ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

Wednesday, May 15, 2024 - 11:03 AM (IST)

ਨਵੀਂ ਦਿੱਲੀ (ਇੰਟ.) - ਭਾਰਤ ਦੀ ਪ੍ਰਸਿੱਧ ਨਮਕੀਨ ਤੇ ਸਨੈਕਸ ਬਣਾਉਣ ਵਾਲੀ ਕੰਪਨੀ ਹਲਦੀਰਾਮ ਛੇਤੀ ਹੀ ਵਿਕ ਸਕਦੀ ਹੈ। ਬਲੈਕਸਟੋਨ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਕੰਪਨੀ ਦੀ 75 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਬੋਲੀ ਲਾਈ ਹੈ। ਇਸ ਕੰਸੋਰਟੀਅਮ ’ਚ ਬਲੈਕਸਟੋਨ ਤੋਂ ਇਲਾਵਾ ਅਬੂ ਧਾਬੀ ਇਨਵੈਸਟਮੈਂਟ ਅਥਾਰਿਟੀ ਅਤੇ ਸਿੰਗਾਪੁਰ ਸਟੇਟ ਫੰਡ ਜੀ. ਆਈ. ਸੀ. ਵੀ ਸ਼ਾਮਲ ਹਨ। ਹਲਦੀਰਾਮ ਦੇ ਸਨੈਕਸ ਬਿਜ਼ਨੈੱਸ ਦੀ ਕੀਮਤ 8.5 ਅਰਬ ਡਾਲਰ ਮੰਨੀ ਗਈ ਹੈ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਦੱਸ ਦੇਈਏ ਕਿ ਨਮਕੀਨ-ਸਨੈਕਸ ਕੰਪਨੀ ਹਲਦੀਰਾਮ ਦੇਸ਼ ਦਾ ਮਸ਼ਹੂਰ ਬ੍ਰਾਂਡ ਹੈ। ਇਸ ਦੇ ਦੇਸ਼ ਤੋਂ ਬਾਹਰ 150 ਨਾਲੋਂ ਵੱਧ ਰੈਸਟੋਰੈਂਟ ਹਨ। ਇਨ੍ਹਾਂ ਵਿਚ ਲੋਕਲ ਫੂਡ, ਮਠਿਆਈ ਅਤੇ ਕਈ ਵਿਦੇਸ਼ੀ ਡਿਸ਼ ਵੀ ਮਿਲਦੀਆਂ ਹਨ। ਸੂਤਰਾਂ ਦੇ ਦਾਅਵਾ ਕੀਤਾ ਹੈ ਕਿ ਗੱਲਬਾਤ ਅਜੇ ਸ਼ੁਰੂਆਤੀ ਪੱਧਰ ’ਤੇ ਹੈ। ਜੇ ਇਹ ਡੀਲ ਹੁੰਦੀ ਹੈ ਤਾਂ ਬਲੈਕਸਟੋਨ ਦੀ ਅਗਵਾਈ ਵਾਲੇ ਕੰਸੋਰਟੀਅਮ ਕੋਲ ਹਲਦੀਰਾਮ ਦਾ ਮਾਲਿਕਾਨਾ ਹੱਕ ਚਲਿਆ ਜਾਵੇਗਾ। 

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਹਾਲਾਂਕਿ, ਹਲਦੀਰਾਮ ਦੇ ਸੀ. ਈ. ਓ. ਕ੍ਰਿਸ਼ਨ ਚੁਟਾਨੀ ਸਮੇਤ ਬਲੈਕਸਟੋਨ, ਅਬੂ ਧਾਬੀ ਇਨਵੈਸਟਮੈਂਟ ਅਥਾਰਿਟੀ ਅਤੇ ਸਿੰਗਾਪੁਰ ਸਟੇਟ ਫੰਡ ਜੀ. ਆਈ. ਸੀ. ਨੇ ਫਿਲਹਾਲ ਇਸ ਡੀਲ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਟਾਟਾ ਗਰੁੱਪ ਹਲਦੀਰਾਮ ਨੂੰ ਖਰੀਦਣ ਦੀ ਕੋਸ਼ਿਸ਼ ’ਚ ਹੈ। ਉਸ ਸਮੇਂ ਕੰਪਨੀ ਦੇ ਕਾਰੋਬਾਰ ਦੀ ਕੀਮਤ 10 ਅਰਬ ਡਾਲਰ ਮੰਨੀ ਗਈ ਸੀ। 

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਦੂਜੇ ਪਾਸੇ ਹੁਣ ਬਲੈਕਸਟੋਨ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਹਲਦੀਰਾਮ ਦੇ ਕਾਰੋਬਾਰ ਦੀ ਕੀਮਤ 8.5 ਅਰਬ ਡਾਲਰ (ਲੱਗਭਗ 70 ਹਜ਼ਾਰ ਕਰੋੜ ਰੁਪਏ) ਲਾਈ ਹੈ, ਜੋ ਕਿ ਟਾਟਾ ਗਰੁੱਪ ਤੋਂ ਘੱਟ ਹੈ। ਰਿਪੋਰਟ ਅਨੁਸਾਰ ਇਸ ਡੀਲ ’ਚ ਸ਼ਰਤ ਰੱਖੀ ਗਈ ਹੈ ਕਿ ਹਲਦੀਰਾਮ ਨੂੰ ਆਪਣੇ ਨਾਗਪੁਰ ਅਤੇ ਦਿੱਲੀ ਦੇ ਕਾਰੋਬਾਰ ਦਾ ਰਲੇਵਾਂ ਕਰਨਾ ਪਵੇਗਾ। ਅਗਲੇ 4 ਮਹੀਨਿਆਂ ’ਚ ਇਹ ਰਲੇਵਾਂ ਪੂਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News