ਭਾਰਤ ਨੂੰ ਅਗਲੇ 5 ਸਾਲਾਂ ''ਚ ਆਰਥਿਕ ਸੁਧਾਰ ਦਾ ਕੰਮ ਪੂਰਾ ਕਰਨਾ ਹੋਵੇਗਾ : ਪਨਗੜੀਆ
Sunday, Apr 21, 2019 - 10:35 PM (IST)

ਨਿਊਯਾਰਕ-ਨੀਤੀ ਆਯੋਗ ਦੇ ਪਹਿਲੇ ਉਪ ਪ੍ਰਧਾਨ ਅਰਵਿੰਦ ਪਨਗੜੀਆ ਨੇ ਕਿਹਾ ਹੈ ਕਿ ਵੱਡੀ ਗਿਣਤੀ 'ਚ ਰੋਜ਼ਗਾਰਾਂ ਦੇ ਸਿਰਜਣ ਲਈ ਭਾਰਤ ਨੂੰ ਕਿਰਤ ਭਰਪੂਰ ਖੇਤਰਾਂ ਦੇ ਵਿਕਾਸ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸਰਕਾਰੀ ਬੈਂਕਾਂ ਦੇ ਨਿੱਜੀਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਥਿਕ ਸੁਧਾਰ ਦੀ ਪ੍ਰਕਿਰਿਆ ਅਗਲੇ 5 ਸਾਲਾਂ 'ਚ ਪੂਰੀ ਹੋ ਜਾਣੀ ਚਾਹੀਦੀ ਹੈ। ਪਨਗੜੀਆ ਜਨਵਰੀ 2015 ਤੋਂ ਲੈ ਕੇ ਅਗਸਤ 2017 ਤੱਕ ਨੀਤੀ ਆਯੋਗ ਦੇ ਉਪ ਪ੍ਰਧਾਨ ਰਹਿ ਚੁੱਕੇ ਹਨ।
ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਸ (ਐੱਸ. ਆਈ. ਪੀ. ਏ.) 'ਚ ਦੀਪਕ ਅਤੇ ਨੀਰਜ ਰਾਜ ਸੈਂਟਰ ਨੀਤੀ ਦੇ ਫੈਸਲਿਆਂ ਬਾਰੇ ਜਾਣਕਾਰੀ ਦੇਣ ਲਈ ਜਾਂਚ ਅਤੇ ਆਪਣੀ ਮੁਹਾਰਤ ਪ੍ਰਦਾਨ ਕਰਦਾ ਹੈ, ਖੁਸ਼ਹਾਲੀ 'ਚ ਵਾਧਾ ਕਰਦਾ ਹੈ ਅਤੇ ਕੌਮਾਂਤਰੀ ਅਰਥਵਿਵਸਥਾ 'ਚ ਭਵਿੱਖ 'ਚ ਭਾਰਤ ਦੀ ਭੂਮਿਕਾ ਨੂੰ ਪਰਿਭਾਸ਼ਿਤ ਕਰਦਾ ਹੈ।