ਭਾਰਤ ਨੇ ਪਿਛਲੇ 1.5 ਸਾਲ ''ਚ 38 ਏ. ਪੀ. ਆਈ. ਦਾ ਨਿਰਮਾਣ ਕੀਤਾ ਸ਼ੁਰੂ : ਮਾਂਡਵੀਆ
Saturday, Aug 05, 2023 - 06:38 PM (IST)
ਅਹਿਮਦਾਬਾਦ (ਭਾਸ਼ਾ)– ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਨੇ ਪਿਛਲੇ ਲਗਭਗ 1.5 ਸਾਲ ਵਿੱਚ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ. ਐੱਲ. ਆਈ.) ਯੋਜਨਾ ਦੇ ਅਧੀਨ 38 ਸਰਗਰਮ ਫਾਰਮਾਸਿਊਟੀਕਲ ਸਮੱਗਰੀ (ਏ. ਪੀ. ਆਈ.) ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਭਾਰਤ ਪਹਿਲਾਂ ਇਨ੍ਹਾਂ ਲਈ ਇੰਪੋਰਟ ’ਤੇ ਨਿਰਭਰ ਸੀ। ਮਾਂਡਵੀਆ ਨੇ ਕਿਹਾ ਕਿ ਡੋਕਲਾਮ ਵਿੱਚ ਚੀਨ ਨਾਲ 2017 ਦੀ ਸਰਹੱਦੀ ਰੁਕਾਵਟ ਨੇ ਭਾਰਤ ਨੂੰ ਸਰਗਰਮ ਫਾਰਮਾ ਕੰਪੋਨੈਂਟਸ ਦੇ ਸਬੰਧ ਵਿੱਚ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਉਸ ਸਮੇਂ ਦੇਸ਼ 95 ਫ਼ੀਸਦੀ ਏ. ਪੀ. ਆਈ. ਦੇ ਇੰਪੋਰਟ ਲਈ ਸਿਰਫ਼ ਇਕ ਦੇਸ਼ ’ਤੇ ਨਿਰਭਰ ਸੀ। ਸਿਹਤ ਮੰਤਰੀ ਭਾਰਤੀ ਪ੍ਰਬੰਧਨ ਸੰਸਥਾਨ, ਅਹਿਮਦਾਬਾਦ (ਆਈ. ਆਈ. ਐੱਮ. ਏ.) ਵਿਚ ਆਯੋਜਿਤ ਮੈਡੀਕਲ ਸਿਖਰ ਸੰਮੇਲਨ ਦੇ ਉਦਘਾਟਨ ਸਮਾਰੋਹ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪੀ. ਐੱਲ. ਆਈ. ਯੋਜਨਾ ਰਾਹੀਂ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਨੂੰ 54 ਏ. ਪੀ. ਆਈ. ਦਾ ਇੰਪੋਰਟ ਨਾ ਕਰਨਾ ਪਵੇ ਅਤੇ ਸਾਡੇ ਫਾਰਮੂਲੇਸ਼ਨ ਉਦਯੋਗ ਨੂੰ ਘਰੇਲੂ ਪੱਧਰ ’ਤੇ ਏ. ਪੀ. ਆਈ. ਮਿਲ ਜਾਏ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਉਹਨਾਂ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਿਰਫ਼ ਡੇਢ ਸਾਲ ਵਿੱਚ ਭਾਰਤ ਨੇ 38 ਏ. ਪੀ. ਆਈ. ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ, ਜੋ ਆਤਮ-ਨਿਰਭਰ ਭਾਰਤ ਦੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਫਾਰਮਾਸਿਊਟੀਕਲ ਖੇਤਰ ਲਈ 15,000 ਕਰੋੜ ਰੁਪਏ ਦੀ ਪੀ. ਐੱਲ. ਆਈ. ਯੋਜਨਾ ਦਾ ਐਲਾਨ ਕੀਤਾ ਹੈ। ਇਸ ਸਰਕਾਰ ਦੀ ਪਹਿਲੀ ਤਰਜੀਹ ਪੇਂਡੂ ਖੇਤਰਾਂ ਤੱਕ ਮੈਡੀਕਲ ਪਹੁੰਚਯੋਗ ਬਣਾਉਣਾ ਹੈ।
ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8