ਭਾਰਤ ਦਾ ਵਿਦੇਸ਼ੀ ਵਪਾਰ 2023 ਦੇ ਪਹਿਲੇ ਛੇ ਮਹੀਨਿਆਂ 'ਚ 800 ਅਰਬ ਡਾਲਰ ਦੇ ਪਾਰ : GTRI

Monday, Aug 21, 2023 - 02:42 PM (IST)

ਭਾਰਤ ਦਾ ਵਿਦੇਸ਼ੀ ਵਪਾਰ 2023 ਦੇ ਪਹਿਲੇ ਛੇ ਮਹੀਨਿਆਂ 'ਚ 800 ਅਰਬ ਡਾਲਰ ਦੇ ਪਾਰ : GTRI

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਸੇਵਾ ਖੇਤਰ 'ਚ ਵਿਕਾਸ ਨੇ ਵਿਸ਼ਵ ਪੱਧਰੀ ਮੰਗ 'ਚ ਮੰਦੀ ਦੇ ਬਾਵਜੂਦ 2023 ਦੀ ਪਹਿਲੀ ਛਿਮਾਹੀ ਦੌਰਾਨ ਦੇਸ਼ ਦੇ ਵਸਤੂਆਂ ਅਤੇ ਸੇਵਾਵਾਂ ਦੇ ਕੁੱਲ ਆਯਾਤ ਅਤੇ ਨਿਰਯਾਤ ਨੂੰ 800 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਵਿੱਚ ਮਦਦ ਕੀਤੀ। ਹਾਲਾਂਕਿ ਪਿਛਲੇ ਸਾਲ ਇਸੇ ਮਿਆਦ ਦੇ ਮੁਲਾਬਲੇ ਇਸ ਵਿੱਚ 2.5 ਫ਼ੀਸਦੀ ਦੀ ਗਿਰਾਵਟ ਆਈ ਹੈ। ਖੋਜ ਸੰਗਠਨ GTRI ਨੇ ਆਪਣੀ ਇੱਕ ਰਿਪੋਰਟ 'ਚ ਇਹ ਗੱਲ ਕਹੀ ਹੈ। 

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

'ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ' (GTRI) ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਜਨਵਰੀ 'ਤੋਂ ਲੈ ਕੇ ਜੂਨ ਤੱਕ ਵਸਤੂਆਂ ਅਤੇ ਸੇਵਾਵਾਂ ਦਾ ਨਿਰਯਾਤ 1.5 ਫ਼ੀਸਦੀ ਵਧ ਕੇ 385.4 ਅਰਬ ਡਾਲਰ ਹੋ ਗਿਆ, ਜਦਕਿ ਜਨਵਰੀ-ਜੂਨ 2022 'ਚ ਇਹ 379.5 ਅਰਬ ਡਾਲਰ ਸੀ। ਹਾਲਾਂਕਿ ਸਮੀਖਿਆ ਅਧੀਨ ਇਨ੍ਹਾਂ ਛੇ ਮਹੀਨਿਆਂ 'ਚ ਆਯਾਤ 5.9 ਫ਼ੀਸਦੀ ਘਟ ਕੇ 415.5 ਅਰਬ ਡਾਲਰ ਹੋ ਗਿਆ, ਜਦਕਿ ਜਨਵਰੀ-ਜੂਨ 2022 'ਚ ਇਹ 441.7 ਅਰਬ ਡਾਲਰ ਸੀ। ਰਿਪੋਰਟ ਅਨੁਸਾਰ, 'ਜਨਵਰੀ-ਜੂਨ 2023 ਦੌਰਾਨ ਭਾਰਤ ਦਾ ਵਿਦੇਸ਼ੀ ਵਪਾਰ (ਵਸਤੂਆਂ ਅਤੇ ਸੇਵਾਵਾਂ ਦਾ ਆਯਾਤ ਅਤੇ ਨਿਰਯਾਤ) 800.9 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ (ਜਨਵਰੀ-ਜੂਨ 2022) ਦੀ ਤੁਲਨਾ 'ਚ 2.5 ਫ਼ੀਸਦੀ ਘੱਟ ਹੈ।'

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

GTRI ਦੇ ਸਹਿ-ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ ਕਿ ਕੁਝ ਖੇਤਰਾਂ 'ਚ ਮੁਕਾਬਲੇਬਾਜ਼ੀ ਦੇ ਨੁਕਸਾਨ ਕਾਰਨ ਅੰਕੜਿਆਂ 'ਚ ਮਾਮੂਲੀ ਗਿਰਾਵਟ ਆਈ ਹੈ। ਉਸਨੇ ਕਿਹਾ ਕਿ 2023 ਲਈ ਵਿਸ਼ਵ ਵਪਾਰ ਯੂਕ੍ਰੇਨ 'ਚ ਚੱਲ ਰਹੇ ਯੁੱਧ, ਵਧਦੀ ਮਹਿੰਗਾਈ, ਸਖ਼ਤ ਮੁਦਰਾ ਨੀਤੀ ਅਤੇ ਵਿੱਤੀ ਅਨਿਸ਼ਚਿਤਤਾ ਸਮੇਤ ਕਈ ਕਾਰਕਾਂ ਦੇ ਕਾਰਨ ਕਮਜ਼ੋਰ ਹੈ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News