ਲਾਕਡਾਊਨ ਕਾਰਨ ਭਾਰਤ ਦੇ ਸਮਾਰਟਫੋਨ ਬਾਜ਼ਾਰ ’ਚ ਆਵੇਗੀ 15 ਤੋਂ 20 ਫੀਸਦੀ ਦੀ ਗਿਰਾਵਟ
Tuesday, May 11, 2021 - 12:44 PM (IST)
ਨਵੀਂ ਦਿੱਲੀ (ਅਨਸ) – ਕੋਵਿਡ ਦੀ ਦੂਜੀ ਲਹਿਰ ਅਤੇ ਵੱਖ-ਵੱਖ ਸੂਬਿਆਂ ’ਚ ਲਗਾਏ ਗਏ ਲਾਕਡਾਊਨ ਕਾਰਨ ਦੇਸ਼ ’ਚ 2021 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ ਦੀ ਮਿਆਦ) ਵਿਚ ਸਮਾਰਟਫੋਨ ਸ਼ਿਪਮੈਂਟ ’ਚ 15 ਤੋਂ 20 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਕ ਨਵੀਂ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ। ਮਾਰਕੀਟ ਇੰਟੈਲੀਜੈਂਸ ਕੰਪਨੀ ਸੀ. ਐੱਮ. ਆਰ. ਮੁਤਾਬਕ ਸਪਲਾਈ ਚੇਨ ’ਚ ਰੁਕਾਵਟ ਅਤੇ ਕੰਪੋਨੈਂਟ ਦੀ ਕਮੀ ਕਾਰਨ ਸਮਾਰਟਫੋਨ ਬ੍ਰਾਂਡਸ ’ਤੇ ਅਸਰ ਪਵੇਗਾ।
ਵਿਸ਼ਲੇਸ਼ਕ-ਉਦਯੋਗ ਖੂਫੀਆ ਸਮੂਹ ਸੀ. ਐੱਮ. ਆਰ. ਵਲੋਂ ਆਨੰਦ ਪ੍ਰੀਆ ਸਿੰਘ ਨੇ ਕਿਹਾ ਕਿ ਮੌਜੂਦਾ ਬਾਜ਼ਾਰ ਦੀ ਸਥਿਤੀ ਹਾਲਾਂਕਿ ਖਰਾਬ ਹੈ ਪਰ ਅਸੀਂ ਸਮਾਰਟਫੋਨ ਉਦਯੋਗ ਦੀਆਂ ਸੰਭਾਵਨਾਵਾਂ ਪ੍ਰਤੀ ਆਸਵੰਦ ਬਣੇ ਹੋਏ ਹਾਂ। ਇਸ ਸਾਲ ਦੀ ਪਹਿਲੀ ਤਿਮਾਹੀ (ਜਨਵਰੀ ਤੋਂ ਮਾਰਚ ਦੀ ਮਿਆਦ) ਵਿਚ ਸੈਮਸੰਗ ਨੇ 18 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਸਮੁੱਚੇ ਭਾਰਤ ਦੇ ਮੋਬਾਇਲ ਬਾਜ਼ਾਰ ਦੀ ਅਗਵਾਈ ਕੀਤੀ, ਜਦੋਂ ਕਿ ਸ਼ਿਓਮੀ ਨੇ 28 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਦੇਸ਼ ’ਚ ਸਮਾਰਟਫੋਨ ਸੈਗਮੈਂਟ ’ਤੇ ਆਪਣਾ ਦਬਦਬਾ ਕਾਇਮ ਰੱਖਿਆ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਵੀ ਭਾਰਤੀਆਂ ਨੇ ਤਿੰਨ ਮਹੀਨਿਆਂ ਵਿਚ ਖ਼ਰੀਦਿਆ 140 ਟਨ ਸੋਨਾ , ਜਾਣੋ ਵਜ੍ਹਾ
ਓਪੋ ਸ਼ਿਪਮੈਂਟ ’ਚ ਸਾਲ ਦਰ ਸਾਲ 16 ਫੀਸਦੀ ਦਾ ਵਾਧਾ ਹੋਇਆ। ਉਥੇ ਹੀ ਵਨਪਲੱਸ ਨੇ 33 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ 5ਜੀ ਸਮਾਰਟਫੋਨ ਸੈਗਮੈਂਟ ਦੀ ਅਗਵਾਈ ਕੀਤੀ, ਜਿਸ ਤੋਂ ਬਾਅਦ 14 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਰਿਅਲਮੀ ਕੰਪਨੀ ਰਹੀ। 5ਜੀ ਸਮਾਰਟਫੋਨ ਸ਼ਿਪਮੈਂਟ ’ਚ 2021 ਦੀ ਪਹਿਲੀ ਤਿਮਾਹੀ ’ਚ ਕੁਲ ਸਮਾਰਟਫੋਨ ਸ਼ਿਪਮੈਂਟ ਦਾ 7 ਫੀਸਦੀ ਹਿੱਸਾ ਦਰਜ ਕੀਤਾ ਗਿਆ। ਵੀਵੋ ਨੇ 16 ਫੀਸਦੀ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ ਅਤੇ ਇਸ ਦੇ ਸ਼ਿਪਮੈਂਟ ’ਚ 20 ਫੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : Paytm ਉਪਭੋਗਤਾਵਾਂ ਲਈ ਵੱਡੀ ਰਾਹਤ, ਹੁਣ ਭੁਗਤਾਨ ਕਰਨ 'ਤੇ ਨਹੀਂ ਭਰਨਾ ਪਏਗਾ ਇਹ ਚਾਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।