ਭਾਰਤ ਨੇ ਮਾਲਦੀਵ ਨੂੰ ਪਿਆਜ਼, ਚੌਲ, ਆਟਾ, ਖੰਡ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਹਟਾਈ
Saturday, Apr 06, 2024 - 10:19 AM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਚਾਲੂ ਵਿੱਤੀ ਸਾਲ ਦੌਰਾਨ ਮਾਲਦੀਵ ਨੂੰ ਆਂਡੇ, ਆਲੂ, ਪਿਆਜ਼, ਚੌਲ, ਕਣਕ ਦਾ ਆਟਾ, ਖੰਡ ਅਤੇ ਦਾਲਾਂ ਵਰਗੀਆਂ ਕੁਝ ਵਸਤੂਆਂ ਦੀ ਨਿਰਧਾਰਿਤ ਮਾਤਰਾ ਦੀ ਬਰਾਮਦ ’ਤੇ ਲੱਗੀ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ। ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਦੇ ਤਹਿਤ ਮਾਲਦੀਵ ਨੂੰ ਇਨ੍ਹਾਂ ਵਸਤੂਆਂ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਰਿਕਾਰਡ ਤੇਜ਼ੀ ਤੋਂ ਬਾਅਦ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਰੇਟ
ਇਸ ਦੇ ਨਾਲ ਹੀ ਡੀ. ਜੀ. ਐੱਫ. ਟੀ. ਨੇ ਇਹ ਵੀ ਕਿਹਾ, ‘‘ਮਾਲਦੀਵ ਨੂੰ ਆਂਡੇ, ਆਲੂ, ਪਿਆਜ਼, ਚੌਲ, ਕਣਕ ਦਾ ਆਟਾ, ਖੰਡ, ਦਾਲ, ਬੱਜਰੀ ਅਤੇ ਦਰਿਆਈ ਰੇਤ ਦੀ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮਾਲਦੀਵ ਨੂੰ ਇਨ੍ਹਾਂ ਵਸਤਾਂ ਦੀ ਬਰਾਮਦ ਨੂੰ ਕਿਸੇ ਵੀ ਮੌਜੂਦਾ ਜਾਂ ਸੰਭਾਵੀ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ।’’ ਆਮ ਤੌਰ ’ਤੇ ਇਨ੍ਹਾਂ ਵਸਤਾਂ ਦੀ ਬਰਾਮਦ ’ਤੇ ਜਾਂ ਤਾਂ ਪੂਰੀ ਤਰ੍ਹਾਂ ਪਾਬੰਦੀ ਹੈ ਜਾਂ ਸੀਮਿਤ ਬਰਾਮਦ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬਰਾਮਦ ਲਈ ਨਿਰਧਾਰਿਤ ਮਾਤਰਾ ’ਚ ਆਲੂ (21,513.08 ਟਨ), ਪਿਆਜ਼ (35,749.13 ਟਨ), ਚੌਲ (1,24,218.36 ਟਨ), ਕਣਕ ਦਾ ਆਟਾ (1,09,162.96 ਟਨ), ਖੰਡ (64,494.33 ਟਨ), ਦਾਲ 224.48 ਟਨ, ਬੱਜਰੀ (10 ਲੱਖ ਟਨ) ਅਤੇ ਦਰਿਆਈ ਰੇਤ (10 ਲੱਖ ਟਨ) ਸ਼ਾਮਲ ਹੈ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8