‘ਭਾਰਤ ਵਿੱਤੀ ਟੈਕਨਾਲੋਜੀ ਖੇਤਰ ’ਚ ਫੰਡਿੰਗ ਦੇ ਲਿਹਾਜ਼ ਨਾਲ ਦੁਨੀਆ ’ਚ ਤੀਜੇ ਨੰਬਰ ’ਤੇ’

Monday, Jan 13, 2025 - 07:17 PM (IST)

‘ਭਾਰਤ ਵਿੱਤੀ ਟੈਕਨਾਲੋਜੀ ਖੇਤਰ ’ਚ ਫੰਡਿੰਗ ਦੇ ਲਿਹਾਜ਼ ਨਾਲ ਦੁਨੀਆ ’ਚ ਤੀਜੇ ਨੰਬਰ ’ਤੇ’

ਨਵੀਂ ਦਿੱਲੀ (ਏਜੰਸੀ)- ਭਾਰਤ ਵਿੱਤੀ ਟੈਕਨਾਲੋਜੀ ਖੇਤਰ ’ਚ ਹਾਸਲ ਫੰਡਿੰਗ ਦੇ ਲਿਹਾਜ਼ ਨਾਲ ਗਲੋਬਲ ਪੱਧਰ ’ਤੇ ਤੀਸਰੇ ਸਥਾਨ ’ਤੇ ਹੈ। ਹਾਲਾਂਕਿ, 2024 ’ਚ ਫੰਡਿੰਗ ਸਾਲਾਨਾ ਆਧਾਰ ’ਤੇ 33 ਫ਼ੀਸਦੀ ਦੀ ਗਿਰਾਵਟ ਨਾਲ 1.9 ਅਰਬ ਡਾਲਰ ਰਹਿ ਗਈ। ‘ਮਾਰਕੀਟ ਇੰਟੈਲੀਜੈਂਸ’ ਕੰਪਨੀ ਟਰੈਕਸਨ ਦੀ ਭਾਰਤ ਦੀ ਵਿੱਤੀ ਟੈਕਨਾਲੋਜੀ ਸਾਲਾਨਾ ਰਿਪੋਰਟ 2024 ਅਨੁਸਾਰ ਮੰਗ ’ਚ ਵਿਆਪਕ ਮੰਦੀ ਅਤੇ ਭੂ- ਸਿਆਸੀ ਉਲਟ ਹਾਲਾਤਾਂ ਕਾਰਨ ਇਸ ਖੇਤਰ ’ਚ ਫੰਡਿੰਗ ’ਚ ਗਿਰਾਵਟ ਵੇਖੀ ਗਈ।

ਰਿਪੋਰਟ ’ਚ ਕਿਹਾ ਗਿਆ, ‘‘ਵਿੱਤੀ ਟੈਕਨਾਲੋਜੀ ਖੇਤਰ ’ਚ 2024 ’ਚ ਫੰਡਿੰਗ ’ਚ ਕਾਫ਼ੀ ਗਿਰਾਵਟ ਆਈ। 2024 ’ਚ ਇਸ ਨੇ ਕੁੱਲ 1.9 ਅਰਬ ਅਮਰੀਕੀ ਡਾਲਰ ਜੁਟਾਏ। ਇਹ 2023 ’ਚ ਪ੍ਰਾਪਤ 2.8 ਅਰਬ ਡਾਲਰ ਤੋਂ 33 ਫ਼ੀਸਦੀ ਦੀ ਕਮੀ ਦਰਸਾਉਂਦਾ ਹੈ। ਭਾਰਤੀ ਵਿੱਤੀ ਟੈਕਨਾਲੋਜੀ ਖੇਤਰ 2024 ’ਚ ਸਿਰਫ ਅਮਰੀਕਾ ਅਤੇ ਬ੍ਰਿਟੇਨ ਤੋਂ ਪਿੱਛੇ ਰਿਹਾ। ਇਸ ਖੇਤਰ ਨੇ 2022 ’ਚ 5.6 ਅਰਬ ਡਾਲਰ ਜੁਟਾਏ ਸਨ।’’


author

cherry

Content Editor

Related News