ਭਾਰਤ ਵਲੋਂ ਚੀਨ ਨੂੰ ਝਟਕਾ : ਪੰਜ ਉਤਪਾਦਾਂ ਉੱਤੇ 5 ਸਾਲ ਲਈ ਲਗਾਈ ਡੰਪਿੰਗ-ਰੋਕੂ ਡਿਊਟੀ
Monday, Dec 27, 2021 - 10:33 AM (IST)
ਨਵੀਂ ਦਿੱਲੀ (ਭਾਸ਼ਾ) - ਚੀਨ ਤੋਂ ਸਸਤੇ ਸਾਮਾਨ ਦੀ ਦਰਾਮਦ ਕਾਰਨ ਸਥਾਨਕ ਵਿਨਿਰਮਾਤਾਵਾਂ ਨੂੰ ਸੰਭਾਵਿਕ ਨੁਕਸਾਨ ਤੋਂ ਬਚਾਉਣ ਲਈ ਭਾਰਤ ਨੇ 5 ਉਤਪਾਦਾਂ ਦੀ ਦਰਾਮਦ ਉੱਤੇ 5 ਸਾਲ ਲਈ ਡੰਪਿੰਗ-ਰੋਕੂ ਡਿਊਟੀ ਲਾਈ ਹੈ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਵੱਲੋਂ ਜਾਰੀ ਵੱਖ-ਵੱਖ ਸੂਚਨਾਵਾਂ ਮੁਤਾਬਕ ਡੰਪਿੰਗ-ਰੋਕੂ ਡਿਊਟੀ ਐਲੂਮੀਨੀਅਮ ਦੇ ਕੁੱਝ ਉਤਪਾਦਾਂ, ਸੋਡੀਅਮ ਹਾਈਡ੍ਰੋਸਲਫਾਈਟ, ਸਿਲੀਕਾਨ ਸੀਲੈਂਟ, ਹਾਈਡ੍ਰੋਫਲੋਰੋਕਾਰਬਨ ਦੇ ਕਾਰਕ ਆਰ-32 ਅਤੇ ਹਾਈਡ੍ਰੋਫਲੋਰੋਕਾਰਬਨ ਬਲੈਂਡਸ ਉੱਤੇ ਲਾਈ ਗਈ ਹੈ। ਵਣਜ ਮੰਤਰਾਲਾ ਦੀ ਖੋਜ ਇਕਾਈ ‘ਬਿਜ਼ਨੈੱਸ ਟਰੀਟਮੈਂਟ ਡਾਇਰੈਕਟੋਰੇਟ ਜਨਰਲ ( ਡੀ. ਜੀ. ਟੀ. ਆਰ.) ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਡਿਊਟੀ ਲਾਈ ਗਈ ਹੈ। ਡੀ. ਜੀ. ਟੀ. ਆਰ. ਨੇ ਵੱਖ-ਵੱਖ ਜਾਂਚਾਂ ’ਚ ਇਹ ਸਿੱਟਾ ਕੱਢਿਆ ਕਿ ਚੀਨ ਤੋਂ ਇਨ੍ਹਾਂ ਉਤਪਾਦਾਂ ਦੀ ਭਾਰਤੀ ਬਾਜ਼ਾਰਾਂ ਨੂੰ ਬਰਾਮਦ ਆਮ ਮੁੱਲ ਤੋਂ ਘੱਟ ਕੀਮਤ ਉੱਤੇ ਕੀਤੀ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਸਸਤੇ ਮਾਲ ਨੂੰ ਯੂਜ਼ ਕਰਨ ਦੀ ਗਤੀਵਿਧੀ ਡੰਪਿੰਗ ਹੁੰਦੀ ਹੈ।
ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ
ਘਰੇਲੂ ਵਿਨਿਰਮਾਤਾਵਾਂ ਨੂੰ ਚੀਨ ਤੋਂ ਹੋਣ ਵਾਲੀ ਸਸਤੀ ਦਰਾਮਦ ਕਾਰਨ ਘਾਟੇ ਤੋਂ ਬਚਾਉਣ ਲਈ ਸੀ. ਬੀ. ਆਈ. ਸੀ. ਨੇ ਟਰੇਲਰ ’ਚ ਲੱਗਣ ਵਾਲੇ ਕਾਰਕ ਏਕਸੇਲ ਉੱਤੇ ਵੀ ਡਿਊਟੀ ਲਾਈ ਹੈ। ਅਪ੍ਰੈਲ-ਸਤੰਬਰ 2021 ਦੀ ਮਿਆਦ ’ਚ ਭਾਰਤ ਦੀ ਚੀਨ ਨੂੰ ਬਰਾਮਦ 12.26 ਅਰਬ ਡਾਲਰ ਦੀ ਸੀ, ਜਦੋਂਕਿ ਦਰਾਮਦ 42.33 ਅਰਬ ਡਾਲਰ ਸੀ। ਇਸ ਤਰ੍ਹਾਂ ਭਾਰਤ ਨੂੰ 30.07 ਅਰਬ ਡਾਲਰ ਦਾ ਵਪਾਰ ਘਾਟਾ ਹੋਇਆ।
ਇਹ ਵੀ ਪੜ੍ਹੋ: ਡੇਢ ਦਹਾਕੇ ਬਾਅਦ ਪਹਿਲੀ ਵਾਰ ਵਧੀ ਪਾਇਲਟਾਂ ਦੀ ਮੰਗ, ਕੰਪਨੀ ਆਫ਼ਰ ਕਰ ਰਹੀ 1 ਕਰੋੜ ਦਾ ਪੈਕੇਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।