀ ਹੋਵੇਗੀ। ਸੂਤਰ ਨੇ ਕਿਹਾ ਕਿ ਜਦੋਂ ਪੈਸਾ ਕਿਸੇ ਕੰਪਨੀ ਦੇ ਈ-ਵਾਲੇਟ ਵਿਚ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਉਸ ਕੰਪਨੀ ਦਾ ‘ਕ੍ਰੈਡਿਟ’ ਜੋਖਮ ਵੀ ਇਸ ਪੈਸੇ ਨਾਲ ਜੁੜਿਆ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕੰਪਨੀਆਂ ਫੀਸ ਵੀ ਲਾਉਂਦੀਆਂ ਹਨ। ਸੂਤਰ ਨੇ ਕਿਹਾ,‘‘ਇਸ ਵਾਲੇਟ ਨੂੰ ਲੈ ਕੇ ਚਲਣ ਦੀ ਬਜਾਏ ਮੈਂ ਪੈਸਾ ਆਪਣੇ ਫੋਨ ਵਿਚ ਰੱਖਣਾ ਚਾਹਾਂਗਾ।

ਇਹ ਵੀ ਪੜ੍ਹੋ : ਕਾਰਪੋਰੇਟ ਦਿੱਗਜਾਂ ਨੇ ਸੁਰਾਂ ਦੀ ਮਲਿਕਾ ਲਤਾ ਦੀਦੀ ਨੂੰ ਦਿੱਤੀ ਸ਼ਰਧਾਂਜਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News