ਭਾਰਤੀ ਖੇਤੀਬਾੜੀ ਸੈਕਟਰ 'ਚ ਤਕਨਾਲੋਜੀ ਨੇ ਬਦਲੀ ਕਿਸਾਨਾਂ ਦੀ ਨੁਹਾਰ, ਖੇਤੀ ਨਿਰਯਾਤ 9 ਫ਼ੀਸਦੀ ਵਧਿਆ

Saturday, Jun 24, 2023 - 04:33 PM (IST)

ਭਾਰਤੀ ਖੇਤੀਬਾੜੀ ਸੈਕਟਰ 'ਚ ਤਕਨਾਲੋਜੀ ਨੇ ਬਦਲੀ ਕਿਸਾਨਾਂ ਦੀ ਨੁਹਾਰ, ਖੇਤੀ ਨਿਰਯਾਤ 9 ਫ਼ੀਸਦੀ ਵਧਿਆ

ਨਵੀਂ ਦਿੱਲੀ - ਦੁਨੀਆ ਦੇ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਖੇਤੀਬਾੜੀ ਖ਼ੇਤਰ ਵਿਚ ਵਿਕਾਸ ਤੋਂ ਬਗੈਰ ਨਹੀਂ ਚਲ ਸਕਦੀ। ਸਦੀਆਂ ਤੋਂ ਭਾਰਤ ਵਿੱਚ ਖੇਤੀਬਾੜੀ ਖੇਤਰ ਹਮੇਸ਼ਾ ਮਹੱਤਵਪੂਰਨ ਆਮਦਨ ਦਾ ਸਾਧਨ ਰਿਹਾ ਹੈ। ਦੇਸ਼ ਦੀ ਅੱਧੀ ਕਿਰਤ ਸ਼ਕਤੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੀ ਹੋਈ ਹੈ। ਇਸ ਖ਼ੇਤਰ ਵਿਚ ਲਗਾਤਾਰ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਕਾਰਨ ਦੇਸ਼ ਵਿਚ ਅਨਾਜ ਦੀ ਉਪਜ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ : ਹੁਣ ਹਰਿਆਣੇ ਦੇ ਕਿਸਾਨ ਵੇਚ ਸਕਣਗੇ ਪਰਾਲੀ, ਇਸ ਕੰਪਨੀ ਨਾਲ ਕੀਤਾ ਸਮਝੌਤਾ

ਦੁਨੀਆ ਭਰ ਦੇ ਦੇਸ਼ ਕਰ ਰਹੇ ਅਨਾਜ ਸੰਕਟ ਦਾ ਸਾਹਮਣਾ

ਪਿਛਲੇ ਸਾਲ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਦੁਨੀਆ ਭਰ 'ਚ ਖੁਰਾਕ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਦੂਜੇ ਪਾਸੇ  ਸਿਰਫ਼ ਭਾਰਤ ਅਜਿਹਾ ਦੇਸ਼ ਹੈ ਜਿਹੜਾ ਗਲੋਬਲ ਪੱਧਰ 'ਤੇ ਚੌਲ, ਕਣਕ ਅਤੇ ਹੋਰ ਅਨਾਜ ਦਾ ਨਿਰਯਾਤ ਕਰ ਰਿਹਾ ਹੈ। ਭਾਰਤ ਦਾ ਖੇਤੀ ਨਿਰਯਾਤ ਮਾਰਚ 'ਚ ਖਤਮ ਹੋਏ ਵਿੱਤੀ ਸਾਲ 'ਚ ਇਕ ਸਾਲ 'ਚ 9 ਫੀਸਦੀ ਵਧ ਕੇ 2.13 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਇਹ ਭਾਰਤ ਦੇ ਨਿਰਯਾਤ ਦਾ 7% ਹੈ। ਭਾਰਤ ਨੇ ਹਾਲ ਹੀ ਵਿੱਚ ਅਫਗਾਨਿਸਤਾਨ ਨੂੰ 20 ਹਜ਼ਾਰ ਟਨ ਕਣਕ ਭੇਜਣ ਲਈ ਸਹਿਮਤੀ ਦਿੱਤੀ ਹੈ। ਉਸ ਨੇ ਪਿਛਲੇ ਸਾਲ 40 ਹਜ਼ਾਰ ਟਨ ਕਣਕ ਭੇਜੀ ਸੀ। ਸਮੇਂ-ਸਮੇਂ 'ਤੇ ਨਿਰਯਾਤ ਪਾਬੰਦੀਆਂ ਅਤੇ ਟੈਕਸ ਸਰਚਾਰਜ ਦੇ ਬਾਵਜੂਦ ਗਲੋਬਲ ਖੇਤੀ ਵਿਚ ਭਾਰਤ ਦਾ ਅਹਿਮ ਸਥਾਨ ਹੈ। 

ਇਹ ਵੀ ਪੜ੍ਹੋ : ਲਗਾਤਾਰ ਤੀਜੇ ਸਾਲ ਕੀੜੀਆਂ ਦੇ ਹਮਲੇ ਕਾਰਨ ਕਪਾਹ ਉਤਪਾਦਕਾਂ ਦੇ ਸੁੱਕੇ ਸਾਹ

ਖਾਦ ਅਤੇ ਕੀਟਨਾਸ਼ਕਾਂ 'ਤੇ ਸਬਸਿਡੀ ਨਾਲ ਜਮੀਨ ਦੀ ਉਪਜ 'ਤੇ ਅਸਰ ਪਿਆ ਹੈ। ਕੁਝ ਦੇਸ਼ ਅਨਾਜ ਵਿਚ ਰਸਾਇਣਾਂ ਦਾ ਪੱਧਰ ਜ਼ਿਆਦਾ ਹੋਣ ਕਾਰਨ ਭਾਰਤ  ਵਲੋਂ ਆਯਾਤ ਹੋਣ ਵਾਲੇ ਅਨਾਜ 'ਤੇ ਪਾਬੰਦੀ ਲਗਾ ਦਿੰਦੇ ਹਨ ।

ਕਈ ਮੁਸ਼ਕਲਾਂ ਦੇ ਬਾਵਜੂਦ ਪਾਲਸੀਆਂ, ਤਕਨਾਲੋਜੀ ਅਤੇ ਵਿੱਤ ਦੇ ਮਾਮਲੇ ਵਿਚ ਭਾਰਤੀ ਖੇਤੀਬਾੜੀ ਸੈਕਟਰ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। 

ਆਰਥਿਕ ਅੰਕੜੇ ਤਸਵੀਰ ਨੂੰ ਸਾਫ਼ ਕਰਦੇ ਹਨ। ਦਸ ਸਾਲ ਪਹਿਲਾਂ, ਆਰਥਿਕ ਗਤੀਵਿਧੀਆਂ ਵਿੱਚ ਖੇਤੀਬਾੜੀ ਅਤੇ ਨਿਰਮਾਣ ਦੀ ਬਰਾਬਰ ਭੂਮਿਕਾ ਸੀ। ਤਾਜ਼ਾ ਅੰਕੜੇ ਦੱਸਦੇ ਹਨ ਕਿ ਖੇਤੀ ਹੁਣ ਬਹੁਤ ਅੱਗੇ ਹੈ। ਭਾਰਤ ਦੇ ਪ੍ਰਮੁੱਖ ਨਿੱਜੀ ਬੈਂਕ ਐਚਡੀਐਫਸੀ ਨੇ 2015 ਵਿੱਚ ਖੇਤੀਬਾੜੀ ਖੇਤਰ ਵਿੱਚ 9843 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਪਿਛਲੇ ਸਾਲ ਇਹ 61522 ਕਰੋੜ ਰੁਪਏ ਹੋ ਗਿਆ ਸੀ। ਬੈਂਕ ਦੀ ਵਿਆਜ ਦਰ ਮਾਰਕੀਟ ਦਰ ਨਾਲੋਂ ਇੱਕ ਤਿਹਾਈ ਜਾਂ ਅੱਧੀ ਘੱਟ ਹੈ। ਹੋਰ ਪ੍ਰਾਈਵੇਟ ਬੈਂਕ ਵੀ ਕਿਸਾਨਾਂ ਨੂੰ ਕਰਜ਼ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਅਤੇ ਘੱਟ ਦਰ 'ਤੇ ਕਰਜ਼ੇ ਮਿਲ ਰਹੇ ਹਨ। ਇਸ ਕੋਸ਼ਿਸ਼ ਕਾਰਨ ਕਿਸਾਨ ਸ਼ਾਹੂਕਾਰਾਂ ਦੇ ਜਾਲ ਵਿਚ ਫਸਣ ਤੋਂ ਬਚ ਰਹੇ ਹਨ।

ਇਹ ਵੀ ਪੜ੍ਹੋ : ਅਚਨਚੇਤ ਪਏ ਮੀਂਹ ਨੇ ਪੰਜਾਬ ਸਰਕਾਰ ਦੀਆਂ DSR ਵਿਸਥਾਰ ਦੀਆਂ ਯੋਜਨਾਵਾਂ ਨੂੰ ਦਿੱਤਾ ਝਟਕਾ

ਖੇਤੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਤਕਨਾਲੋਜੀ ਅਤੇ ਮੰਡੀ ਦਾ ਦਖ਼ਲ ਵਧ ਰਿਹਾ ਹੈ। ਕੰਸਲਟੈਂਸੀ ਮੈਕਕਿਨਸੀ ਦੇ ਅਨੁਸਾਰ, ਲਗਭਗ ਇੱਕ ਹਜ਼ਾਰ ਐਗਰੀ-ਟੈਕ ਕੰਪਨੀਆਂ ਨੇ 13,000 ਕਰੋੜ ਰੁਪਏ ਤੋਂ ਵੱਧ ਜੁਟਾਏ ਹਨ। ਜ਼ਮੀਨ, ਬਿਜਾਈ, ਵਾਢੀ ਦੇ ਸਮੇਂ ਅਤੇ ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਨਾਲ ਸਬੰਧਤ ਜਾਣਕਾਰੀ ਸਮਾਰਟ ਫੋਨ ਐਪਸ ਅਤੇ ਸੈਟੇਲਾਈਟ ਡੇਟਾ ਰਾਹੀਂ ਆਸਾਨੀ ਨਾਲ ਉਪਲਬਧ ਹੈ। ਇਨ੍ਹਾਂ ਤਬਦੀਲੀਆਂ ਨੇ ਨਿਵੇਸ਼ਕਾਂ ਦਾ ਧਿਆਨ ਖਿੱਚਿਆ ਹੈ। ਭਾਰਤੀ ਖੇਤੀਬਾੜੀ ਸੈਕਟਰ ਪਾਲਸੀਆਂ ਵਿਚ ਬਦਲਾਅ ਕਾਰਨ ਅੱਗੇ ਵਧ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਸਹਲੂਤ, PM-KISAN ਮੋਬਾਈਲ ਐਪ 'ਚ ਹੁਣ ਤੁਹਾਡੇ ਚਿਹਰੇ ਨਾਲ ਹੋਵੇਗੀ ਪਛਾਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News