ਤੇਲ ਦੀ ਚਾਲ ਤੈਅ ਕਰੇਗਾ ਭਾਰਤ
Thursday, Jun 15, 2023 - 04:38 PM (IST)
ਨਵੀਂ ਦਿੱਲੀ- ਕੌਮਾਂਤਰੀ ਊਰਜਾ ਏਜੰਸੀ (ਆਈ.ਈ.ਏ.) ਮੁਤਾਬਕ ਭਾਰਤ ਤੇਲ ਦੀ ਮੰਗ ਦੇ ਮਾਮਲੇ 'ਚ ਚੀਨ ਨੂੰ 2027 ਤੱਕ ਪਛਾੜ ਦੇਵੇਗਾ। ਇਸ ਤੋਂ ਬਾਅਦ ਤੇਲ ਦੀ ਮੰਗ 'ਚ ਵਾਧਾ ਨਿਰਧਾਰਿਤ ਕਰਨ 'ਚ ਭਾਰਤ ਦੀ ਮੁੱਖ ਭੂਮਿਕਾ ਹੋਵੇਗੀ। ਅੰਤਰ ਸਰਕਾਰੀ ਬਾਡੀ ਨੇ ਬੁੱਧਵਾਰ ਨੂੰ ਰਿਪੋਰਟ 'ਤੇਲ 2023' ਜਾਰੀ ਕੀਤੀ। ਇਸ ਮੁਤਾਬਕ 2024 ਤੋਂ ਬਾਅਦ ਚੀਨ 'ਚ ਤੇਲ ਦੇ ਵਾਧੇ ਦੀ ਮੰਗ ਘੱਟ ਹੋਵੇਗੀ। ਹਾਲਾਂਕਿ 2023 'ਚ ਚੀਨ 'ਚ ਤੇਲ ਦੇ ਵਾਧੇ ਦੀ ਮੰਗ ਤੇਜ਼ੀ ਨਾਲ ਵਧੀ ਹੈ। ਪੂਰਵ ਅਨੁਮਾਨ ਦੀ ਤੁਲਨਾ 'ਚ ਚੀਨ ਦੀ ਅਰਥਵਿਵਸਥਾ ਨੇ ਬਿਹਤਰ ਢੰਗ ਨਾਲ ਵਾਪਸੀ ਕੀਤੀ। ਪਰ ਉਦਯੋਗਿਕ ਉਤਪਾਦਨ 'ਚ ਗਿਰਾਵਟ ਅਤੇ ਘਰੇਲੂ ਮੰਗ ਡਿੱਗਣ ਕਾਰਨ ਤੇਲ ਦੀ ਮੰਗ ਵਾਸਤਵਿਕ ਰੂਪ ਨਾਲ ਘਟਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਰਿਪੋਰਟ ਮੁਤਾਬਕ ਦੂਜੇ ਪਾਸੇ ਭਾਰਤ 'ਚ ਤੇਲ ਦੀ ਮੰਗ ਹੌਲੀ-ਹੌਲੀ ਅਤੇ ਨਿਰੰਤਰ ਵਧੇਗੀ। ਭਾਰਤ ਦੀ ਅਰਥਵਿਵਸਥਾ ਨੇ ਆਪਣਾ ਰੁਤਬਾ ਕਾਇਮ ਰੱਖਿਆ ਅਤੇ ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ 'ਚੋਂ ਹੈ। ਸਾਲ 2022-23 'ਚ ਭਾਰਤ 'ਚ ਪੈਟਰੋਲੀਅਮ ਉਤਪਾਦਾਂ ਦੀ ਕੁਲ ਖਪਤ 22.23 ਕਰੋੜ ਟਨ ਸੀ ਅਤੇ ਇਸ 'ਚ ਬੀਤੇ ਸਾਲ ਦੀ ਤੁਲਨਾ 'ਚ 10.22 ਫ਼ੀਸਦੀ ਦਾ ਵਾਧਾ ਹੋਇਆ । ਭਾਰਤ 2023 'ਚ ਵਿਸ਼ਵ 'ਚ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਗਿਆ ਹੈ ਅਤੇ ਆਬਾਦੀ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਦਿੱਤਾ। ਰਿਪੋਰਟ ਮੁਤਾਬਕ ਭਾਰਤ ਦੀ ਤੇਲ ਦੀ ਮੰਗ 'ਚ ਵਾਧਾ 2022 ਤੋਂ 2028 ਤੱਕ 10 ਲੱਖ ਬੈਰਲ ਪ੍ਰਤੀਦਿਨ ਤੋਂ ਜ਼ਿਆਦਾ ਹੋਵੇਗਾ। ਭਾਰਤ 'ਚ ਮੁੱਖ ਇਸਤੇਮਾਲ ਕੀਤਾ ਜਾਣ ਵਾਲਾ ਈਂਧਨ ਆਇਲ ਹੈ। ਇਸ ਮਿਆਦ 'ਚ ਡੀਜ਼ਲ ਦੀ ਹਿੱਸੇਦਾਰੀ 32 ਫ਼ੀਸਦੀ ਤੋਂ ਵਧ ਕੇ 35 ਫ਼ੀਸਦੀ ਹੋ ਜਾਵੇਗੀ।
ਭਾਰਤ ਦੇ ਮੁੱਖ ਕਾਰੋਬਾਰੀ ਸਾਂਝੇਦਾਰ ਦੇਸ਼ ਮਲੇਸ਼ੀਆ ਅਤੇ ਇੰਡੋਨੇਸ਼ੀਆ ਹੈ। ਇਸ ਮਿਆਦ ਦੌਰਾਨ ਇਨ੍ਹਾਂ ਦੇਸ਼ਾਂ 'ਚ ਵੀ ਤੇਲ ਦੀ ਖਪਤ 'ਚ ਕਰੀਬ 20 ਫ਼ੀਸਦੀ ਦਾ ਵਾਧਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਦੀ ਭਾਰਤ 'ਚ ਦਸਤਕ, ਲੱਗੀ ਧਾਰਾ-144, ਚਿਤਾਵਨੀ ਜਾਰੀ
ਤੇਲ ਦੀ ਮੰਗ ਦੇ ਮਾਮਲੇ 'ਚ ਚੀਨ ਨੂੰ 2027 'ਚ ਪਛਾੜ ਦੇਵੇਗਾ ਭਾਰਤ
-ਬਹੁਪੱਖੀ ਏਜੰਸੀ ਨੂੰ ਉਮੀਦ ਹੈ ਕਿ 2024 ਤੋਂ ਬਾਅਦ ਤੋਂ ਗਲੋਬਲ ਤੇਲ ਦੀ ਮੰਗ ਦੇ ਵਾਧੇ 'ਚ ਗਿਰਾਵਟ ਆਵੇਗੀ।
-ਸਾਲ 2022-23 ਦੇ ਭਾਰਤ 'ਚ ਪੈਟਰੋਲੀਅਮ ਉਤਪਾਦਾਂ ਦੀ ਕੁਲ ਖਪਤ 22.23 ਕਰੋੜ ਟਨ ਸੀ।
-ਭਾਰਤ ਦੀ ਤੇਲ ਦੀ ਮੰਗ 'ਚ ਵਾਧਾ 2022 ਤੋਂ 2028 ਤੱਕ 10 ਲੱਖ ਬੈਰਲ ਪ੍ਰਤੀਦਿਨ ਤੋਂ ਜ਼ਿਆਦਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।