ਦੁਨੀਆ ’ਚ ਸਭ ਤੋਂ ਸਸਤਾ ਹਾਈਡ੍ਰੋਜਨ ਪੈਦਾ ਕਰੇਗਾ ਭਾਰਤ : ਅਡਾਨੀ

10/20/2021 1:21:44 PM

ਲੰਡਨ (ਅਨਸ) – ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਜਲਵਾਯੂ ਬਦਲਾਅ ਸੰਕਟ ਦੇ ਪ੍ਰਬੰਧਨ ਤੇ ਉਸ ਨਾਲ ਨਜਿੱਠਣ ਲਈ ਨੀਤੀਆਂ ਇਕ ਸਮਾਨ ਅਤੇ ਰਸਮੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਲੰਡਨ ਸਾਇੰਸ ਮਿਊਜ਼ੀਅਮ ’ਚ ਯੂ. ਕੇ. ਦੇ ਗਲੋਬਲ ਇਨਵੈਸਟਮੈਂਟ ਸੰਮੇਲਨ ਮੌਕੇ ਬਿਜ਼ਨੈੱਸ ਲੀਡਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਗ੍ਰੀਨ ਨੀਤੀਆਂ ਅਤੇ ਜਲਵਾਯੂ ਕਾਰਵਾਈ ਜੋ ਇਕੋ ਜਿਹੇ ਵਿਕਾਸ ’ਤੇ ਆਧਾਰਿਤ ਨਹੀਂ ਹਨ, ਲੰਮੇ ਸਮੇਂ ’ਚ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਅਡਾਨੀ ਸਮੂਹ ਭਾਰਤ ਨੂੰ ਦੁਨੀਆ ਦਾ ਸਭ ਤੋਂ ਸਸਤਾ ਹਾਈਡ੍ਰੋਜਨ ਦਾ ਉਤਪਾਦਕ ਬਣਾ ਦੇਵੇਗਾ।

ਅਡਾਨੀ ਦੀ ਲਾਜਿਸਟਿਕਸ ਵਰਤੋਂ ਏ. ਪੀ. ਐੱਸ. ਈ. ਜੈੱਡ. ਨੇ ਐੱਸ. ਬੀ. ਟੀ. ਆਈ. (ਵਿਗਿਆਨ ਆਧਾਰਿਤ ਟੀਚਾ ਪਹਿਲ) ਦੇ ਮਾਧਿਅਮ ਰਾਹੀਂ 1.5 ਡਿਗਰੀ ਮਾਰਗ ਲਈ ਵਚਨਬੱਧ ਹੈ, ਜਿਵੇਂ ਕਿ ਏ. ਜੀ. ਈ. ਐੱਲ, ਅਡਾਨੀ ਦੀ ਨਵਿਆਉਣਯੋਗ ਊਰਜਾ ਕੰਪਨੀ ਹੈ। ਅਡਾਨੀ ਟ੍ਰਾਂਸਮਿਸ਼ਨ ਨੇ ਇਹ ਵੀ ਵਚਨਬੱਧਤਾ ਪ੍ਰਗਟਾਈ ਹੈ ਅਤੇ ਹੋਰ ਪੋਰਟਫੋਲੀਓ ਕੰਪਨੀਆਂ 1.5 ਡਿਗਰੀ ਪਾਥਵੇਅ ਲਈ ਵਚਨਬੱਧ ਹੋਣ ਦੀ ਦਿਸ਼ਾ ’ਚ ਕੰਮ ਕਰ ਰਹੀਆਂ ਹਨ। ਅਡਾਨੀ ੁਪਹਿਲੀ ਭਾਰਤੀ ਡਾਟਾ ਸੈਂਟਰ ਕੰਪਨੀ ਨੂੰ ਵੀ ਇਨਕਿਊਬੇਟ ਕਰ ਰਿਹਾ ਹੈ ਜੋ 2030 ਤੱਕ ਆਪਣੇ ਸਾਰੇ ਡਾਟਾ ਕੇਂਦਰਾਂ ਨੂੰ ਨਵਿਆਉਣਯੋਗ ਊਰਜਾ ਨਾਲ ਸੰਚਾਲਿਤ ਕਰੇਗੀ।


Harinder Kaur

Content Editor

Related News