''ਇਜ਼ ਆਫ ਡੂਇੰਗ ਬਿਜਨਸ'' ਰੈਂਕਿੰਗ ''ਚ ਭਾਰਤ 77ਵੇਂ ਸਥਾਨ ''ਤੇ

Wednesday, Oct 31, 2018 - 07:11 PM (IST)

ਨਵੀਂ ਦਿੱਲੀ—ਇਜ਼ ਆਫ ਡੂਇੰਗ ਬਿਜਨਸ ਰੈਂਕਿੰਗ 'ਚ ਭਾਰਤ ਨੇ ਲਗਾਤਾਰ ਦੂਜੇ ਸਾਲ ਲੰਬੀ ਛਾਲ ਲਗਾਈ ਹੈ। ਵਿਸ਼ਵ ਬੈਂਕ ਵਲੋਂ ਜਾਰੀ ਸੂਚੀ 'ਚ ਭਾਰਤ ਨੇ 23ਵੇਂ ਪਾਇਦਾਨ ਦੇ ਸੁਧਾਰ ਨਾਲ 77ਵਾਂ ਸਥਾਨ ਹਾਸਲ ਕੀਤਾ ਹੈ। ਭਾਰਤ ਪਿਛਲੇ ਸਾਲ 100ਵੇਂ ਸਥਾਨ 'ਤੇ ਰਿਹਾ ਸੀ। ਪਿਛਲੇ 2 ਸਾਲਾਂ 'ਚ ਭਾਰਤ ਦੀ ਰੈਕਿੰਗ 'ਚ ਕੁਲ 53 ਸਥਾਨ ਦਾ ਸੁਧਾਰ ਆਇਆ ਹੈ।
ਵਿਸ਼ਵ ਬੈਂਕ ਦੀ ਪਿਛਲੇ ਸਾਲ ਦੀ ਕਾਰੋਬਾਰ ਸਹੂਲਤ ਰੈਂਕਿੰਗ 'ਚ ਭਾਰਤ 30 ਪਾਇਦਾਨ ਦੀ ਛਾਲ ਨਾਲ 100ਵੇਂ ਸਥਾਨ 'ਤੇ ਪਹੁੰਚ ਗਿਆ ਸੀ। ਇਸ 'ਚ 190 ਦੇਸ਼ਾਂ ਦੀ ਰੈਂਕਿੰਗ ਦਿੱਤੀ ਗਈ ਸੀ। ਇਹ ਇਸ ਸਾਲ ਦੇ ਅੰਤਰਾਲ 'ਚ ਭਾਰਤ ਵਲੋਂ ਲਗਾਈ ਗਈ ਸਭ ਤੋਂ ਵੱਡੀ ਛਾਲ ਸੀ। ਨਰਿੰਦਰ ਮੋਦੀ ਸਰਕਾਰ ਦ 2014 'ਚ ਸੱਤਾ 'ਚ ਆਉਣ ਦੇ ਸਮੇਂ ਭਾਰਤ ਦੀ ਰੈਂਕਿੰਗ 142 ਸੀ। ਪੀ.ਐੱਮ. ਨੇ ਆਉਣ ਵਾਲੇ ਸਾਲਾਂ 'ਚ ਭਾਰਤ ਨੂੰ ਟਾਪ 50 ਦੇਸ਼ਾਂ ਦੀ ਖਾਸ ਸੂਚੀ 'ਚ ਸ਼ਾਮਲ ਕਰਨ ਦਾ ਟੀਚਾ ਦਿੱਤਾ ਹੈ।
ਵਿਸ਼ਵ ਬੈਂਕ ਦੀ ਇਹ ਰੈਂਕਿੰਗ 10 ਮਾਪਦੰਡਾਂ ਮਸਲਣ ਕਾਰੋਬਾਰ ਸ਼ੁਰੂ ਕਰਨਾ, ਨਿਰਮਾਣ ਪਰਮਿਟ, ਬਿਜਲੀ ਕਨੈਕਸ਼ਨ ਹਾਸਲ ਕਰਨਾ, ਕਰਜ਼ਾ ਹਾਸਲ ਕਰਨਾ, ਟੈਕਸ ਭੁਗਤਾਨ, ਸਰਹੱਦ ਪਾਰ ਕਾਰੋਬਾਰ, ਸਮਝੌਤਾ ਲਾਗੂ ਕਰਨਾ ਅਤੇ ਦਿਵਾਲਾ ਮਾਮਲੇ ਦਾ ਨਿਪਟਾਰੇ 'ਤੇ ਆਧਾਰਿਤ ਹੁੰਦੀ ਹੈ। ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਮੰਗਲਵਾਰ ਨੂੰ ਉਮੀਦ ਜਤਾਈ ਸੀ ਕਿ ਇਸ ਸਾਲ ਵੀ ਭਾਰਤ ਦੀ ਰੈਂਕਿੰਗ 'ਚ ਸੁਧਾਰ ਹੋਵੇਗਾ।


Related News