ਭਾਰਤ ਨੇ ਸੰਕਟਗ੍ਰਸਤ ਸ਼੍ਰੀਲੰਕਾ ਨੂੰ 21,000 ਟਨ ਯੂਰੀਆ ਸੌਂਪਿਆ
Monday, Aug 22, 2022 - 04:45 PM (IST)
ਕੋਲੰਬੋ (ਭਾਸ਼ਾ ) - ਭਾਰਤ ਨੇ ਸੋਮਵਾਰ ਨੂੰ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਸ਼੍ਰੀਲੰਕਾ ਨੂੰ 21,000 ਟਨ ਖਾਦ ਸੌਂਪੀ। ਇਹ ਕਦਮ ਗੁਆਂਢੀ ਦੇਸ਼ ਦੇ ਕਿਸਾਨਾਂ ਦੀ ਮਦਦ ਕਰੇਗਾ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ। ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਵੱਲੋਂ ਸੰਕਟਗ੍ਰਸਤ ਸ਼੍ਰੀਲੰਕਾ ਨੂੰ ਦਿੱਤੀ ਗਈ ਇਹ ਦੂਜੀ ਅਜਿਹੀ ਸਹਾਇਤਾ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ, ''ਦੋਸਤੀ ਅਤੇ ਸਹਿਯੋਗ ਦੇ ਰਿਸ਼ਤੇ ਨੂੰ ਅੱਗੇ ਵਧਾਇਆ ਗਿਆ ਹੈ।
ਹਾਈ ਕਮਿਸ਼ਨਰ (ਗੋਪਾਲ ਬਾਗਲੇ) ਨੇ ਰਸਮੀ ਤੌਰ 'ਤੇ ਭਾਰਤ ਦੇ ਵਿਸ਼ੇਸ਼ ਸਹਿਯੋਗ ਦੇ ਤਹਿਤ ਸ਼੍ਰੀਲੰਕਾ ਦੇ ਲੋਕਾਂ ਨੂੰ 21,000 ਟਨ ਖਾਦ ਦੀ ਸਪਲਾਈ ਕੀਤੀ ਹੈ।'' ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ, 44,000 ਟਨ ਦੀ ਸਪਲਾਈ ਕੀਤੀ ਗਈ ਸੀ। ਇਹ ਸਪਲਾਈ ਭਾਰਤ ਨੇ 2022 ਵਿੱਚ 4 ਬਿਲੀਅਨ ਡਾਲਰ ਦੀ ਕੁੱਲ ਸਹਾਇਤਾ ਦੇ ਤਹਿਤ ਕੀਤੀ ਸੀ।
ਇਹ ਵੀ ਪੜ੍ਹੋ : ਰਾਕੇਟ ਦੀ ਸਪੀਡ ਨਾਲ ਵਧੀ ਗੌਤਮ ਅਡਾਨੀ ਦੀ ਦੌਲਤ, ਅੰਬਾਨੀ ਦੀ ਤੁਲਨਾ ’ਚ ਡੇਢ ਗੁਣਾ ਹੋਈ
ਭਾਰਤੀ ਹਾਈ ਕਮਿਸ਼ਨ ਨੇ ਕਿਹਾ, “ਖਾਦ ਦੀ ਸਪਲਾਈ ਭੋਜਨ ਸੁਰੱਖਿਆ ਨੂੰ ਹੁਲਾਰਾ ਦੇਵੇਗੀ ਅਤੇ ਸ਼੍ਰੀਲੰਕਾ ਦੇ ਕਿਸਾਨਾਂ ਦੀ ਮਦਦ ਕਰੇਗੀ। ਇਹ ਕਦਮ ਭਾਰਤ ਨਾਲ ਨਜ਼ਦੀਕੀ ਸਬੰਧਾਂ ਅਤੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਨੂੰ ਦਰਸਾਉਂਦਾ ਹੈ।”
ਭਾਰਤ ਨੇ ਮਈ ਵਿੱਚ ਸ੍ਰੀਲੰਕਾ ਨੂੰ ਮੌਜੂਦਾ ਖੇਤੀਬਾੜੀ ਸੀਜ਼ਨ ਵਿੱਚ ਕਿਸੇ ਵੀ ਵਿਘਨ ਤੋਂ ਬਚਣ ਲਈ 65,000 ਟਨ ਯੂਰੀਆ ਦੀ ਸਪਲਾਈ ਕਰਨ ਦਾ ਭਰੋਸਾ ਦਿੱਤਾ ਸੀ। ਸ਼੍ਰੀਲੰਕਾ ਭਾਰੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਇੱਥੇ ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਹੋ ਗਈ ਹੈ।
ਇਹ ਵੀ ਪੜ੍ਹੋ : Amul ਨੇ ਅਨੌਖੇ ਅੰਦਾਜ਼ ’ਚ ਦਿੱਤੀ ਬਿਗਬੁਲ ਨੂੰ ਸ਼ਰਧਾਂਜਲੀ, 'ਆਪਣੇ ਬਲਬੂਤੇ ਬਣਿਆ ਬੁਲੰਦ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।