ਵੱਡੀ ਖ਼ਬਰ! ਇੰਪੋਰਟਡ ਕੋਵਿਡ-19 ਟੀਕੇ 'ਤੇ ਹਟ ਸਕਦੀ ਹੈ ਕਸਟਮ ਡਿਊਟੀ

Tuesday, Apr 20, 2021 - 01:05 PM (IST)

ਨਵੀਂ ਦਿੱਲੀ- 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਕੋਵਿਡ-19 ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਸਥਾਨਕ ਪੱਧਰ 'ਤੇ ਬਣੇ ਸ਼ਾਟਸ ਦੇ ਨਾਲ-ਨਾਲ ਇੰਪੋਰਟਡ ਟੀਕੇ ਵੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਸਰਕਾਰ ਵਿਦੇਸ਼ ਤੋਂ ਦਰਾਮਦ ਕੀਤੇ ਜਾਣ ਵਾਲੇ ਕੋਵਿਡ-19 ਟੀਕਿਆਂ 'ਤੇ ਕਸਟਮ ਡਿਊਟੀ ਹਟਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਟੀਕਿਆਂ ਦੀ ਕੀਮਤ ਘੱਟ ਰੱਖਣ ਲਈ ਸਰਕਾਰ ਵੱਲੋਂ 10 ਫ਼ੀਸਦੀ ਕਸਟਮ ਡਿਊਟੀ ਹਟਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਟੀਕਾਕਰਨ ਦੀ ਚੱਲ ਰਹੀ ਮੁਹਿੰਮ ਨੂੰ ਹੋਰ ਸਮਰਥਨ ਮਿਲੇਗਾ।

ਰੂਸ ਦੇ ਸਪੂਤਨਿਕ-ਵੀ ਕੋਵਿਡ-19 ਟੀਕੇ ਇਸ ਮਹੀਨੇ ਜਾਂ ਅਗਲੇ ਮਹੀਨੇ ਦੇ ਸ਼ੁਰੂ ਵਿਚ ਭਾਰਤ ਵਿਚ ਪਹੁੰਚਣੇ ਸ਼ੁਰੂ ਹੋ ਸਕਦੇ ਹਨ। ਇਸ ਵਿਚਕਾਰ ਮਾਡਰੇਨਾ ਤੇ ਜਾਨਸਨ ਤੇ ਜਾਨਸਨ ਵਰਗੇ ਨਿਰਮਾਤਾਵਾਂ ਨੇ ਵੀ ਭਾਰਤ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। 

ਇਹ ਵੀ ਪੜ੍ਹੋਸੋਨਾ ਦੋ ਮਹੀਨੇ ਦੀ ਉਚਾਈ ਤੋਂ ਡਿੱਗਾ, ਰਿਕਾਰਡ ਤੋਂ 8,900 ਰੁ: ਪੈ ਰਿਹੈ ਸਸਤਾ

ਇਸ ਸਮੇਂ ਵਿਦੇਸ਼ਾਂ ਤੋਂ ਆਉਣ ਵਾਲੇ ਟੀਕਿਆਂ 'ਤੇ 10 ਫ਼ੀਸਦੀ ਕਸਟਮ ਡਿਊਟੀ ਤੋਂ ਇਲਾਵਾ 16.5 ਫ਼ੀਸਦੀ ਆਈ-ਜੀ. ਐੱਸ. ਟੀ. ਅਤੇ ਸਮਾਜ ਭਲਾਈ ਸਰਚਾਰਜ ਵੀ ਲੱਗਦਾ ਹੈ। ਇਸ ਕਾਰਨ ਇੰਪੋਰਟਡ ਵਿਦੇਸ਼ੀ ਟੀਕੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਵੱਲੋਂ ਇੱਥੇ ਬਣਾਏ ਟੀਕਿਆਂ ਨਾਲੋਂ ਕਾਫ਼ੀ ਮਹਿੰਗੇ ਹੋ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਇਸ ਲਈ ਸਰਕਾਰ ਕਸਟਮ ਡਿਊਟੀ ਹਟਾਉਣ ਦਾ ਵਿਚਾਰ ਕਰ ਰਹੀ ਹੈ ਅਤੇ ਬਹੁਤ ਜਲਦੀ ਹੀ ਇਸ ਬਾਰੇ ਕੋਈ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਇੰਪੋਰਟਡ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋਕੋਵਿਡ-19 : ਹੁਣ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News