ਅਮਰੀਕਾ ’ਚ ਕੱਚੇ ਤੇਲ ਦਾ ਭੰਡਾਰਨ ਕਰੇਗਾ ਭਾਰਤ

07/20/2020 10:41:51 AM

ਨਵੀਂ ਦਿੱਲੀ - ਭਾਰਤ ਦੀ ਯੋਜਨਾ ਅਮਰੀਕਾ ਦੇ ਰਣਨੀਤਕ ਪੈਟਰੋਲੀਅਮ ਭੰਡਾਰ ’ਚ ਕੱਚੇ ਤੇਲ ਦਾ ਭੰਡਾਰਨ ਕਰਨ ਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੱਚੇ ਤੇਲ ਦਾ ਇਸਤੇਮਾਲ ਨਾ ਸਿਰਫ ਐਮਰਜੈਂਸੀ ਸਥਿਤੀ ’ਚ ਕੀਤਾ ਜਾਵੇਗਾ, ਸਗੋਂ ਕਿਸੇ ਤਰ੍ਹਾਂ ਦਾ ਮੁੱਲ ਲਾਭ ਹੋਣ ’ਤੇ ਵਪਾਰ ਲਈ ਵੀ ਕੀਤਾ ਜਾਵੇਗਾ। ਭਾਰਤ ਅਤੇ ਅਮਰੀਕਾ ਨੇ 17 ਜੁਲਾਈ ਨੂੰ ਐਮਰਜੈਂਸੀ ਕੱਚੇ ਤੇਲ ਭੰਡਾਰਨ ’ਤੇ ਸਹਿਯੋਗ ਲਈ ਸ਼ੁਰੂਆਤੀ ਕਰਾਰ ਕੀਤਾ ਹੈ। ਇਸ ’ਚ ਭਾਰਤ ਵੱਲੋਂ ਅਮਰੀਕਾ ’ਚ ਕੱਚੇ ਤੇਲ ਦਾ ਭੰਡਾਰਨ ਕਰਨ ਦੀ ਸੰਭਾਵਨਾ ਵੀ ਸ਼ਾਮਲ ਹੈ।

ਇਹ ਵੀ ਦੇਖੋ : ਰੇਲ ਯਾਤਰੀਆਂ ਲਈ ਖੁਸ਼ਖ਼ਬਰੀ : ਵੇਟਿੰਗ ਦੀ ਟੈਨਸ਼ਨ ਹੋਵੇਗੀ ਖ਼ਤਮ, ਮਿਲੇਗੀ ਸਿਰਫ confirm ਟਿਕਟ

ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਇਕ ਚੰਗੀ ਧਾਰਨਾ ਹੈ ਪਰ ਇਸ ਦੇ ਨਾਲ ਕਈ ਸ਼ਰਤਾਂ ਵੀ ਜੁਡ਼ੀਆਂ ਹਨ। ਸਭ ਤੋਂ ਪਹਿਲਾਂ ਭਾਰਤ ਨੂੰ ਅਮਰੀਕਾ ’ਚ ਤੇਲ ਭੰਡਾਰਨ ਲਈ ਕਿਰਾਇਆ ਦੇਣਾ ਹੋਵੇਗਾ। ਇਹ ਕਿਰਾਇਆ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਦੇ ਉੱਪਰੀ ਪੱਧਰ ’ਤੇ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਇਸ ਦਾ ਦੂਜਾ ਬਦਲ ਹੈ ਕਿ ਅਸੀਂ ਆਪਣਾ ਰਣਨੀਤਕ ਭੰਡਾਰ ਉਸਾਰੀਏ ਪਰ ਇਸ ’ਚ ਕਾਫੀ ਪੂੰਜੀ ਖਰਚ ਕਰਨੀ ਪਵੇਗੀ ਅਤੇ ਉਸਾਰੀ ’ਚ ਕੁੱਝ ਸਾਲ ਲੱਗਣਗੇ। ਅਜਿਹੇ ’ਚ ਤੁਰੰਤ ਰਣਨੀਤਕ ਭੰਡਾਰਨ ਲਈ ਕਿਰਾਇਆ ਦੇਣਾ ਜ਼ਿਆਦਾ ਚੰਗਾ ਬਦਲ ਹੋਵੇਗਾ। ਅਮਰੀਕਾ ’ਚ ਰਣਨੀਤਕ ਪੈਟਰੋਲੀਅਮ ਭੰਡਾਰ (ਐੱਸ. ਆਰ. ਪੀ.) ਦੀ ਉਸਾਰੀ ਅਤੇ ਰੱਖ-ਰਖਾਅ ਨਿੱਜੀ ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ। ਕੋਈ ਦੇਸ਼ ਅਮਰੀਕਾ ’ਚ ਭੰਡਾਰਿਤ ਤੇਲ ਦਾ ਇਸਤੇਮਾਲ ਖੁਦ ਦੀ ਜ਼ਰੂਰਤ ਜਾਂ ਕੀਮਤ ਦੇ ਮੋਰਚੇ ’ਤੇ ਫਾਇਦਾ ਹੋਣ ਦੀ ਹਾਲਤ ’ਚ ਵਪਾਰ ਲਈ ਕਰ ਸਕਦਾ ਹੈ।

ਇਹ ਵੀ ਦੇਖੋ : ਹੁਣ ਕੋਰੋਨਾ ਲਾਗ ਤੋਂ ਸੁਰੱਖਿਅਤ ਹੋਵੇਗੀ ਰੇਲ ਯਾਤਰਾ, ਰੇਲਵੇ ਨੇ ਬਣਵਾਏ ਪੋਸਟ ਕੋਵਿਡ ਕੋਚ

ਅਧਿਕਾਰੀ ਨੇ ਕਿਹਾ ਕਿ ਜੇਕਰ ਕੀਮਤਾਂ ਹੇਠਾਂ ਆਉਂਦੀਆਂ ਹਨ, ਤਾਂ ਤੁਹਾਨੂੰ ਨੁਕਸਾਨ ਵੀ ਹੁੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਜੇਕਰ ਸਮੁੰਦਰੀ ਰਸਤਾ ਰੁਕਿਆ ਹੋਇਆ ਹੁੰਦਾ ਹੈ ਤਾਂ ਅਮਰੀਕਾ ’ਚ ਭੰਡਾਰਨ ਨਾਲ ਭਾਰਤ ਦੀ ਊਰਜਾ ਸੁਰੱਖਿਆ ’ਤੇ ਕੋਈ ਅਸਰ ਨਹੀਂ ਪੈਣ ਵਾਲਾ ਕਿਉਂਕਿ ਤੁਸੀਂ ਆਪਣੇ ਭੰਡਾਰ ਦਾ ਲਾਭ ਨਹੀਂ ਲੈ ਸਕਦੇ। ਅਮਰੀਕਾ ਤੋਂ ਕੱਚਾ ਤੇਲ ਮੰਗਵਾਉਣ ’ਚ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਕੱਚੇ ਤੇਲ ਦਾ ਭੰਡਾਰਨ ਇਕ ਤਰ੍ਹਾਂ ਕੀਮਤਾਂ ’ਚ ਉਤਾਰ-ਚੜ੍ਹਾਅ ਤੋਂ ਬਚਾਅ ਲਈ ਕੀਤੀ ਜਾਣ ਵਾਲੀ ਹੇਜਿੰਗ ਹੈ। ਸਾਰੇ ਤਰ੍ਹਾਂ ਦੀ ਹੇਜਿੰਗ ਦੀ ਲਾਗਤ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਣ ਇਹ ਹੈ ਕਿ ਵੱਡੀ ਮਾਤਰਾ ’ਚ ਭੰਡਾਰਨ ਲਈ ਕੱਚੇ ਤੇਲ ਦੀ ਖਰੀਦ ਨੂੰ ਅਗ੍ਰਿਮ ਭੁਗਤਾਨ ਕਰਨਾ ਹੁੰਦਾ ਹੈ। ਅਜਿਹੇ ’ਚ ਕੰਪਨੀਆਂ ਨੂੰ ਕਾਫੀ ਵੱਡੀ ਪੂੰਜੀ ‘ਬਲਾਕ’ ਕਰਨੀ ਪੈਂਦੀ ਹੈ।

ਇਹ ਵੀ ਦੇਖੋ : ਆਧਾਰ ਨਾਲ ਸਬੰਧਤ ਕੋਈ ਪ੍ਰਸ਼ਨ ਹੈ ਤਾਂ ਇੱਥੇ ਟਵੀਟ ਕਰਨ 'ਤੇ ਮਿਲੇਗਾ ਤੁਰੰਤ ਜਵਾਬ


Harinder Kaur

Content Editor

Related News