ਭਾਰਤ ਨੇ ਆਪਣੇ ਤੰਬਾਕੂ ਲਈ ਚੀਨ ਨੂੰ ਬਾਜ਼ਾਰ ਖੋਲ੍ਹਣ ਲਈ ਕਿਹਾ

Saturday, Jun 29, 2019 - 08:25 PM (IST)

ਪੇਈਚਿੰਗ— ਭਾਰਤ ਨੇ ਆਪਣੇ ਉੱਚ ਗੁਣਵੱਤਾ ਵਾਲੇ ਜੈਵਿਕ ਰੂਪ ਨਾਲ ਉਗਾਏ ਗਏ ਤੰਬਾਕੂ ਦੀ ਚੀਨ ਨੂੰ ਬਰਾਮਦ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਚੀਨ ’ਚ ਸਿਗਰਟ ਪੀਣ ਵਾਲੇ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕ ਹਨ। ਭਾਰਤੀ ਤੰਬਾਕੂ ਬੋਰਡ ਦੀ ਚੇਅਰਪਰਸਨ ਦੇ ਸੁਨੀਤਾ ਦੀ ਪ੍ਰਧਾਨਗੀ ’ਚ ਇਕ ਪ੍ਰਤੀਨਿਧੀ ਮੰਡਲ ਨੇ ਚੀਨ ਦੇ ਸਟੇਟ ਟੋਬੈਕੋ ਮੋਨੋਪਾਲੀ ਐਡਮਨਿਸਟ੍ਰੇਸ਼ਨ ਦੇ ਮੁੱਖ ਕਮਿਸ਼ਨਰ ਝਾਂਗ ਜਿਆਨਮਿਨ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਦੌਰਾਨ ਚੀਨ ਨੂੰ ਕਿਹਾ ਕਿ ਉਹ ਆਪਣਾ ਬਾਜ਼ਾਰ ਭਾਰਤੀ ਤੰਬਾਕੂ ਦਰਾਮਦ ਲਈ ਖੋਲ੍ਹੇ। ਭਾਰਤੀ ਦੂਤਵਾਸ ਨੇ ਸ਼ਨੀਵਾਰ ਨੂੰ ਇੱਥੇ ਜਾਰੀ ਇਕ ਬਿਆਨ ’ਚ ਇਸ ਦੀ ਜਾਣਕਾਰੀ ਦਿੱਤੀ।

ਚੀਨ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ 35 ਕਰੋਡ਼ ਸਿਗਰਟ ਪੀਣ ਵਾਲੇ ਲੋਕ ਰਹਿੰਦੇ ਹਨ। ਚੀਨ ਦੀ ਸਿਗਰਟ ਦੇ ਕੌਮਾਂਤਰੀ ਉਤਪਾਦਨ ’ਚ 42 ਫੀਸਦੀ ਹਿੱਸੇਦਾਰੀ ਹੈ। ਇਹ ਤੰਬਾਕੂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ। ਸੁਨੀਤਾ ਨੇ ਕਿਹਾ ਕਿ ਦੋਵਾਂ ਦੇਸ਼ਾਂ ’ਚ ਦੂਰੀ ਘੱਟ ਹੈ। ਇਸ ਨਾਲ ਭਾਰਤੀ ਤੰਬਾਕੂ ਨੂੰ ਚੀਨ ਦੇ ਬਾਜ਼ਾਰ ’ਚ ਲਿਆਉਣ ’ਚ ਢੁਆਈ ਲਾਗਤ ਵੀ ਘੱਟ ਹੋਵੇਗੀ। ਭਾਰਤ ਗੈਰ-ਵਿਨਿਰਮਿਤ ਤੰਬਾਕੂ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਹੈ।


Inder Prajapati

Content Editor

Related News