FY21-22 ''ਚ ਭਾਰਤ ਨੂੰ ਮਿਲਿਆ 83.57 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼, ਕੇਂਦਰ ਨੇ ਦਿੱਤੀ ਜਾਣਕਾਰੀ

Friday, May 20, 2022 - 07:32 PM (IST)

FY21-22 ''ਚ ਭਾਰਤ ਨੂੰ ਮਿਲਿਆ 83.57 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼, ਕੇਂਦਰ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਵਿੱਤੀ ਸਾਲ 2021-22 'ਚ 83.57 ਅਰਬ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਹਾਸਲ ਕੀਤਾ ਜੋ ਹੁਣ ਤੱਕ ਕਿਸੇ ਵੀ ਵਿੱਤੀ ਸਾਲ 'ਚ ਸਭ ਤੋਂ ਜ਼ਿਆਦਾ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਨੇ ਵਿੱਤੀ ਸਾਲ 2021-22 'ਚ 83.57 ਅਰਬ ਅਮਰੀਕੀ ਡਾਲਰ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸਾਲਾਨਾ ਐੱਫ.ਡੀ.ਆਈ. ਪ੍ਰਵਾਹ ਦਰਜ ਕੀਤੀ। ਇਸ ਤੋਂ ਪਹਿਲਾਂ ਵਿੱਤੀ ਸਾਲ 2020-21 'ਚ ਐੱਫ.ਡੀ.ਆਈ. ਪ੍ਰਵਾਹ 81.97 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :-RR vs CSK : ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

ਮੰਤਰਾਲਾ ਨੇ ਕਿਹਾ ਕਿ ਭਾਰਤ ਨਿਰਮਾਣ ਖੇਤਰ 'ਚ ਵਿਦੇਸ਼ੀ ਨਿਵੇਸ਼ ਲਈ ਇਕ ਪਸੰਦੀਦਾ ਦੇਸ਼ ਦੇ ਰੂਪ 'ਚ ਤੇਜ਼ੀ ਨਾਲ ਉਭਰ ਰਿਹਾ ਹੈ। ਨਿਰਮਾਣ ਖੇਤਰ 'ਚ ਐੱਫ.ਡੀ.ਆਈ. ਇਕਵਿਟੀ ਪ੍ਰਵਾਹ 2020-21 (12.09 ਅਰਬ ਡਾਲਰ) ਦੀ ਤੁਲਨਾ 'ਚ 2021-22 'ਚ (21.34 ਅਰਬ ਡਾਲਰ) 76 ਫੀਸਦੀ ਵਧੀ। ਪ੍ਰਮੁੱਖ ਨਿਵੇਸ਼ਕ ਦੇਸ਼ਾਂ ਦੇ ਮਾਮਲੇ 'ਚ ਸਿੰਗਾਪੁਰ 27 ਫੀਸਦੀ ਨਾਲ ਚੋਟੀ 'ਤੇ ਹੈ। ਇਸ ਤੋਂ ਬਾਅਦ ਅਮਰੀਕਾ (18 ਫੀਸਦੀ) ਅਤੇ ਮਾਰੀਸ਼ਸ (16 ਫੀਸਦੀ) ਦਾ ਨੰਬਰ ਆਉਂਦਾ ਹੈ। ਮੰਤਰਾਲਾ ਨੇ ਦੱਸਿਆ ਕਿ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਖੇਤਰ 'ਚ ਐੱਫ.ਡੀ.ਆਈ. ਦੀ ਸਭ ਤੋਂ ਜ਼ਿਆਦਾ ਪ੍ਰਵਾਹ ਹੋਈ। ਇਸ ਤੋਂ ਬਾਅਦ ਸੇਵਾ ਖੇਤਰ ਅਤੇ ਆਟੋਮੋਬਾਇਲ ਉਦਯੋਗ ਦਾ ਸਥਾਨ ਹੈ।

ਇਹ ਵੀ ਪੜ੍ਹੋ :-ਤਾਲਿਬਾਨ ਦਾ ਫਰਮਾਨ : ਹੁਣ ਅਫਗਾਨਿਸਤਾਨ 'ਚ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ ਮਹਿਲਾਵਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News