ਭਾਰਤ ਦੀ ਵਿਕਾਸ ਦਰ 4 ਤਿਮਾਹੀਆਂ ’ਚ ਸਭ ਤੋਂ ਵੱਧ, ਅਪ੍ਰੈਲ-ਜੂਨ 'ਚ 7.8 ਫ਼ੀਸਦੀ ਗ੍ਰੋਥ

Friday, Sep 01, 2023 - 10:40 AM (IST)

ਨਵੀਂ ਦਿੱਲੀ (ਭਾਸ਼ਾ)– ਅਰਥਵਿਵਸਥਾ ਦੇ ਮੋਰਚੇ ’ਤੇ ਸਰਕਾਰ ਅਤੇ ਦੇਸ਼ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ ਆਈ ਹੈ। ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਨੇ ਸਾਰੇ ਮਾਹਰ ਅਤੇ ਰੇਟਿੰਗ ਏਜੰਸੀਆਂ ਦੇ ਅਨੁਮਾਨਾਂ ਨੂੰ ਪਿੱਛੇ ਛੱਡਦੇ ਹੋਏ ਅਪ੍ਰੈਲ-ਜੂਨ ਵਿੱਚ 4 ਤਿਮਾਹੀਆਂ ਦੀ ਸਭ ਤੋਂ ਤੇਜ਼ ਗ੍ਰੋਥ ਦਰਜ ਕੀਤੀ ਹੈ। ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਨੇ 7.8 ਫ਼ੀਸਦੀ ਦੀ ਵਿਕਾਸ ਦਰ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ

ਇਸ ਦੌਰਾਨ ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਸ਼ਾਮਲ ਜੀ. ਡੀ. ਪੀ. ਦੇ ਅੰਕੜੇ ਜਾਰੀ ਕਰ ਕੇ ਦੱਸਿਆ ਕਿ 2023-24 ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ਵਿੱਚ ਵਿਕਾਸ ਦਰ 7.8 ਫ਼ੀਸਦੀ ਰਹੀ ਹੈ। ਇਹ 4 ਤਿਮਾਹੀਆਂ ਵਿੱਚ ਸਭ ਤੋਂ ਵੱਧ ਵਿਕਾਸ ਦਰ ਰਹੀ ਹੈ। ਇਸ ਦੌਰਾਨ ਜ਼ਿਆਦਾਤਰ ਇਕਨਾਮਿਸਟ ਨੇ 7.7 ਫ਼ੀਸਦੀ ਤੱਕ ਗ੍ਰੋਥ ਰੇਟ ਦਾ ਅਨੁਮਾਨ ਲਗਾਇਆ ਸੀ। ਇਸ ਤੋਂ ਪਹਿਲਾਂ ਅਪ੍ਰੈਲ-ਜੂਨ 2022 ਵਿੱਚ ਜੀ ਡੀ. ਪੀ. ਦੀ ਵਿਕਾਸ ਦਰ 13.1 ਫ਼ੀਸਦੀ ਸੀ। ਇਸ ਤੋਂ ਬਾਅਦ ਦੀਆਂ 3 ਤਿਮਾਹੀਆਂ ਵਿੱਚ ਗ੍ਰੋਥ ਰੇਟ ਕਦੀ ਇੰਨੀ ਉੱਪਰ ਨਹੀਂ ਗਈ। ਜਨਵਰੀ-ਮਾਰਚ 2023 ਵਿੱਚ ਵਿਕਾਸ ਦਰ ਸਿਰਫ਼ 6.1 ਫ਼ੀਸਦੀ ਰਹੀ ਹੈ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਜੁਲਾਈ ’ਚ ਵਧ ਕੇ 8 ਫ਼ੀਸਦੀ ’ਤੇ ਪੁੱਜੀ
ਇਸ ਤੋਂ ਪਹਿਲਾਂ ਬੁਨਿਆਦੀ ਉਦਯੋਗ ਦੇ ਵਿਕਾਸ ਦੇ ਅੰਕੜੇ ਜਾਰੀ ਕੀਤੇ ਗਏ। ਕੋਲਾ, ਕੱਚਾ ਤੇਲ ਅਤੇ ਕੁਦਰਤੀ ਗੈਸ ਖੇਤਰਾਂ ਦੇ ਬਿਹਤਰ ਪ੍ਰਦਰਸ਼ਨ ਨਾਲ 8 ਪ੍ਰਮੁੱਖ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਜੁਲਾਈ ਵਿੱਚ ਵਧ ਕੇ 8 ਫ਼ੀਸਦੀ ਰਹੀ। ਇਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਬੁਨਿਆਦੀ ਉਦਯੋਗਾਂ ਦਾ ਉਤਪਾਦਨ 4.8 ਫ਼ੀਸਦੀ ਵਧਿਆ ਸੀ। ਅੰਕੜਿਆਂ ਮੁਤਾਬਕ ਇਸਪਾਤ, ਸੀਮੈਂਟ ਅਤੇ ਬਿਜਲੀ ਖੇਤਰ ਵਿੱਚ ਜੁਲਾਈ ਮਹੀਨੇ ਵਿੱਚ ਵਾਧਾ ਹੋਇਆ। ਵਪਾਰ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹਾਲਾਂਕਿ ਜੁਲਾਈ ਦੀ ਵਿਕਾਸ ਦਰ ਇਸ ਤੋਂ ਪਿਛਲੇ ਮਹੀਨੇ ਜੂਨ ਦੇ 8.3 ਫ਼ੀਸਦੀ ਦੇ ਮੁਕਾਬਲੇ ਘੱਟ ਹੈ। 8 ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨੇ (ਅਪ੍ਰੈਲ-ਜੁਲਾਈ) ਵਿੱਚ 6.4 ਫ਼ੀਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿੱਚ 11.5 ਫ਼ੀਸਦੀ ਸੀ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਫਿੱਚ ਨੇ ਘਟਾਇਆ ਚੀਨ ਦੀ ਜੀ. ਡੀ. ਪੀ. ਦਾ ਗ੍ਰੋਥ ਅਨੁਮਾਨ
ਸੰਕਟ ਨਾਲ ਜੂਝ ਰਹੀ ਚੀਨ ਦੀ ਇਕਾਨਮੀ ਲਈ ਇਕ ਹੋਰ ਬੁਰੀ ਖ਼ਬਰ ਆਈ ਹੈ। ਰੇਟਿੰਗ ਏਜੰਸੀ ਫਿੱਚ ਨੇ ਵਿੱਤੀ ਸਾਲ 2023 ਲਈ ਚੀਨ ਦੀ ਜੀ. ਡੀ. ਪੀ. ਦੇ ਅਨੁਮਾਨ ਨੂੰ ਘੱਟ ਕਰ ਦਿੱਤਾ ਹੈ। ਪਹਿਲਾਂ ਇਸ ਦੇ 5.6 ਫ਼ੀਸਦੀ ਰਹਿਣ ਦਾ ਅਨੁਮਾਨ ਸੀ ਪਰ ਇਸ ਵਿੱਚ 80 ਬੀ. ਪੀ. ਐੱਸ. ਦੀ ਕਮੀ ਕੀਤੀ ਗਈ ਹੈ। ਯਾਨੀ ਚਾਲੂ ਵਿੱਤੀ ਸਾਲ ਵਿੱਚ ਚੀਨ ਦੀ ਇਕਾਨਮੀ ਦੇ 4.8 ਫ਼ੀਸਦੀ ਦੀ ਰਫ਼ਤਾਰ ਨਾਲ ਵਧਣ ਦਾ ਅਨੁਮਾਨ ਹੈ। ਹਾਲਾਂਕਿ ਏਜੰਸੀ ਨੇ ਚੀਨ ਦੀ ਲਾਂਗ ਟਰਮ ਫਾਰੇਨ ਕਰੰਸੀ ਜਾਰੀਕਰਤਾ ਡਿਫਾਲਟ ਰੇਟਿੰਗਸ ਏ+ ਨੂੰ ਬਰਕਰਾਰ ਰੱਖਿਆ ਹੈ। ਚੀਨ ਵਿੱਚ ਅਗਸਤ ਵਿੱਚ ਲਗਾਤਾਰ 5ਵੇਂ ਮਹੀਨੇ ਫੈਕਟਰੀ ਐਕਟੀਵਿਟੀਜ਼ ਵਿੱਚ ਗਿਰਾਵਟ ਆਈ ਹੈ। ਚੀਨ ਦੀ ਸਰਕਾਰ ’ਤੇ ਸੁਸਤ ਹੁੰਦੀ ਇਕਾਨਮੀ ਵਿੱਚ ਜਾਨ ਪਾਉਣ ਦਾ ਦਬਾਅ ਵਧ ਰਿਹਾ ਹੈ। ਇਸ ਲਈ ਪਾਲਿਸੀ ਸਪੋਰਟ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ

ਜੂਨ ਵਿੱਚ ਐੱਸ. ਐਂਡ ਪੀ. ਗਲੋਬਲ ਨੇ ਚੀਨ ਦੀ ਇਕਨਾਮਿਕ ਗ੍ਰੋਥ ਦੇ ਅਨੁਮਾਨ ਨੂੰ ਘਟਾ ਦਿੱਤਾ ਸੀ। ਏਜੰਸੀ ਮੁਤਾਬਕ ਚੀਨ ਦੀ ਜੀ. ਡੀ. ਪੀ. ਗ੍ਰੋਥ 2023 ਵਿੱਚ 5.2 ਫ਼ੀਸਦੀ ਰਹਿ ਸਕਦੀ ਹੈ। ਇਸ ਤੋਂ ਬਾਅਦ ਗੋਲਡਮੈਨ ਸਾਕਸ ਅਤੇ ਦੂਜੇ ਵੱਡੇ ਇਨਵੈਸਟਮੈਂਟ ਬੈਂਕਾਂ ਨੇ ਵੀ ਚੀਨ ਦੀ ਰੇਟਿੰਗ ਵਿੱਚ ਕਟੌਤੀ ਕੀਤੀ ਸੀ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਾਨਮੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਇਕਾਨਮੀ ਦੇ ਮੋਰਚੇ ’ਤੇ ਚੀਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਰੀਅਲ ਅਸਟੇਟ ਡੂੰਘੇ ਸੰਕਟ ’ਚ ਹੈ, ਇੰਡਸਟ੍ਰੀਅਲ ਆਊਟਪੁੱਟ ਅਤੇ ਰਿਟੇਲ ਸੇਲਸ ਗ੍ਰੋਥ ਅਨੁਮਾਨਾਂ ਤੋਂ ਘੱਟ ਹੈ ਅਤੇ ਨੌਜਵਾਨਾਂ ਦੀ ਬੇਰੋਜ਼ਗਾਰੀ 20.8 ਫ਼ੀਸਦੀ ਦੇ ਰਿਕਾਰਡ ’ਤੇ ਪੁੱਜ ਗਈ ਹੈ। ਇਸ ਸਾਲ ਚੀਨ ਦੀ ਜੀ. ਡੀ. ਪੀ. ਗ੍ਰੋਥ 4.4 ਤੋਂ 6.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਚੀਨ ਦੀ ਸਰਕਾਰ ਨੇ 5 ਫ਼ੀਸਦੀ ਗ੍ਰੋਥ ਦਾ ਅਨੁਮਾਨ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News