ਇਸ ਸਾਲ ਗਲੋਬਲ ਗ੍ਰੋਥ ’ਚ 15 ਫੀਸਦੀ ਦਾ ਯੋਗਦਾਨ ਦੇਵੇਗਾ ਭਾਰਤ : ਕ੍ਰਿਸਟਲੀਨਾ ਜਾਰਜੀਵਾ

Thursday, Feb 23, 2023 - 02:24 PM (IST)

ਵਾਸ਼ਿੰਗਟਨ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਕਿ ਭਾਰਤ ਵਰਲਡ ਇਕੋਨੋਮੀ ’ਚ ਤੁਲਣਾਤਮਕ ਤੌਰ ’ਤੇ ‘ਬ੍ਰਾਈਟ ਸਪੌਟ’ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 2023 ’ਚ ਗਲੋਬਲ ਅਰਥਵਿਵਸਥਾ ਦੀ ਗ੍ਰੋਥ ’ਚ ਇਕੱਲੇ 15 ਫੀਸਦੀ ਦਾ ਯੋਗਦਾਨ ਦੇਵੇਗਾ। ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਮਹਾਮਾਰੀ ਕਾਰਣ ਹੋਈ ਗਿਰਾਵਟ ਤੋਂ ਉਭਰਣ ’ਚ ਡਿਜੀਟਲੀਕਰਣ ਨਾਲ ਮਦਦ ਮਿਲੀ ਅਤੇ ਵਿਵੇਕਪੂਰਣ ਵਿੱਤੀ ਨੀਤੀ ਅਤੇ ਅਗਲੇ ਸਾਲ ਦੇ ਬਜਟ ’ਚ ਪ੍ਰਸਤਾਵਿਤ ਪੂੰਜੀ ਨਿਵੇਸ਼ ਨਾਲ ਵਾਧੇ ਦੀ ਰਫਤਾਰ ਨੂੰ ਬਣਾਈ ਰੱਖਣ ’ਚ ਮਦਦ ਮਿਲੇਗੀ। ਜਾਰਜੀਵਾ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਭਾਰਤ ਦੀ ਪ੍ਰਫਾਰਮੈਂਸ ਕਾਫੀ ਪ੍ਰਭਾਵਸ਼ਾਲੀ ਰਹੀ ਹੈ।

ਇਹ ਵੀ ਪੜ੍ਹੋ : Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ

ਸਾਨੂੰ ਉਮੀਦ ਹੈ ਕਿ ਮਾਰਚ ’ਚ ਸਮਾਪਤ ਹੋਣ ਵਾਲੇ ਵਿੱਤੀ ਸਾਲ ’ਚ ਭਾਰਤ 6.8 ਫੀਸਦੀ ਦੇ ਹਾਈ ਗ੍ਰੋਥ ਰੇਟ ਨੂੰ ਬਣਾਈ ਰੱਖੇਗਾ। ਵਿੱਤੀ ਸਾਲ 2023-24 ਲਈ ਸਾਡਾ ਅਨੁਮਾਨ 6.1 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗ੍ਰੋਥ ਬਾਕੀ ਦੁਨੀਆ ਦੀਆਂ ਅਰਥਵਿਵਸਥਾਵਾਂ ਵਾਂਗ ਥੋੜੀ ਹੌਲੀ ਹੋਵੇਗੀ ਪਰ ਗਲੋਬਲ ਐਵਰੇਜ ਤੋਂ ਉੱਪਰ ਰਹੇਗੀ। ਇਸ ਤਰ੍ਹਾਂ 2023 ’ਚ ਗਲੋਬਲ ਗ੍ਰੋਥ ’ਚ ਭਾਰਤ ਦਾ ਯੋਗਦਾਨ ਲਗਭਗ 15 ਫੀਸਦੀ ਹੋਵੇਗਾ। ਇਹ ਪ੍ਰਮੁੱਖ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ ਗ੍ਰੋਥ ਰੇਟ ਹੈ। ਭਾਰਤ ਅਜਿਹੇ ਸਮੇਂ ’ਚ ‘ਬ੍ਰਾਈਟ ਸਪੌਟ’ ਬਣਿਆ ਹੋਇਆ ਹੈ ਜਦੋਂ ਆਈ. ਐੱਮ. ਐੱਫ. ਨੇ 2023 ਨੂੰ ਇਕ ਮੁਸ਼ਕਲ ਸਾਲ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਸਾਲ ਗਲੋਬਲ ਗ੍ਰੋਥ ਰੇਟ ਘਟ ਕੇ 2.9 ਫੀਸਦੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਵਿਕਣ ਜਾ ਰਹੀ ਹੈ ਅਨਿਲ ਅੰਬਾਨੀ ਦੀ ਇਹ ਕੰਪਨੀ, 40,000 ਕਰੋੜ ਦਾ  ਹੈ ਕਰਜ਼ਾ

ਭਾਰਤ ਨੇ ਡਿਜੀਟਲੀਕਰਣ ਦਾ ਬਿਹਤਰ ਢੰਗ ਨਾਲ ਇਸਤੇਮਾਲ ਕੀਤਾ

ਉਨ੍ਹਾਂ ਨੇ ਕਿਹਾ ਕਿ ਭਾਰਤ ਬ੍ਰਾਈਟ ਸਪੌਟ ਕਿਉਂ ਹੈ? ਕਿਉਂਕਿ ਦੇਸ਼ ਨੇ ਮਹਾਮਾਰੀ ਦੇ ਪ੍ਰਕੋਪ ’ਤੇ ਕਾਬੂ ਪਾਉਣ ਅਤੇ ਗ੍ਰੋਥ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਡਿਜੀਟਲੀਕਰਣ ਦਾ ਬਿਹਤਰ ਢੰਗ ਨਾਲ ਇਸਤੇਮਾਲ ਕੀਤਾ। ਜਾਰਜੀਵਾ ਨੇ ਕਿਹਾ ਕਿ ਦੂਜਾ ਕਾਰਣ ਹੈ ਕਿ ਭਾਰਤ ਦੀ ਵਿੱਤੀ ਨੀਤੀ ਆਰਥਿਕ ਸਥਿਤੀਆਂ ਪ੍ਰਤੀ ਜਵਾਬਦੇਹ ਰਹੀ ਹੈ। ਅਸੀਂ ਪੇਸ਼ ਕੀਤੇ ਗਏ ਨਵੇਂ ਬਜਟ ਨੂੰ ਦੇਖਿਆ ਹੈ ਅਤੇ ਇਹ ਵਿੱਤੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਦ ਕਿ ਨਾਲ ਹੀ ਪੂੰਜੀ ਨਿਵੇਸ਼ ਲਈ ਅਹਿਮ ਫੰਡਿੰਗ ਵੀ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤੀਜੀ ਗੱਲ ਇਹ ਹੈ ਕਿ ਭਾਰਤ ਨੇ ਮਹਾਮਾਰੀ ਤੋਂ ਸਬਕ ਸਿੱਖਣ ਅਤੇ ਔਖੇ ਸਮੇਂ ਤੋਂ ਉਭਰਣ ਲਈ ਬੇਹੱਦ ਮਜ਼ਬੂਤ ਨੀਤੀਆਂ ਨੂੰ ਲਾਗੂ ਕਰਨ ’ਚ ਸੰਕੋਚ ਨਹੀਂ ਕੀਤਾ।

ਇਹ ਵੀ ਪੜ੍ਹੋ : ਆਖ਼ਰਕਾਰ ਪਾਕਿਸਤਾਨ ਨੇ ਮੰਨੀ IMF ਦੀ ਸਲਾਹ , ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੀਤਾ ਬਿੱਲ ਪਾਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News