ਸੋਨੇ ਵਿਚ ਮਾਲਾਮਾਲ ਭਾਰਤੀ, ਪਾਕਿਸਤਾਨ ਦੀ GDP ਤੋਂ 3 ਗੁਣਾ ਜ਼ਿਆਦਾ ਸੋਨਾ ਦੇਸ਼ ਦੀਆਂ ਔਰਤਾਂ ਕੋਲ

Monday, Mar 13, 2023 - 12:02 PM (IST)

ਸੋਨੇ ਵਿਚ ਮਾਲਾਮਾਲ ਭਾਰਤੀ, ਪਾਕਿਸਤਾਨ ਦੀ GDP ਤੋਂ 3 ਗੁਣਾ ਜ਼ਿਆਦਾ ਸੋਨਾ ਦੇਸ਼ ਦੀਆਂ ਔਰਤਾਂ ਕੋਲ

ਨਵੀਂ ਦਿੱਲੀ (ਇੰਟ.) - ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਵਜ੍ਹਾ ਵੀ ਸੀ, ਸਾਲ 1739 ’ਚ ਪਰਸ਼ੀਆ ਦੇ ਸ਼ਾਸਕ ਨਾਦਰਸ਼ਾਹ ਨੇ ਦਿੱਲੀ ’ਤੇ ਹਮਲਾ ਕਰ ਕੇ ਇੰਨਾ ਸੋਨਾ ਲੁੱਟਿਆ ਕਿ ਅਗਲੇ 3 ਸਾਲਾਂ ਤੱਕ ਉਥੇ ਕਿਸੇ ਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ ਪਈ। ਈਰਾਨ ਹੀ ਨਹੀਂ ਮੁਗਲ ਸ਼ਾਸਕਾਂ, ਬ੍ਰਿਟੇਨ ਸਭ ਨੇ ਭਾਰਤ ਵਿਚ ਸੋਨੇ ਦੀ ਲੁੱਟ ਕੀਤੀ। ਭਾਰਤ ਤੋਂ ਸੋਨਾ ਲੁੱਟਣ ਤੋਂ ਬਾਅਦ ਵੀ ਅਸੀਂ ਸੋਨੇ ਦੇ ਮਾਮਲੇ ਵਿਚ ਵੱਡੇ-ਵੱਡੇ ਦੇਸ਼ਾਂ ਨੂੰ ਪਛਾੜ ਦਿੰਦੇ ਹਾਂ। ਭਾਰਤੀ ਬੈਂਕਾਂ ਦੀ ਤੁਲਨਾ ’ਚ ਭਾਰਤ ੀਆਂ ਦੇ ਘਰਾਂ ਦੀਆਂ ਅਲਮਾਰੀਆਂ, ਤਿਜੌਰੀਆਂ ਵਿਚ ਜ਼ਿਆਦਾ ਸੋਨਾ ਭਰਿਆ ਹੋਇਆ ਹੈ। ਭਾਰਤੀ ਔਰਤਾਂ ਦਾ ਗੋਲਡ ਨੂੰ ਲੈ ਕੇ ਸ਼ੌਕ ਕਿਸੇ ਤੋਂ ਲੁਕਿਆ ਨਹੀਂ ਹੈ। ਵਰਲਡ ਗੋਲਡ ਕੌਂਸਲ ਮੁਤਾਬਕ ਭਾਰਤੀ ਔਰਤਾਂ ਕੋਲ ਕਰੀਬ 25000 ਟਨ ਸੋਨਾ ਹੈ। ਇਸ ਗੋਲਡ ਦੀ ਕੀਮਤ 1.4 ਟ੍ਰਿਲੀਅਨ ਡਾਲਰ ਯਾਨੀ ਕਰੀਬ 107 ਲੱਖ ਕਰੋਡ਼ ਦੇ ਆਸ-ਪਾਸ ਹੈ। ਇਹ ਕੀਮਤ ਪਾਕਿਸਤਾਨ ਦੀ ਜੀ. ਡੀ. ਪੀ. ਦਾ 3 ਗੁਣਾ ਹੈ।

ਇਹ ਵੀ ਪੜ੍ਹੋ : ਲੰਡਨ ਤੋਂ ਆ ਰਹੀ Air India  ਦੀ ਫਲਾਈਟ 'ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ

ਸੋਨੇ ਵਿਚ ਮਾਲਾਮਾਲ ਭਾਰਤੀ

ਭਾਰਤ ਸੋਨੇ ਦੇ ਮਾਮਲੇ ਵਿਚ ਦੁਨੀਆ ਦੇ ਟਾਪ ਦੇਸ਼ਾਂ ਨੂੰ ਪਛਾੜ ਦਿੰਦਾ ਹੈ। ਕੁਝ ਅੰਕੜਿਆਂ ’ਤੇ ਗੌਰ ਕਰਦੇ ਹਾਂ, ਜੋ ਦੱਸਣਗੇ ਕਿ ਭਾਰਤੀਆਂ ਲਈ ਗੋਲਡ ਦੀ ਚਾਹਤ ਕਿੰਨੀ ਹੈ। ਚੀਨ ਵਿਚ 673 ਟਨ ਸੋਨੇ ਦੀ ਜਿਊਲਰੀ ਸਾਲ 2021 ’ਚ ਖਰੀਦੀ ਗਈ। ਉਥੇ ਹੀ ਭਾਰਤ ਵਿਚ ਇਸ ਦੌਰਾਨ 611 ਟਨ ਸੋਨੇ ਦੀ ਜਿਊਲਰੀ ਖਰੀਦੀ ਗਈ। 30 ਤੋਂ 40 ਟਨ ਸੋਨਾ ਤਾਂ ਭਾਰਤ ਦੇ ਲੋਕ ਅਕਸ਼ੈ ਤ੍ਰਿਤੀਆ ਉੱਤੇ ਖਰੀਦ ਲੈਂਦੇ ਹਨ। ਵਰਲਡ ਗੋਲਡ ਕੌਂਸਲ ਮੁਤਾਬਕ ਭਾਰਤੀ ਔਰਤਾਂ ਕੋਲ 25000 ਟਨ ਸੋਨਾ ਹੈ। ਭਾਰਤੀ ਔਰਤਾਂ ਦੀ ਅਲਮਾਰੀ ’ਚ ਇੰਨਾ ਗੋਲਡ ਹੈ, ਜਿੰਨਾ ਅਮਰੀਕਾ, ਜਰਮਨੀ, ਰੂਸ ਵਰਗੇ ਦੇਸ਼ਾਂ ਦੇ ਗੋਲਡ ਰਿਜ਼ਰਵ ਵਿਚ ਨਹੀਂ ਹੈ।

ਇਹ ਵੀ ਪੜ੍ਹੋ : CVB ਦੇ ਡੁੱਬਣ ਨਾਲ ਕਈ ਭਾਰਤੀ ਕੰਪਨੀਆਂ ਨੂੰ ਵੀ ਵੱਡਾ ਝਟਕਾ, Paytm ਦੇ CEO ਨੇ ਦਿੱਤਾ ਇਹ ਸਪਸ਼ਟੀਕਰਨ

ਕਿਉਂ ਜ਼ਰੂਰੀ ਹੈ ਸੋਨਾ

ਕਿਸੇ ਵੀ ਦੇਸ਼ ਦੀ ਇਕਾਨਮੀ ਲਈ ਸੋਨਾ ਬਹੁਤ ਅਹਿਮ ਹੁੰਦਾ ਹੈ। ਗੋਲਡ ਰਿਜ਼ਰਵ ਕਿਸੇ ਵੀ ਦੇਸ਼ ਦੀ ਇਕਾਨਮੀ ਨੂੰ ਮਜ਼ਬੂਤੀ ਦਿੰਦਾ ਹੈ। ਸੋਨੇ ਦਾ ਰਿਜ਼ਰਵ ਕਰੰਸੀ ਨੂੰ ਮਜ਼ਬੂਤ ਬਣਾਈ ਰੱਖਦਾ ਹੈ। ਮਜ਼ਬੂਤ ਕਰੰਸੀ ਨਾਲ ਇੰਪੋਰਟ-ਐਕਸਪੋਰਟ ਵਿਚ ਆਸਾਨੀ ਹੁੰਦੀ ਹੈ। ਵਪਾਰ ਵਧਣ ਨਾਲ ਮਹਿੰਗਾਈ ਘੱਟ ਹੁੰਦੀ ਹੈ ਅਤੇ ਦੇਸ਼ ਦੀ ਜੀ. ਡੀ. ਪੀ. ਵਿਚ ਵਾਧਾ ਹੁੰਦਾ ਹੈ। ਯਾਨੀ ਸੋਨਾ ਕਿਸੇ ਵੀ ਦੇਸ਼ ਦੀ ਇਕਾਨਮੀ ਨੂੰ ਮਜ਼ਬੂਤੀ ਦੇਣ ਲਈ ਅਹਿਮ ਹੈ। ਭਾਰਤੀ ਘਰਾਂ ਵਿਚ ਰੱਖੇ ਸੋਨੇ ਦੀ ਕੀਮਤ ਭਾਰਤ ਦੀ ਜੀ. ਡੀ. ਪੀ. ਦਾ 45 ਫੀਸਦੀ ਹੈ।

ਇਹ ਵੀ ਪੜ੍ਹੋ : ਸਿਲੀਕਾਨ ਵੈਲੀ ਬੈਂਕ ਦੇ CEO ਨੇ ਬੈਂਕ ਦੇ ਦਿਵਾਲੀਆ ਹੋਣ ਤੋਂ ਠੀਕ ਪਹਿਲਾਂ ਵੇਚੇ 3.5 ਮਿਲੀਅਨ ਡਾਲਰ ਦੇ ਸ਼ੇਅਰ

ਇਸ ਮਾਮਲੇ ਵਿਚ 8 ਦੇਸ਼ਾਂ ਤੋਂ ਅੱਗੇ ਹਾਂ ਅਸੀਂ

ਸਾਲ 2021-22 ਦੇ ਵਰਲਡ ਗੋਲਡ ਰਿਜ਼ਰਵ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਕੇਂਦਰੀ ਬੈਂਕ ਵਿਚ 8133.47 ਟਨ ਗੋਲਡ ਰਿਜ਼ਰਵ ਹੈ, ਉਥੇ ਹੀ ਜਰਮਨੀ ਕੋਲ 3358.50 ਟਨ ਸੋਨਾ ਰਿਜ਼ਰਵ ਵਿਚ ਹੈ। ਰੂਸ ਕੋਲ 2301.64 ਟਨ ਸੋਨਾ ਬੈਂਕ ਵਿਚ ਹੈ। ਚੀਨ ਕੋਲ 1948 ਟਨ ਸੋਨਾ ਰਿਜ਼ਰਵ ਹਨ। ਉਥੇ ਹੀ ਭਾਰਤ ’ਚ ਆਰ. ਬੀ. ਆਈ. ਕੋਲ 760.40 ਟਨ ਸੋਨਾ ਰਿਜ਼ਰਵ ’ਚ ਹੈ। ਭਾਰਤ ’ਚ ਅੱਜ ਵੀ ਪੁਰਾਣੇ ਅਤੇ ਪੁਸ਼ਤੈਨੀ ਤਰੀਕੇ ਨਾਲ ਸੋਨੇ ਦੇ ਗਹਿਣੇ ਘਰਾਂ ’ਚ ਰੱਖਣ ਦਾ ਰਿਵਾਜ ਹੈ। ਲੋਕ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗਹਿਣੇ ਦਿੰਦੇ ਹਨ। ਇਹ ਰਿਵਾਜ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਇਸ ਲਈ ਭਾਰਤੀ ਬੈਂਕਾਂ ਦੀ ਤੁਲਨਾ ’ਚ ਭਾਰਤੀ ਘਰਾਂ ਦੀਆਂ ਅਲਮਾਰੀਆਂ ’ਚ ਸੋਨਾ ਜ਼ਿਆਦਾ ਭਰਿਆ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਕੋਲ 760. 42 ਮੀਟ੍ਰਿਕ ਟਨ ਸੋਨਾ ਦਾ ਰਿਜ਼ਰਵ ਹੈ, ਜਿਸਦੀ ਕੀਮਤ 41 ਬਿਲੀਅਨ ਡਾਲਰ ਹੈ।

ਇਹ ਵੀ ਪੜ੍ਹੋ : Air India ਦੇ ਚੋਣਵੇਂ ਪਾਇਲਟ ਹੁਣ ਚਲਾ ਸਕਣਗੇ ਬੋਇੰਗ ਦੇ 2 ਕਿਸਮ ਦੇ ਵੱਡੇ ਜਹਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News