ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ’ਚ 2030 ਤੱਕ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ

01/28/2022 10:52:55 AM

ਨਵੀਂ ਦਿੱਲੀ–ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ’ਚ 2030 ਤੱਕ ਲਗਭਗ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਹੈ। ਇਕ ਰਿਪੋਰਟ ਮੁਤਾਬਕ ਇਸ ਖੇਤਰ ’ਚ ਸਭ ਤੋਂ ਵੱਧ ਨੌਕਰੀਆਂ ਲਘੂ ਪੱਧਰ ਦੀਆਂ ਨਵਿਆਉਣਯੋਗ ਊਰਜਾ ਯੋਜਨਾਵਾਂ ਨਾਲ ਪੈਦਾ ਹੋਣਗੀਆਂ।

ਊਰਜਾ, ਚੌਗਿਰਦਾ ਅਤੇ ਜਲ ਪਰਿਸ਼ਦ (ਸੀ. ਈ. ਈ. ਡਬਲਯੂ.), ਕੁਦਰਤੀ ਸੋਮਿਆ ਬਾਰੇ ਰੱਖਿਆ ਪਰਿਸ਼ਦ (ਐੱਨ. ਆਰ. ਡੀ. ਸੀ.) ਅਤੇ ਸਕਿਲ ਕੌਂਸਲ ਫਾਰ ਗ੍ਰੀਨ ਇੰਪਲਾਇਮੈਂਟ (ਐੱਸ. ਸੀ. ਜੀ. ਜੇ.) ਵਲੋਂ ਜਾਰੀ ਸੁਤੰਤਰ ਅਧਿਐਨ ’ਚ ਇਹ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਦਾ ਨਵਿਆਉਣਯੋਗ ਊਰਜਾ ਖੇਤਰ ਸੰਭਾਵਿਤ ਤੌਰ ’ਤੇ 2030 ਤੱਕ ਲਗਭਗ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਸਕਦਾ ਹੈ। ਇਹ ਇਸ ਖੇਤਰ ਵਲੋਂ ਪਹਿਲਾਂ ਲਗਾਏ 1.1 ਲੱਖ ਦੇ ਅਨੁਮਾਨ ਤੋਂ 10 ਗੁਣਾ ਵੱਧ ਹੈ।


Aarti dhillon

Content Editor

Related News