ਕੋਰੋਨਾ ਦਾ ਕਹਿਰ : ਤਾਲਾਬੰਦੀ ਤੋਂ ਇਕ ਸਾਲ ਬਾਅਦ ਵੀ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹੈ ਭਾਰਤ

Thursday, Mar 25, 2021 - 10:24 AM (IST)

ਕੋਰੋਨਾ ਦਾ ਕਹਿਰ : ਤਾਲਾਬੰਦੀ ਤੋਂ ਇਕ ਸਾਲ ਬਾਅਦ ਵੀ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹੈ ਭਾਰਤ

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਪਿਛਲੇ ਸਾਲ 25 ਮਾਰਚ ਨੂੰ ਲਾਗੂ ਕੀਤੀ ਗਈ ਤਾਲਾਬੰਦੀ ਕਾਰਣ ਪੈਦਾ ਹੋਇਆ ਰੋਜ਼ੀ-ਰੋਟੀ ਦਾ ਸੰਕਟ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਕ ਸਾਲ ਬਾਅਦ ਵੀ ਭਾਰਤ ਬੇਰੋਜ਼ਗਾਰੀ ਦੀ ਸਮੱਸਿਆ ਤੋਂ ਉਭਰ ਨਹੀਂ ਸਕਿਆ ਹੈ। ਸਰਕਾਰ ਨੇ ਮਹਾਮਾਰੀ ਦੇ ਖਤਰਨਾਕ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਲਾਗੂ ਕੀਤੀ ਸੀ ਪਰ ਇਸ ਨਾਲ ਆਰਥਿਕ ਅਤੇ ਕਮਰਸ਼ੀਅਲ ਗਤੀਵਿਧੀਆਂ ਰੁਕ ਗਈਆਂ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਰੋਜ਼ਗਾਰ ਤੋਂ ਹੱਥ ਧੋਣਾ ਪਿਆ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਸਰਕਾਰ ਨੂੰ ਮੋਟੀ ਕਮਾਈ, ਟੈਕਸ ਕਲੈਕਸ਼ਨ ’ਚ ਹੋਇਆ 300 ਫੀਸਦੀ ਦਾ ਵਾਧਾ

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਮੁਤਾਬਕ ਫਰਵਰੀ 2021 ’ਚ ਬੇਰੋਜ਼ਗਾਰੀ ਦੀ ਦਰ 6.9 ਫੀਸਦੀ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ ’ਚ 7.8 ਫੀਸਦੀ ਅਤੇ ਮਾਰਚ 2020 ’ਚ 8.8 ਫੀਸਦੀ ਸੀ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਅਪ੍ਰੈਲ ’ਚ ਬੇਰੋਜ਼ਗਾਰੀ ਦਰ 23.5 ਫੀਸਦੀ ਤੱਕ ਪਹੁੰਚ ਗਈ ਸੀ ਅਤੇ ਮਈ ’ਚ ਇਹ 21.7 ਫੀਸਦੀ ’ਤੇ ਰਹੀ। ਹਾਲਾਂਕਿ ਇਸ ਤੋਂ ਬਾਅਦ ਥੋੜੀ ਰਾਹਤ ਮਿਲੀ ਅਤੇ ਜੂਨ ’ਚ ਇਹ 10.2 ਫੀਸਦੀ ਅਤੇ ਜੁਲਾਈ ’ਚ 7.4 ਫੀਸਦੀ ਰਹੀ।

ਸੀ. ਐੱਮ. ਆਈ. ਈ. ਦੇ ਅੰਕੜਿਆਂ ਮੁਤਾਬਕ ਹਾਲਾਂਕਿ ਬੇਰੋਜ਼ਗਾਰੀ ਦੀ ਦਰ ਪਿਛਲੇ ਸਾਲ ਅਗਸਤ ’ਚ ਮੁੜ ਵਧ ਕੇ 8.3 ਫੀਸਦੀ ਅਤੇ ਸਤੰਬਰ ’ਚ ਸੁਧਾਰ ਦਰਸਾਉਂਦੇ ਹੋਏ 6.7 ਫੀਸਦੀ ਹੋ ਗਈ। ਮਾਹਰਾਂ ਮੁਤਾਬਕ ਸੀ. ਐੱਮ. ਆਈ. ਈ. ਦੇ ਅੰਕੜਿਆਂ ’ਚ ਜੁਲਾਈ ਤੋਂ ਬਾਅਦ ਤੋਂ ਬੇਰੋਜ਼ਗਾਰੀ ਦੇ ਦ੍ਰਿਸ਼ ’ਚ ਸੁਧਾਰ ਦੇ ਸੰਕੇਤ ਹਨ, ਪਰ ਇਸ ’ਚ ਸਥਿਰਤਾ ਸਿਰਫ ਇਨਫ੍ਰਾਸਟ੍ਰਕਚਰ ਅਤੇ ਸੇਵਾ ਖੇਤਰਾਂ ’ਚ ਸੁਧਾਰ ਤੋਂ ਬਾਅਦ ਆਏਗੀ।

ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ

16.5 ਲੱਖ ਲੋਕਾਂ ਨੂੰ ਆਤਮ ਨਿਰਭਰ ਭਾਰਤ ਮੁਹਿੰਮ ਦਾ ਹੋਇਆ ਫਾਇਦਾ

ਰੋਜ਼ਗਾਰ ਦੀ ਦ੍ਰਿਸ਼ਟੀ ਤੋਂ ਇਸ ਦੌਰਾਨ ਖੇਤੀ ਖੇਤਰ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਸ਼ਹਿਰੀ ਅਤੇ ਉਦਯੋਗਿਕ ਖੇਤਰਾਂ ’ਚ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ ’ਚ ਨਵੇਂ ਸਿਰੇ ਤੋਂ ਰੋਜ਼ਗਾਰ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ ਪਰ ਰੋਜ਼ਗਾਰ ਦੇ ਲੈਂਡਸਕੇਪ ’ਚ ਲਗਾਤਾਰ ਸੁਧਾਰ ਲਈ ਵਾਰ-ਵਾਰ ਨੀਤੀਗਤ ਦਖਲਅੰਦਾਜ਼ੀ ਅਤੇ ਜ਼ਮੀਨੀ ਪੱਧਰ ’ਤੇ ਪਹਿਲ ਦੀ ਲੋੜ ਹੈ। ਲੇਬਰ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਲਗਭਗ 16.5 ਲੱਖ ਲੋਕਾਂ ਨੇ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏ. ਬੀ. ਆਰ. ਵਾਈ.) ਤੋਂ ਲਾਭ ਉਠਾਇਆ ਹੈ। ਇਹ ਯੋਜਨਾ ਅਕਤੂਬਰ ’ਚ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News