2020-21 ''ਚ ਗਹਿਣਿਆਂ ਦੀ ਵਿਕਰੀ ''ਚ ਆ ਸਕਦੀ ਹੈ 25 ਫੀਸਦੀ ਗਿਰਾਵਟ : ਇੰਡੀਆ ਰੇਟਿੰਗ

05/12/2020 2:10:05 AM

ਮੁੰਬਈ (ਭਾਸ਼ਾ)-ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਕਿਹਾ ਕਿ ਵਿੱਤੀ ਸਾਲ 2020-21 'ਚ ਗਹਿਣਿਆਂ ਦੀ ਵਿਕਰੀ 'ਚ 25 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਏਜੰਸੀ ਨੇ ਕਿਹਾ ਕਿ ਗਹਿਣਿਆਂ ਦੀ ਮੰਗ ਵਿਆਹ ਦੇ ਮੌਸਮ 'ਚ ਅਤੇ ਪਹਿਲੀ ਤਿਮਾਹੀ ਦੌਰਾਨ ਕੁੱਝ ਤਿਉਹਾਰਾਂ ਦੇ ਮੌਕਿਆਂ 'ਤੇ ਜ਼ਿਆਦਾ ਹੁੰਦੀ ਹੈ। ਹਾਲਾਂਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਦੇਸ਼ 'ਚ 45 ਦਿਨਾਂ ਤੋਂ ਲਾਗੂ ਲਾਕਡਾਊਨ ਕਾਰਣ ਇਹ ਮੰਗ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।

ਏਜੰਸੀ ਨੇ ਕਿਹਾ ਕਿ ਜੂਨ ਅਤੇ ਸਤੰਬਰ ਤਿਮਾਹੀ ਦੌਰਾਨ ਵਿੱਤੀ ਸਾਲ 2020-21 ਦੇ ਪਹਿਲੇ 6 ਮਹੀਨਿਆਂ 'ਚ ਗਹਿਣਿਆਂ ਦੀ ਪ੍ਰਚੂਨ ਮੰਗ ਸੁਸਤ ਰਹਿਣ ਦੇ ਲੱਛਣ ਹਨ। ਹਾਲਾਂਕਿ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਕਾਰਣ ਤੀਜੀ ਤਿਮਾਹੀ 'ਚ ਇਨ੍ਹਾਂ ਦੀ ਮੰਗ 'ਚ ਤੇਜ਼ੀ ਪਰਤ ਸਕਦੀ ਹੈ।


Karan Kumar

Content Editor

Related News