ਅਮਰੀਕਾ ਤੇ ਹੋਰ ਸਥਾਨਾਂ ''ਤੇ ਤੇਲ ਭੰਡਾਰਣ ਦੀ ਤਲਾਸ਼ ਕਰ ਰਿਹੈ ਭਾਰਤ: ਪ੍ਰਧਾਨ

Tuesday, Sep 29, 2020 - 03:47 PM (IST)

ਨਵੀਂ ਦਿੱਲੀ— ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਸਪਲਾਈ ਪੱਖ ਦੇ ਜੋਖਮ ਨੂੰ ਘੱਟ ਕਰਨ ਲਈ ਅਮਰੀਕਾ ਤੇ ਵਪਾਰਕ ਤੌਰ 'ਤੇ ਵਿਵਹਾਰਕ ਹੋਰ ਸਥਾਨਾਂ 'ਚ ਕੱਚੇ ਤੇਲ ਦਾ ਭੰਡਾਰਣ ਕਰਨ ਦੀਆਂ ਸੰਭਾਵਨਵਾਂ ਤਲਾਸ਼ ਰਿਹਾ ਹੈ।

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦੀਦ ਦੇਸ਼ ਹੈ। ਭਾਰਤ ਨੇ ਤੇਲ ਦਰਾਮਦ 'ਚ ਵਿਭਿੰਨਤਾ ਲਿਆਉਣ ਲਈ ਉਤਰਾਅ-ਚੜ੍ਹਾਅ ਭਰੇ ਪੱਛਮੀ ਏਸ਼ੀਆ ਦੇ ਰਿਵਾਇਤੀ ਸਪਲਾਈਕਰਤਾਵਾਂ ਤੋਂ ਇਲਾਵਾ ਅਮਰੀਕਾ, ਰੂਸ ਅਤੇ ਅੰਗੋਲਾ ਨਾਲ ਲੰਮੇ ਸਮੇਂ ਤੱਕ ਕੱਚੇ ਤੇਲ ਦੀ ਸਪਲਾਈ ਲਈ ਸਮਝੌਤਾ ਕੀਤਾ ਹੈ।

ਉਨ੍ਹਾਂ ਨੇ ਆਤਮਨਿਰਭਰ ਭਾਰਤ ਲਈ ਊਰਜਾ ਸੁਰੱਖਿਆ 'ਤੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਹੁਣ 30 ਤੋਂ ਵੱਧ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਹੈ, ਜਿਸ 'ਚ ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਨਾਲ ਹੀ ਦੱਖਣੀ ਪੂਰਬੀ ਏਸ਼ੀਆ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ''ਅਸੀਂ ਅਮਰੀਕਾ ਅਤੇ ਹੋਰ ਵਪਾਰਕ ਤੌਰ 'ਤੇ ਵਿਵਹਾਰਕ ਸਥਾਨਾਂ 'ਚ ਕੱਚੇ ਤੇਲ ਦੇ ਭੰਡਾਰਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਾਂ।'' ਭਾਰਤ ਇਸ ਸਮੇਂ ਪੂਰਬੀ ਅਤੇ ਪੱਛਮੀ ਤੱਟ 'ਤੇ ਤਿੰਨ ਸਥਾਨਾਂ 'ਚ 53.3 ਲੱਖ ਟਨ (ਲਗਭਗ 3.8 ਕਰੋੜ ਬੈਰਲ) ਤੇਲ ਦਾ ਭੰਡਾਰਣ ਕਰਦਾ ਹੈ। ਇਸ ਨਾਲ ਦੇਸ਼ ਦੀ ਮੁਸ਼ਕਲ ਨਾਲ 9.5 ਦਿਨਾਂ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ।


Sanjeev

Content Editor

Related News