ਭਾਰਤ ਦਾ ਓਪੇਕ ਤੋਂ ਕੱਚੇ ਤੇਲ ਦਾ ਆਯਾਤ ਅਪ੍ਰੈਲ 'ਚ ਘੱਟ ਕੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

Monday, May 08, 2023 - 10:27 AM (IST)

ਭਾਰਤ ਦਾ ਓਪੇਕ ਤੋਂ ਕੱਚੇ ਤੇਲ ਦਾ ਆਯਾਤ ਅਪ੍ਰੈਲ 'ਚ ਘੱਟ ਕੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

ਨਵੀਂ ਦਿੱਲੀ – ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਦੀ ਭਾਈਵਾਲੀ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਅਪ੍ਰੈਲ ਵਿਚ ਇਹ ਘੱਟ ਕੇ ਅਾਪਣੇ ਹੁਣ ਤੱਕ ਦੇ ਹੇਠਲੇ ਪੱਧਰ 46 ਫੀਸਦੀ ’ਤੇ ਅਾ ਗਈ ਹੈ। ਇੰਡਸਟਰੀ ਦੇ ਅੰਕੜਿਅਾਂ ਤੋਂ ਇਹ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ : Go First ਤੋਂ ਬਾਅਦ ਇਕ ਹੋਰ ਏਅਰਲਾਈਨ 'ਤੇ ਲਟਕੀ ਤਲਵਾਰ, ਜਾਣੋ ਕੀ ਹੈ ਮਾਮਲਾ

ਰੂਸ ਤੋਂ ਭਾਰਤ ਦੀ ਕੱਚੇ ਤੇਲ ਦੀ ਖਰੀਦ ਵਧਣ ਦੇ ਨਾਲ ਓਪੇਕ ਦਾ ਹਿੱਸਾ ਘਟਦਾ ਜਾ ਰਿਹਾ ਹੈ। ਓਪੇਕ, ਮੁੱਖ ਰੂਪ ਨਾਲ ਪੱਛਮੀ ਏਸ਼ੀਅਾ ਅਤੇ ਅਫਰੀਕਾ ਦਾ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ ਅਪ੍ਰੈਲ 2022 ਵਿਚ 72 ਫੀਸਦੀ ਹਿੱਸਾ ਸੀ। ਐਨਰਜੀ ਕਾਰਗੋ ਟ੍ਰੈਕਰ ‘ਵਾਰਟੈਕਸਾ’ ਮੁਤਾਬਕ ਅਪ੍ਰੈਲ 2023 ਵਿਚ ਓਪੇਕ ਦਾ ਹਿੱਸਾ ਭਾਰਤ ਦੀ ਦਰਾਮਦ ਵਿਚ ਘੱਟ ਕੇ 46 ਫੀਸਦੀ ’ਤੇ ਅਾ ਗਿਅਾ ਹੈ। ਕਦੇ ਓਪੇਕ ਦਾ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ 90 ਫੀਸਦੀ ਤੱਕ ਹਿੱਸਾ ਹੁੰਦਾ ਸੀ ਪਰ ਪਿਛਲੇ ਸਾਲ ਰੂਸ ਦੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸੀ ਕੱਚਾ ਤੇਲ ਰਿਅਾਇਤੀ ਰੇਟ ’ਤੇ ਮੁਹੱਈਅਾ ਹੋਇਅਾ ਹੈ।

ਅਜਿਹੇ ਵਿਚ ਰੂਸ ਦੀ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ ਭਾਈਵਾਲੀ ਲਗਾਤਾਰ ਵਧ ਰਹੀ ਹੈ। ਕੱਚੇ ਤੇਲ ਨੂੰ ਰਿਫਾਈਨਰੀਅਾਂ ਵਿਚ ਪੈਟਰੋਲ ਅਤੇ ਡੀਜ਼ਲ ਵਰਗੇ ਫਿਊਲ ਵਿਚ ਬਦਲਿਅਾ ਜਾਂਦਾ ਹੈ। ਭਾਰਤ ਦੇ ਕੁਲ ਤੇਲ ਦਰਾਮਦ ਵਿਚ ਲਗਾਤਾਰ 7ਵੇਂ ਮਹੀਨੇ ਰੂਸ ਦੀ ਭਾਈਵਾਲੀ ਇਕ-ਤਿਹਾਈ ਭਾਵ 33 ਫੀਸਦੀ ਤੋਂ ਵਧ ਰਹੀ ਹੈ। ਰੂਸ ਤੋਂ ਦਰਾਮਦ ਹੁਣ ਇਰਾਕ ਅਤੇ ਸਾਊਦੀ ਅਰਬ ਤੋਂ ਸਮੂਹਿਕ ਖਰੀਦ ਤੋਂ ਵਧ ਹੋ ਚੁੱਕੀ ਹੈ। ਪਿਛਲੇ ਦਹਾਕੇ ਵਿਚ ਇਹ ਦੇਸ਼ ਭਾਰਤ ਦੇ ਸਭ ਤੋਂ ਵੱਡੇ ਤੇਲ ਸਪਲਾਈਕਰਤਾ ਸਨ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਔਰਤ ਨੂੰ ਬਿੱਛੂ ਨੇ ਮਾਰਿਆ ਡੰਗ, ਨਾਗਪੁਰ ਤੋਂ ਮੁੰਬਈ ਜਾ ਰਹੀ ਸੀ ਉਡਾਣ

ਤੇਜ਼ੀ ਨਾਲ ਵਧੀ ਰੂਸ ਤੋਂ ਦਰਾਮਦ

ਫਰਵਰੀ, 2022 ਵਿਚ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੀ ਦਰਾਮਦ ਵਿਚ ਰੂਸ ਦਾ ਹਿੱਸਾ ਇਕ ਫੀਸਦੀ ਤੋਂ ਵੀ ਘੱਟ ਸੀ। ਇਸ ਸਾਲ ਅਪ੍ਰੈਲ ਵਿਚ ਭਾਰਤ ਦੀ ਦਰਾਮਦ ਵਿਚ ਰੂਸ ਦਾ ਹਿੱਸਾ ਵਧ ਕੇ 36 ਫੀਸਦੀ ਜਾਂ 16.7 ਲੱਖ ਬੈਰਲ ਪ੍ਰਤੀ ਦਿਨ ਹੋ ਗਿਅਾ ਹੈ। ਵਾਰਟੈਕਸਾ ਮੁਤਾਬਕ ਭਾਰਤ ਨੇ ਅਪ੍ਰੈਲ ਵਿਚ 46 ਲੱਖ ਬੈਰਲ ਪ੍ਰਤੀ ਦਿਨ ਕੱਚੇ ਤੇਲ ਦੀ ਦਰਾਮਦ ਕੀਤੀ।

ਇਸ ਵਿਚ ਓਪੇਕ ਦਾ ਹਿੱਸਾ 21 ਲੱਖ ਬੈਰਲ ਪ੍ਰਤੀ ਦਿਨ ਰਿਹਾ। ਇਸ ਤਰ੍ਹਾਂ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿਚ ਓਪੇਕ ਦਾ ਹਿੱਸਾ ਘੱਟ ਕੇ 46 ਫੀਸਦੀ ਰਹਿ ਗਿਅਾ ਹੈ। ਢੁਅਾਈ ਦੀ ਉੱਚੀ ਲਾਗਤ ਕਾਰਨ ਭਾਰਤੀ ਰਿਫਾਈਨਰੀ ਕੰਪਨੀਅਾਂ ਪਹਿਲਾਂ ਕਦੇ-ਕਦੇ ਹੀ ਰੂਸ ਦਾ ਤੇਲ ਖਰੀਦਦੀਅਾਂ ਸਨ ਪਰ ਹੁਣ ਉਹ ਰਿਅਾਇਤੀ ਮੁੱਲ ’ਤੇ ਮੁਹੱਈਅਾ ਰੂਸੀ ਕੱਚੇ ਤੇਲ ਦੀ ਖੂਬ ਖਰੀਦ ਕਰ ਰਹੀਅਾਂ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News