ਮਾਲਦੀਵ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ 'ਤੇ ਕੰਮ ਕਰੇਗਾ ਭਾਰਤ, ਖਰਚ ਕਰੇਗਾ 500 ਮਿਲੀਅਨ ਡਾਲਰ
Friday, Aug 14, 2020 - 06:38 PM (IST)
ਨਵੀਂ ਦਿੱਲੀ — ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਮਾਲਦੀਵ ਵਿਚ ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ(Greater Male Connectivity Project) ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ 100 ਮਿਲੀਅਨ ਡਾਲਰ ਦੀ ਗਰਾਂਟ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਨਵੀਂ ਲਾਈਨ ਆਫ਼ ਕ੍ਰੈਡਿਟ(Line of Credit) ਦੇ 400 ਮਿਲੀਅਨ ਡਾਲਰ ਦਾ ਵਿੱਤੀ ਪੈਕੇਜ ਜਾਰੀ ਕਰੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮਾਲਦੀਵ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੋਵੇਗਾ ਜਿਸ ਵਿਚ ਤਿੰਨ ਗੁਆਂਢੀ ਟਾਪੂ ਵਿਲਿੰਗਿਲੀ, ਗੁਲਹੀਫਾਹੂ ਅਤੇ ਥਿਲਾਫੁਸ਼ੀ ਨੂੰ ਜੋੜਨ ਲਈ 6.7 ਕਿਲੋਮੀਟਰ ਦਾ ਪੁਲ ਬਣਾਇਆ ਜਾਵੇਗਾ। ਭਾਰਤ ਵਿਲਿੰਗਲੀ ਅਤੇ ਗੁਲਹੀਫਾਹੂ ਵਿਖੇ ਆਪਣੀ ਸੀਮਾ ਦੇ ਅੰਦਰ ਪੋਰਟਾਂ ਦਾ ਨਿਰਮਾਣ ਕਰ ਰਿਹਾ ਹੈ। ਜਦੋਂ ਕਿ ਥਿਲਾਫੁਸ਼ੀ ਇਕ ਨਵੇਂ ਉਦਯੋਗਿਕ ਖੇਤਰ ਵਜੋਂ ਵਿਕਾਸ ਕਰ ਰਿਹਾ ਹੈ।
ਇਹ ਵੀ ਦੇਖੋ: ਹੁਣ ਤੇਲ ਕੰਪਨੀਆਂ ਦਾ ਚੀਨ ਨੂੰ ਝਟਕਾ, ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ
ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਵਾਰ ਚਾਰੇ ਟਾਪੂਆਂ ਨੂੰ ਜੋੜਨ ਦਾ ਕੰਮ ਪੂਰਾ ਹੋ ਜਾਣ ਦੇ ਬਾਅਦ ਆਰਥਿਕ ਗਤੀਵਿਧੀਆਂ ਵਿਚ ਤੇਜ਼ੀ ਆਵੇਗੀ ਜਿਸ ਕਾਰਨ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸਦੇ ਨਾਲ ਹੀ 'ਬੀ ਮਾਲੇ' ਖੇਤਰ ਵਿਚ ਸ਼ਹਿਰੀ ਵਿਕਾਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਭਾਰਤ ਨੇ ਕੋਵਿਡ -19 ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਾਲਦੀਵ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ 250 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਵਧਾਉਣ ਦਾ ਵੀ ਐਲਾਨ ਕੀਤਾ ਹੈ। ਇਸਦੇ ਨਾਲ ਹੀ ਭਾਰਤ ਅਤੇ ਮਾਲਦੀਵ ਵਿਚਾਲੇ ਕਾਰਗੋ ਫੇਰੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।
ਇਹ ਵੀ ਦੇਖੋ: ਹੁਣ ਸਕੂਲ ਫ਼ੀਸਾਂ ਤੇ ਸੋਨੇ ਦੀ ਖਰੀਦ ਸਮੇਤ ਕਈ ਖਰਚਿਆਂ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਲਾਜ਼ਮੀ ਹੋਵੇਗੀ
ਮਾਲਦੀਵ ਭਾਰਤ ਦਾ ਪਹਿਲਾ ਗੁਆਂਢੀ ਦੇਸ਼ ਹੈ ਜਿਸ ਨਾਲ ਹਵਾਈ ਬੱਬਲ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਦੋਵਾਂ ਦੇਸ਼ਾਂ ਦੇ ਜਹਾਜ਼ ਬਿਨਾਂ ਕਿਸੇ ਰੁਕਾਵਟ ਦੇ ਇਕ ਦੂਜੇ ਦੇ ਦੇਸ਼ਾਂ ਵਿਚ ਆ ਜਾ ਸਕਣਗੇ। ਮਾਲਦੀਵ ਦੇ ਨਾਲ 'ਏਅਰ ਬੱਬਲ' ਨੂੰ ਵਧਾਉਣਾ ਭਾਰਤੀ ਸਮਰਥਨ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਪਰ ਸਿਹਤ ਪ੍ਰੋਟੋਕੋਲ ਦੀ ਸਖਤੀ ਨਾਲ ਦੋਵਾਂ ਦੇਸ਼ਾਂ ਵਿਚ ਪਾਲਣਾ ਕੀਤੀ ਜਾਏਗੀ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਲੀਹ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਅਤੇ ਮਾਲਦੀਵ ਵਿਚਾਲੇ ਸੰਬੰਧ ਸੁਧਾਰ ਗਏ ਹਨ। ਸੋਲੀਹ ਅਤੇ ਉਸਦੀ ਸਰਕਾਰ ਵਿਚ ਇੰਡੀਆ ਫਸਟ ਦੀ ਨੀਤੀ 'ਤੇ ਕੰਮ ਕੀਤਾ।
ਇਹ ਵੀ ਦੇਖੋ: ਕਾਂਗਰਸ ਸਰਕਾਰ ਦੀ ਹਮਾਇਤ 'ਤੇ ਚਲਦੀ ਡਿਸਟਿਲਰੀ ਕਾਰਨ ਵਾਪਰਿਆ ਵੱਡਾ ਹਾਦਸਾ :