ਅਮਰੀਕਾ ਨੂੰ ਅੰਬਾਂ ਅਤੇ ਅਨਾਰਾਂ ਦਾ ਨਿਰਯਾਤ ਜਨਵਰੀ-ਫਰਵਰੀ, 2022 ਤੋਂ ਸ਼ੁਰੂ ਕਰੇਗਾ ਭਾਰਤ

Saturday, Jan 08, 2022 - 03:36 PM (IST)

ਅਮਰੀਕਾ ਨੂੰ ਅੰਬਾਂ ਅਤੇ ਅਨਾਰਾਂ ਦਾ ਨਿਰਯਾਤ ਜਨਵਰੀ-ਫਰਵਰੀ, 2022 ਤੋਂ ਸ਼ੁਰੂ ਕਰੇਗਾ ਭਾਰਤ

ਨਵੀਂ ਦਿੱਲੀ- ਵਣਜ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਤੋਂ ਅਮਰੀਕਾ ਨੂੰ ਅੰਬਾਂ ਤੇ ਅਨਾਰਾਂ ਦਾ ਨਿਰਯਾਤ ਇਸ ਸਾਲ ਜਨਵਰੀ-ਫਰਵਰੀ ਤੋਂ ਸ਼ੁਰੂ ਹੋ ਜਾਵੇਗਾ।  ਇਸ ਨਾਲ ਦੇਸ਼ ਦਾ ਖੇਤੀਬਾੜੀ ਨਿਰਯਾਤ ਵਧਾਉਣ 'ਚ ਮਦਦ ਮਿਲੇਗੀ। ਭਾਰਤ ਤੋਂ ਅਨਾਰ ਦੇ ਦਾਣਿਆਂ (ਪਾਮਗ੍ਰੇਨੇਟ ਏਰਿਲ) ਦਾ ਅਮਰੀਕਾ ਨੂੰ ਨਿਰਯਾਤ ਅਤੇ ਅਲਫਾਲਫਾ ਚਾਰੇ ਅਤੇ ਚੇਰੀ ਦਾ ਅਮਰੀਕਾ ਤੋਂ ਆਯਾਤ ਵੀ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ। 
ਮੰਤਰਾਲੇ ਨੇ ਕਿਹਾ ਕਿ 23 ਨਵੰਬਰ 2021 ਨੂੰ ਹੋਈ 12ਵੀਂ ਭਾਰਤ-ਅਮਰੀਕੀ ਵਪਾਰ ਨੀਤੀ ਮੰਚ ਦੀ ਮੀਟਿੰਗ ਦੇ ਅਨੁਰੂਪ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਅਤੇ ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ.ਐੱਸ.ਡੀ.ਏ.) ਨੇ '2 ਬਨਾਮ 2 ਖੇਤੀਬਾੜੀ ਪਹੁੰਚ ਮੁੱਦਿਆਂ' ਦੇ ਲਾਗੂ ਦੇ ਲਈ ਰੂਪ ਰੇਖਾ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਦੇ ਤਹਿਤ ਅੰਬਾਂ, ਅਨਾਰਾਂ ਅਤੇ ਅਨਾਰ ਦੇ ਦਾਣਿਆਂ ਦੇ ਨਿਰੀਖਣ ਅਤੇ ਨਿਗਰਾਨੀ ਤੰਤਰ ਦੇ ਤਹਿਤ ਭਾਰਤ ਤੋਂ ਇਨ੍ਹਾਂ ਦੇ ਨਿਰਯਾਤ ਅਤੇ ਅਮਰੀਕਾ ਦੀ ਚੈਰੀ ਅਤੇ ਅਲਫਾਲਫਾ ਚਾਰੇ ਦੇ ਲਈ ਭਾਰਤ ਦੇ ਬਾਜ਼ਾਰ 'ਚ ਪਹੁੰਚ ਦੇਣਾ ਸ਼ਾਮਲ ਹੈ।
ਮੰਤਰਾਲੇ ਨੇ ਕਿਹਾ ਕਿ ਅੰਬਾਂ ਅਤੇ ਅਨਾਰ ਦਾ ਨਿਰਯਾਤ ਜਨਵਰੀ-ਫਰਵਰੀ 2020 'ਚ ਸ਼ੁਰੂ ਹੋਵੇਗਾ ਅਤੇ ਅਨਾਰ ਦੇ ਦਾਣਿਆਂ ਦਾ ਨਿਰਯਾਤ ਅਪ੍ਰੈਲ 2022 'ਚ ਸ਼ੁਰੂ ਹੋਵੇਗਾ। ਮੰਤਰਾਲੇ ਨੇ ਦੱਸਿਆ ਕਿ ਪਸ਼ੁਪਾਲਨ ਅਤੇ ਡੇਅਰੀ ਵਿਭਾਗ ਨੇ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੇ ਸੂਰ ਦੇ ਮਾਸ ਲਈ ਬਾਜ਼ਾਰ ਪਹੁੰਚ ਦੇਣ ਦੀ ਉਸ ਦੀ ਪੂਰੀ ਤਿਆਰੀ ਹੈ। ਵਪਾਰ ਨੀਤੀ ਮੰਚ ਦੀ ਮੀਟਿੰਗ 'ਚ ਇਨ੍ਹਾਂ ਮੁੱਦਿਆਂ 'ਤੇ ਚਰਚਾ ਹੋਈ ਸੀ। ਭਾਰਤ ਨੇ ਬੀਤੇ ਦੋ ਸਾਲ ਤੋਂ ਅਮਰੀਕਾ ਨੂੰ ਅੰਬ ਨਿਰਯਾਤ ਨਹੀਂ ਕੀਤੇ ਹਨ। 


author

Aarti dhillon

Content Editor

Related News