ਭਾਰਤ ਦਾ ਖੰਡ ਐਕਸਪੋਰਟ 27.83 ਲੱਖ ਟਨ ’ਤੇ ਪੁੱਜਾ
Friday, Feb 10, 2023 - 10:17 AM (IST)
ਨਵੀਂ ਦਿੱਲੀ–ਭਾਰਤ ਨੇ ਚਾਲੂ ਵਿੱਤੀ ਸਾਲ 2022-23 ’ਚ 9 ਫਰਵਰੀ ਤੱਕ 27.83 ਲੱਖ ਟਨ ਖੰਡ ਦਾ ਐਕਸਪੋਰਟ ਕੀਤਾ ਹੈ। ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਚੋਟੀ ਦੇ ਐਕਸਪੋਰਟ ਬਾਜ਼ਾਰ ਰਹੇ ਹਨ। ਅਖਿਲ ਭਾਰਤੀ ਖੰਡ ਵਪਾਰ ਸੰਘ (ਏ. ਆਈ. ਐੱਸ. ਟੀ. ਏ.) ਨੇ ਕਿਹਾ ਕਿ ਹੋਰ ਦੇਸ਼ਾਂ ’ਚ ਭਾਰਤ ਨੇ ਚਾਲੂ ਵਿੱਤੀ ਸਾਲ ਦੇ ਅਕਤੂਬਰ ਤੋਂ ਲੈ ਕੇ 9 ਫਰਵਰੀ ਤੱਕ ਜਿਬੂਤੀ ਨੂੰ 2.47 ਲੱਖ ਟਨ, ਸੋਮਾਲੀਆ ਨੂੰ 2.46 ਲੱਖ ਟਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ 2.06 ਲੱਖ ਟਨ ਖੰਡ ਦਾ ਐਕਸਪੋਰਟ ਕੀਤਾ ਹੈ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਸਰਕਾਰ ਨੇ ਵਿੱਤੀ ਸਾਲ 2022-23 ਦੇ ਮਈ ਤੱਕ 60 ਲੱਖ ਟਨ ਐਕਸਪੋਰਟ ਦੀ ਇਜਾਜ਼ਤ ਦਿੱਤੀ ਹੈ। ਏ. ਆਈ. ਐੱਸ. ਟੀ. ਏ. ਮੁਤਾਬਕ ਮਿੱਲਾਂ ਨੇ ਇਸ ਸਾਲ ਇਕ ਅਕਤੂਬਰ 2022 ਤੋਂ 9 ਫਰਵਰੀ ਤੱਕ ਕੁੱਲ 27,83,536 ਟਨ ਖੰਡ ਦਾ ਐਕਸਪੋਰਟ ਕੀਤਾ ਹੈ।
ਇਹ ਵੀ ਪੜ੍ਹੋ- ਜ਼ੂਮ ਕਰੇਗੀ 1300 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ, eBay'ਚੋਂ ਵੀ ਕੱਢੇ ਜਾਣਗੇ 500 ਲੋਕ
ਲਗਭਗ 4.24 ਲੱਖ ਟਨ ਖੰਡ ਲੱਦਾਈ ਦੇ ਅਧੀਨ ਹੈ ਜਦ ਕਿ 3.79 ਲੱਖ ਟਨ ਖੰਡ ਰਿਫਾਇਨਰੀਆਂ ਨੂੰ ਵੰਡੀ ਗਈ ਹੈ, ਜਿਸ ਨੂੰ ਉਕਤ ਮਿਆਦ ’ਚ ਐਕਸਪੋਰਟ ਮੰਨਿਆ ਜਾਂਦਾ ਹੈ। ਦੁਨੀਆ ਦੇ ਪ੍ਰਮੁੱਖ ਖੰਡ ਉਤਪਾਦਕ ਦੇਸ਼ ਭਾਰਤ ਤੋਂ ਖੰਡ ਦਾ ਐਕਸਪੋਰਟ ਵਿੱਤੀ ਸਾਲ 2021-22 ’ਚ 112 ਲੱਖ ਟਨ ਰਿਹਾ ਸੀ। ਏ. ਆਈ. ਐੱਸ. ਟੀ. ਏ. ਦੇ ਸ਼ੁਰੂਆਤੀ ਅਨੁਮਾਨਾਂ ਮੁਤਾਬਕ 2022-23 ਵਿੱਤੀ ਸਾਲ ਦੌਰਾਨ ਖੰਡ ਉਤਪਾਦਨ ਇਸ ਤੋਂ ਪਿਛਲੇ ਸਾਲ ਦੇ ਰਿਕਾਰਡ 3.65 ਕਰੋੜ ਟਨ ਤੋਂ ਘਟ ਕੇ 3.58 ਕਰੋੜ ਟਨ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ-ਭਾਰਤੀ ਏਅਰਲਾਈਨ ਇਕ ਜਾਂ ਦੋ ਸਾਲਾਂ 'ਚ ਦੇ ਸਕਦੀ ਹੈ 1,700 ਜਹਾਜ਼ਾਂ ਦਾ ਆਰਡਰ : ਰਿਪੋਰਟ
ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦਾਂ ਦਾ ਐਕਸਪੋਰਟ ਵਧਿਆ
ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਉਤਪਾਦਾਂ ਦਾ ਐਕਸਪੋਰਟ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ (ਅਪ੍ਰੈਲ-ਦਸੰਬਰ, 2022) 13 ਫੀਸਦੀ ਦੇ ਵਾਧੇ ਨਾਲ 19.7 ਅਰਬ ਡਾਲਰ ਰਿਹਾ ਜਦ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਨ੍ਹਾਂ ਵਸਤਾਂ ਦਾ ਐਕਸਪੋਰਟ 17.5 ਅਰਬ ਡਾਲਰ ਸੀ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਵਪਾਰਕ ਸੂਚਨਾ ਅਤੇ ਸਟੈਟਿਕਸ ਡਾਇਰੈਕਟੋਰੇਟ ਜਨਰਲ ਵਲੋਂ ਜਾਰੀ ਮੁੱਢਲੇ ਅੰਕੜਿਆਂ ਮੁਤਾਬਕ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦ ਐਕਸਪੋਰਟ ਵਿਕਾਸ ਅਥਾਰਿਟੀ (ਏਪੀਡਾ) ਵਲੋਂ ਕੀਤੀ ਗਈ ਪਹਿਲ ਸਕਦਾ ਇਨ੍ਹਾਂ 9 ਮਹੀਨਿਆਂ ’ਚ ਚਾਲੂ ਵਿੱਤੀ ਸਾਲ ’ਚ ਇਨ੍ਹਾਂ ਉਤਪਾਦਾਂ ਦੇ ਕੁੱਲ ਐਕਸਪੋਰਟ ਦੇ ਟੀਚੇ ਦਾ 84 ਫੀਸਦੀ ਹਿੱਸਾ ਹਾਸਲ ਕਰ ਲਿਆ ਗਿਆ ਹੈ। ਸਾਲਾਨਾ ਟੀਚਾ 23.6 ਅਰਬ ਡਾਲਰ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।